ਭੁਲੱਥ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਸ੍ਰੀ ਗਣੇਸ਼ ਪੂਜਾ ਉਤਸਵ
ਭੁਲੱਥ, 6 ਸਤੰਬਰ (ਮਨਜੀਤ ਸਿੰਘ ਰਤਨ)-ਭੁਲੱਥ ਸ਼ਹਿਰ ਵਿਚ ਸ੍ਰੀ ਗਣੇਸ਼ ਪੂਜਾ ਉਤਸਵ ਇਸ ਵਾਰ ਵੀ ਪੂਰੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਇਹ ਪੂਜਾ ਉਤਸਵ 14 ਸਤੰਬਰ ਤੋਂ 20 ਸਤੰਬਰ ਤੱਕ ਮੇਨ ਬਾਜ਼ਾਰ ਵਿਚ ਮਨਾਇਆ ਜਾਵੇਗਾ | ਸਮਾਗਮ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸ਼ਹਿਰ ਵਾਸੀਆਂ ਵਿਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਪ੍ਰਬੰਧਕਾਂ ਵੱਲੋਂ ਇਸ ਗਣੇਸ਼ ਪੂਜਾ ਉਤਸਵ ਸਬੰਧੀ ਨਗਰ ਵਿਚ ਸੱਦਾ ਪੱਤਰ ਦਿੱਤੇ ਜਾ ਰਹੇ ਹਨ ਅਤੇ ਉਨ੍ਹਾਂ ਵੱਲੋਂ ਇਹ ਪਹਿਲਾ ਸੱਦਾ ਪੱਤਰ ਸ੍ਰੀ ਰਾਮ ਦਰਬਾਰ ਵਿਖੇ ਭੇਟ ਕਰਦੇ ਹੋਏ ਬ੍ਰਹਮਲੀਨ ਸ੍ਰੀ ਸ੍ਰੀ 1008 ਸੰਤ ਗੋਪਾਲ ਦਾਸ ਸੀ ਦਾ ਆਸ਼ੀਰਵਾਦ ਲਿਆ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ 14 ਤੋਂ 20 ਸਤੰਬਰ ਤੱਕ ਸੱਤ ਦਿਨ ਚੱਲਣ ਵਾਲੇ ਇਸ ਧਾਰਮਿਕ ਸਮਾਗਮ ਦੌਰਾਨ ਰੋਜ਼ਾਨਾ ਰਾਤ ਨੂੰ ਸ੍ਰੀ ਗਣੇਸ਼ ਜੀ ਦਾ ਗੁਣਗਾਨ ਕੀਤਾ ਜਾਵੇਗਾ | ਇਸ ਮੌਕੇ ਤੇ ਜਤਿੰਦਰ ਕੁਮਾਰ ਟਿੰਕੂ, ਪਰਮਜੀਤ ਗੋਗਨਾ, ਸ਼ਾਮ ਲਾਲ ਸ਼ਰਮਾ, ਹਸਨ ਲਾਲ ਗੋਗਨਾ, ਡਾਇਮੰਡ ਖੁਰਾਣਾ, ਗੁਰਦੀਪ ਬੱਬਰ, ਵਿਪਨ ਸੇਠੀ, ਸੋਨੰੂ ਸੇਠੀ, ਰਾਮ ਤੀਰਥ, ਰਾਜੂ ਯਾਦਵ ਅਤੇ ਹੋਰ ਕਲੱਬ ਮੈਂਬਰ ਹਾਜ਼ਰ ਸਨ |