04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਕਿਸਾਨਾਂ ਵਲੋਂ ਸੰਪਰਕ ਸੜਕਾਂ ਦੀਆਂ ਬਰਮਾ ਵੱਢਣ ਦਾ ਸਿਲਸਿਲਾ ਲਗਾਤਾਰ ਜਾਰੀ-ਕਾਮਰੇਡ ਸੁਰਜੀਤ

ਤਲਵੰਡੀ ਚੌਧਰੀਆਂ, 3 ਸਤੰਬਰ (ਪਰਸਨ ਲਾਲ ਭੋਲਾ)-ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਪੇਂਡੂ ਸੰਪਰਕ ਸੜਕਾਂ ਸ਼ਹਿਰਾਂ ਨਾਲ ਜੋੜਨ ਲਈ ਬਣਾਈਆਂ ਜਾਂਦੀਆਂ ਹਨ ਪਰ ਕਿਸਾਨਾਂ ਵਲੋਂ ਸ਼ਹਿਰ ਸੁਲਤਾਨਪੁਰ ਲੋਧੀ ਸੰਪਰਕ ਸੜਕਾਂ ਦੀਆਂ ਬਰਮਾ ਨੂੰ ਵੱਢਣ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਕਾਮਰੇਡ ਸੁਰਜੀਤ ਸਿੰਘ ਠੱਟਾ ਨੇ ਵੇਰਵਾ ਜਨਤਕ ਕਰਦਿਆਂ ਦੱਸਿਆ ਕਿ ਠੱਟੇ ਨਵੇਂ ਤੇ ਪੁਰਾਣੇ ਤੋਂ ਦਰੀਏਵਾਲ, ਠੱਟੇ ਪੁਰਾਣੇ ਤੋਂ ਸੈਦਪੁਰ , ਠੱਟੇ ਪੁਰਾਣੇ ਤੋਂ ਸੂਜੋ ਕਾਲੀਆ, ਡੌਲਿਆਂ ਤੋਂ ਸਵਾਲ, ਤਲਵੰਡੀ ਚੌਧਰੀਆਂ ਤੋਂ ਖਿਜਰਪੁਰ ਤਲਵੰਡੀ ਚੌਧਰੀਆਂ ਤੋਂ ਡੋਲੇ , ਥੇਹ ਵਾਲੇ ਤੋਂ ਚੱਕ ਟੋਡਰਵਾਲ ਆਦਿ ਪਿੰਡਾਂ ਦੀਆਂ ਸੜਕਾਂ ਵੱਢਣ ਤੋਂ ਇਲਾਵਾ ਸੜਕ ਦੇ ਕਿਨਾਰਿਆਂ ਨਾਲ ਪਾਣੀ ਦੀਆਂ ਆਡਾਂ ਬਣਾ ਲਈਆਂ ਹਨ | ਡੌਲਿਆਂ ਤੋਂ ਤਲਵੰਡੀ ਨੂੰ ਜਾਂਦੀ ਸੜਕ ਦੀਆਂ ਇੱਟਾਂ ਜੋ ਸੜਕ ਬਣਾਉਣ ਲਈ ਲਾਈਆਂ ਜਾਂਦੀਆਂ ਹਨ ਉਸ ਨੂੰ ਕਿਸਾਨ ਵਲੋਂ ਵਾਹ ਕੇ ਜ਼ਮੀਨ ਨਾਲ ਰਲਾ ਲਿਆ ਹੈ ਤੇ ਉੱਥੇ ਝੋਨਾ ਲਾਇਆ ਹੋਇਆ | ਕਿਸਾਨਾਂ ਨੂੰ ਕਿਸੇ ਸਰਕਾਰ ਤੇ ਪ੍ਰਸ਼ਾਸਨ ਦਾ ਕੋਈ ਡਰ ਨਹੀਂ | ਕਾਮਰੇਡ ਸੁਰਜੀਤ ਸਿੰਘ ਨੇ ਮੰਗ ਕੀਤੀ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਬਾਰਿਸ਼ਾਂ ਦੇ ਦਿਨਾਂ ਵਿਚ ਸਕੂਲੀ ਬੱਚਿਆਂ ਨੂੰ ਆਉਣ ਜਾਣ ਅਤੇ ਫ਼ਸਲੀ ਢੋਆ ਢੁਆਈ ਵਿਚ ਕਿਸਾਨਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ |

ਅਜੀਤ ਡੈਸਕ 04-09-2026

ਪਿਛਲੀ ਖ਼ਬਰ ਜੱਟ ਸਭਾ ਵੈੱਲਫੇਅਰ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਮਿਸ਼ਨ ਕਲੀਨ ਪੰਜਾਬ ਤਹਿਤ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।