ਚੋਰਾਂ ਦੇ ਹੌਸਲੇ ਬੁਲੰਦ - ਘਰ ਅੰਦਰੋਂ ਐਕਟਿਵਾ ਚੋਰੀ
ਨਕੋਦਰ, 30 ਅਗਸਤ (ਤਿਲਕ ਰਾਜ ਸ਼ਰਮਾ ) –ਸ਼ਹਿਰ ਵਿਚ ਦੋਪਹੀਆ ਵਾਹਨ ਚੋਰੀ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ, ਪਰ ਹੁਣ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਸੁੱਤੇ ਪਏ ਪਰਿਵਾਰਾਂ ਦੇ ਘਰਾਂ ਵਿੱਚ ਦਾਖਲ ਹੋ ਕੇ ਵਾਹਨ ਚੋਰੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਥਾਣਾ ਸਿਟੀ ਨਕੋਦਰ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਉਂਦਿਆਂ ਪਰਿਵਾਰ ਦੇ ਮੁਖੀ ਬਲਦੇਵ ਰਾਜ ਪੁੱਤਰ ਜਗਨ ਨਾਥ, ਵਾਸੀ ਸੁਭਾਸ਼ ਗਲੀ, ਤਹਿਸੀਲ ਬਾਜ਼ਾਰ, ਨਕੋਦਰ ਨੇ ਦੱਸਿਆ ਕਿ ਕਰੀਬ 12 ਵਜੇ ਤੱਕ ਜਾਗ ਰਹੇ ਸਨ।
ਬ
ਬਲਦੇਵ ਰਾਜ ਸਕੂਟੀ ਚੋਰੀ ਬਾਰੇ ਜਾਣਕਾਰੀ ਦਿੰਦੇ ਹੋਏ। ਤਸਵੀਰ ਤਿਲਕਰਾਜ ਸ਼ਰਮਾ।
31-08-2026
ਨਕੋਦਰ, 30 ਅਗਸਤ (ਤਿਲਕ ਰਾਜ ਸ਼ਰਮਾ ) –ਸ਼ਹਿਰ ਵਿਚ ਦੋਪਹੀਆ ਵਾਹਨ ਚੋਰੀ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ, ਪਰ ਹੁਣ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਸੁੱਤੇ ਪਏ ਪਰਿਵਾਰਾਂ ਦੇ ਘਰਾਂ ਵਿੱਚ ਦਾਖਲ ਹੋ ਕੇ ਵਾਹਨ ਚੋਰੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਥਾਣਾ ਸਿਟੀ ਨਕੋਦਰ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਉਂਦਿਆਂ ਪਰਿਵਾਰ ਦੇ ਮੁਖੀ ਬਲਦੇਵ ਰਾਜ ਪੁੱਤਰ ਜਗਨ ਨਾਥ, ਵਾਸੀ ਸੁਭਾਸ਼ ਗਲੀ, ਤਹਿਸੀਲ ਬਾਜ਼ਾਰ, ਨਕੋਦਰ ਨੇ ਦੱਸਿਆ ਕਿ ਕਰੀਬ 12 ਵਜੇ ਤੱਕ ਜਾਗ ਰਹੇ ਸਨ। ਇਸ ਤੋਂ ਬਾਅਦ ਪਰਿਵਾਰ ਦੇ ਸਾਰੇ ਮੈਂਬਰ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਏ। ਉਨ੍ਹਾਂ ਦੱਸਿਆ ਕਿ 30 ਅਗਸਤ ਦੀ ਸਵੇਰ ਕਰੀਬ 6 ਵਜੇ ਜਦੋਂ ਉਹ ਉੱਠੇ ਤਾਂ ਘਰ ਵਿੱਚ ਖੜ੍ਹੀ ਉਨ੍ਹਾਂ ਦੀ ਚਿੱਟੇ ਰੰਗ ਦੀ ਐਕਟਿਵਾ ਸਕੂਟਰੀ ਨੰਬਰ PB -08- FY -0596 ਗਾਇਬ ਸੀ। ਬਲਦੇਵ ਰਾਜ ਨੇ ਦੱਸਿਆ ਕਿ ਜਾਂਚ ਕਰਨ ‘ਤੇ ਪਤਾ ਲੱਗਾ ਕਿ ਚੋਰ ਰਾਤ ਸਮੇਂ ਘਰ ਦੇ ਅੰਦਰ ਦਾਖਲ ਹੋਇਆ ਅਤੇ ਘਰ ਵਿੱਚੋਂ ਐਕਟਿਵਾ ਚੋਰੀ ਕਰਕੇ ਲੈ ਗਿਆ। ਇੰਨਾ ਹੀ ਨਹੀਂ, ਚੋਰ ਨੇ ਜਿਸ ਕਮਰੇ ਵਿੱਚ ਪਰਿਵਾਰ ਦੇ ਮੈਂਬਰ ਸੁੱਤੇ ਹੋਏ ਸਨ, ਉਸ ਕਮਰੇ ਨੂੰ ਬਾਹਰੋਂ ਕੁੰਡੀ ਲਗਾ ਦਿੱਤੀ, ਤਾਂ ਜੋ ਪਰਿਵਾਰਕ ਮੈਂਬਰ ਬਾਹਰ ਨਾ ਆ ਸਕਣ। ਇਸ ਤੋਂ ਬਾਅਦ ਚੋਰ ਘਰ ਵਿੱਚੋਂ ਐਕਟਿਵਾ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਬਲਦੇਵ ਰਾਜ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਰੀਬ ਚਾਰ ਸਾਲ ਪਹਿਲਾਂ ਉਹ ਕਿਸੇ ਦੇ ਭੋਗ ਸਮਾਗਮ ਵਿੱਚ ਗਏ ਸਨ, ਜਿੱਥੋਂ ਉਨ੍ਹਾਂ ਦੀ ਇੱਕ ਸਕੂਟੀ ਚੋਰੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਮੁੜ ਉਨ੍ਹਾਂ ਦਾ ਦੋਪਹੀਆ ਵਾਹਨ ਚੋਰੀ ਹੋਣ ਕਾਰਨ ਉਹ ਕਾਫ਼ੀ ਨਿਰਾਸ਼ ਹਨ । ਬਲਦੇਵ ਰਾਜ ਨੇ ਇਸ ਸਬੰਧੀ ਥਾਣਾ ਸਿਟੀ ਨਕੋਦਰ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਚੋਰ ਨੂੰ ਕਾਬੂ ਕਰਨ ਅਤੇ ਚੋਰੀ ਕੀਤੀ ਐਕਟਿਵਾ ਬਰਾਮਦ ਕਰਨ ਦੀ ਮੰਗ ਕੀਤੀ ਹੈ।