ਰੋਟਰੀ ਕਲੱਬ ਬੇਗੋਵਾਲ ਗਰੇਟਰ ਵਲੋਂ ਅਧਿਆਪਕਾਂ ਦਾ ਸਨਮਾਨ
ਬੇਗੋਵਾਲ, 8 ਸਤੰਬਰ (ਸੁਖਜਿੰਦਰ ਸਿੰਘ)-ਅੱਜ ਸਥਾਨਕ ਕਸਬੇ ਟਾਊਨ ਹਾਰਟ ਰੈਸਟੋਰੈਂਟ ਵਿਚ ਰੋਟਰੀ ਕਲੱਬ ਬੇਗੋਵਾਲ ਗਰੇਟਰ ਵੱਲੋਂ ਅਧਿਆਪਕਾਂ ਦਾ ਸਨਮਾਨ ਸਮਾਗਮ ਕਲੱਬ ਦੇ ਪ੍ਰਧਾਨ ਮਾਸਟਰ ਬਲਵਿੰਦਰ ਸਿੰਘ ਬਰਿਆਰ ਦੀ ਅਗਵਾਈ ਹੇਠ ਕਰਵਾਇਆ ਗਿਆ | ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰ 9 ਅਧਿਆਪਕਾਂ ਦਾ ਸਨਮਾਨ ਅਧਿਆਪਕ ਦਿਵਸ ਨੂੰ ਸਮਰਪਿਤ ਕੀਤਾ ਗਿਆ | ਇਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਲੱਬ ਦੇ ਚੇਅਰਮੈਨ ਵਿੱਦਿਆ ਸਾਗਰ, ਮਾਸਟਰ ਬਲਜਿੰਦਰ ਗਾਂਧੀ, ਮਨਜਿੰਦਰ ਸਿੰਘ ਨੰਗਲ ਲੁਬਾਣਾ, ਲੈਕਚਰਾਰ ਜਨਕ ਸਿੰਘ ਬੇਗੋਵਾਲ ਅਤੇ ਕਲੱਬ ਦੇ ਪ੍ਰਧਾਨ ਮਾਸਟਰ ਬਲਵਿੰਦਰ ਸਿੰਘ ਬਰਿਆਰ ਨ ਸਾਂਝੇ ਤੌਰ ‘ਤੇ ਰੋਟਰੀ ਦੇ ਇਤਿਹਾਸ ਅਤੇ ਅਧਿਆਪਕ ਦਿਵਸ ਦੀ ਮਹੱਤਤਾ ਉੱਤੇ ਚਾਨਣਾ ਪਾਉਂਦੇ ਕਿਹਾ ਕਿ ਸਾਨੂੰ ਸਹੀ ਮਾਰਗ ਦਿਖਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਅਧਿਆਪਕ ਇੱਕ ਸਮਾਜ ਦਾ ਉਹ ਅਨਿੱਖੜਵਾਂ ਅੰਗ ਹਨ, ਜਿਨ੍ਹਾਂ ਦੀ ਬਦੌਲਤ ਇੱਕ ਚੰਗੇ ਸਮਾਜ ਦੀ ਸਿਰਜਣਾ ਹੁੰਦੀ ਹੈ ਲ ਇਸ ਸਮੇਂ ਪ੍ਰੋਫੈਸਰ ਸੇਵਾ ਲਾਲ ਖ਼ਾਲਸਾ ਕਾਲਜ ਬੇਗੋਵਾਲ, ਪਿ੍ੰਸੀਪਲ ਸਤਪਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਬੇਗੋਵਾਲ, ਗੁਰਮੇਲ ਸਿੰਘ ਸਾਇੰਸ ਮਾਸਟਰ ਸਰਕਾਰੀ ਹਾਈ ਸਕੂਲ ਰਾਮਗੜ੍ਹ, ਕਮਲਜੀਤ ਸਿੰਘ ਕਿਸ਼ਨ ਸਿੰਘ ਵਾਲਾ, ਗੁਰਪ੍ਰੀਤ ਸਿੰਘ ਸਰਕਾਰੀ ਮਿਡਲ ਸਕੂਲ ਪੰਡੋਰੀ ਅਰਾਈਆਂ, ਮਨਮੀਤ ਕੌਰ ਸੀਨੀਅਰ ਸੈਕੰਡਰੀ ਸਕੂਲ ਨੰਗਲ ਲੁਬਾਣਾ, ਮਨਪ੍ਰੀਤ ਕੌਰ ਕੰਪਿਊਟਰ ਅਧਿਆਪਕਾ ਸਰਕਾਰੀ ਸੀਨੀ ਅਰ ਸੈਕੰਡਰੀ ਸਕੂਲ ਬਰਿਆਰ ਅਤੇ ਰਵਨੀਤ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਭਦਾਸ ਨੂੰ ਨੇਸ਼ਨ ਬਿਲਡਰ ਅਵਾਰਡ ਦੇ ਨਾਲ ਨਾਲ ਸਾਲ ਤੇ ਹੋਰ ਤੋਹਫ਼ਿਆਂ ਨਾਲ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸਨਮਾਨਿਤ ਅਧਿਆਪਕਾਂ ਨੇ ਸਮੁੱਚੀ ਰੋਟੀ ਕਲੱਬ ਦਾ ਧੰਨਵਾਦ ਕਰਦੇ ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕਾਰਜ ਵੀ ਸ਼ਲਾਘਾਯੋਗ ਹਨ | ਇਸ ਮੌਕੇ ਵਰਿੰਦਰ ਸਿੰਘ ਨਡਾਲੀ ਰਕੇਸ਼ ਕੁਮਾਰ ਸਡਾਨਾ ਧਰਮਪਾਲ ਸਰਾਫ਼ ਜਨਕ ਸਿੰਘ ਲਖਵਿੰਦਰ ਸਿੰਘ ਫ਼ੌਜੀ ਚੇਤਨ ਟੀਗਰਾ ਦਲਜੀਤ ਸਿੰਘ ਪਟਵਾਲੀਆ ਬਲਰਾਜ ਅਰੋੜਾ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਹਾਜ਼ਰ ਸਨ |