ਦਲਜੀਤ ਕੌਰ ਦੀ ਅਧਿਆਪਕ ਸਟੇਟ ਐਵਾਰਡ ਲਈ ਚੋਣ
ਫਗਵਾੜਾ, 4 ਸਤੰਬਰ (ਹਰਜੋਤ ਸਿੰਘ ਚਾਨਾ)-ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਵਿਖੇ ਪੰਜਾਬੀ ਲੈਕਚਰਾਰ ਵਜੋਂ ਸੇਵਾਵਾਂ ਨਿਭਾਅ ਰਹੀ ਦਲਜੀਤ ਕੌਰ ਨੇ ਸਿੱਖਿਆ, ਸਾਹਿਤ ਅਤੇ ਸਹਿ-ਗਤੀਵਿਧੀਆਂ ਦੇ ਖੇਤਰ ਵਿਚ ਲੰਮਾ ਅਤੇ ਸ਼ਲਾਘਾਯੋਗ ਯੋਗਦਾਨ ਪਾਇਆ ਹੈ | ਉਨ੍ਹਾਂ ਨੂੰ ਕਾਲਜ ਅਤੇ ਸਕੂਲ ਪੱਧਰ ’ਤੇ ਕਰੀਬ 30 ਸਾਲ ਪੜ੍ਹਾਉਣ ਦਾ ਤਜਰਬਾ ਹੈ | ਦਲਜੀਤ ਕੌਰ ਨੇ ਐੱਮ. ਏ.
ਅ
ਅਧਿਆਪਕ ਦਲਜੀਤ ਕੌਰ
05-09-2026
ਫਗਵਾੜਾ, 4 ਸਤੰਬਰ (ਹਰਜੋਤ ਸਿੰਘ ਚਾਨਾ)-ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਵਿਖੇ ਪੰਜਾਬੀ ਲੈਕਚਰਾਰ ਵਜੋਂ ਸੇਵਾਵਾਂ ਨਿਭਾਅ ਰਹੀ ਦਲਜੀਤ ਕੌਰ ਨੇ ਸਿੱਖਿਆ, ਸਾਹਿਤ ਅਤੇ ਸਹਿ-ਗਤੀਵਿਧੀਆਂ ਦੇ ਖੇਤਰ ਵਿਚ ਲੰਮਾ ਅਤੇ ਸ਼ਲਾਘਾਯੋਗ ਯੋਗਦਾਨ ਪਾਇਆ ਹੈ | ਉਨ੍ਹਾਂ ਨੂੰ ਕਾਲਜ ਅਤੇ ਸਕੂਲ ਪੱਧਰ ’ਤੇ ਕਰੀਬ 30 ਸਾਲ ਪੜ੍ਹਾਉਣ ਦਾ ਤਜਰਬਾ ਹੈ | ਦਲਜੀਤ ਕੌਰ ਨੇ ਐੱਮ.ਏ. ਪੰਜਾਬੀ, ਐੱਮ.ਏ. ਰਾਜਨੀਤੀ ਸ਼ਾਸਤਰ ਅਤੇ ਐੱਮ.ਏ. ਇਤਿਹਾਸ ਦੀਆਂ ਡਿਗਰੀਆਂ ਹਾਸਿਲ ਕੀਤੀਆਂ ਹਨ ਅਤੇ ਉਹ ਮੈਰਿਟ ਹੋਲਡਰ ਰਹੇ ਹਨ | ਇਸ ਤੋਂ ਇਲਾਵਾ ਉਨ੍ਹਾਂ ਨੇ ਜੇ.ਪੀ.ਟੀ. ਅਤੇ ਪੀ.ਟੀ.ਈ.ਟੀ. ਦੀ ਯੋਗਤਾ ਵੀ ਹਾਸਲ ਕੀਤੀ ਹੈ | ਉਨ੍ਹਾਂ ਦੀਆਂ ਵਿਸ਼ੇਸ਼ ਉਪਲਬਧੀਆਂ ਵਿਚ ਸਹਿ-ਗਤੀਵਿਧੀਆਂ ਦੇ ਖੇਤਰ ਵਿਚ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਪ੍ਰਮੁੱਖ ਹੈ | ਉਨ੍ਹਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਕਪੂਰਥਲਾ ਜ਼ਿਲ੍ਹੇ ਵਿਚ ਜਿੱਤ ਹਾਸਿਲ ਕਰਕੇ ਸਟੇਟ ਪੱਧਰ ’ਤੇ ਕਵਿਤਾ ਅਤੇ ਭਾਸ਼ਨ ਸਮੇਤ ਵੱਖ-ਵੱਖ ਮੁਕਾਬਲਿਆਂ ਵਿਚ 12 ਵਿਦਿਆਰਥੀਆਂ ਨੇ ਭਾਗ ਲਿਆ | ਉਨ੍ਹਾਂ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੇ ਸਟੇਟ ਮੈਰਿਟ ਵਿਚ ਵੀ ਸਥਾਨ ਹਾਸਿਲ ਕੀਤੇ ਹਨ | ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਉਨ੍ਹਾਂ ਦੇ ਯੋਗਦਾਨ ਤਹਿਤ ਉਨ੍ਹਾਂ ਨੇ ‘ਮਾਂ ਬੋਲੀ ਪੰਜਾਬੀ’ ’ਤੇ ਕਿਤਾਬ ‘ਨਵੀਆਂ ਕਲਮਾਂ ਨਵੀਂ ਉਡਾਣ’ ਦੇ ਕਪੂਰਥਲਾ ਭਾਗ-55 ਦੇ ਸਹਿ-ਸੰਪਾਦਨ ਵਿਚ ਵੀ ਭੂਮਿਕਾ ਨਿਭਾਈ ਹੈ | ਉਨ੍ਹਾਂ ਦੇ ਲੇਖ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਪ੍ਰਕਾਸ਼ਿਤ ਹੁੰਦੇ ਰਹੇ ਹਨ | ਸਕੂਲ ਵਿਚ ਦਾਖਲਾ ਵਧਾਉਣ ਲਈ ਕੀਤੇ ਉਪਰਾਲਿਆਂ ਤੋਂ ਇਲਾਵਾ ਉਹ ਸਕੂਲ ਦੇ ਮੀਡੀਆ ਇੰਚਾਰਜ ਵਜੋਂ ਵੀ ਸਰਗਰਮ ਭੂਮਿਕਾ ਨਿਭਾ ਰਹੇ ਹਨ | ਪੰਜਾਬੀ ਭਾਸ਼ਾ ਪ੍ਰਤੀ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ‘ਪੰਜਾਬੀ ਭਾਸ਼ਾ ਰਤਨ’ ਲਈ ਭਾਗ ਲੈਣ ਵਾਸਤੇ ਸਨਮਾਨਿਤ ਵੀ ਕੀਤਾ ਗਿਆ | ਸਕੂਲ ਵਿਚ ‘ਧੀਆਂ ਦਾ ਵਿਹੜਾ’ ਸਥਾਪਤ ਕਰਨ ਅਤੇ ਵਿਸ਼ੇਸ਼ ਸਭਿਆਚਾਰਕ ਗਤੀਵਿਧੀ ਕਮਰਾ ਤਿਆਰ ਕਰਵਾਉਣ ਵਿਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ | ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਅਧਿਆਪਕ ਸਟੇਟ ਐਵਾਰਡ ਲਈ ਚੁਣਿਆ ਗਿਆ ਹੈ, ਉਨ੍ਹਾਂ ਇਸ ਪ੍ਰਾਪਤੀ ‘ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ | ਉਨ੍ਹਾਂ ਸਕੂਲ ਪਿ੍ੰਸੀਪਲ ਮੀਨੂੰ ਗੁਪਤਾ ਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਉਨ੍ਹਾਂ ਨੂੰ ਇਹ ਮੌਕਾ ਮਿਲਿਆ ਹੈ |