31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਬੱਸ ਸਟੈਂਡ ਤੋਂ ਬੱਸ ਚੋਰੀ, ਹਮੀਰਾ ਨੇੜ੍ਹਿਓਂ ਹੋਈ ਬਰਾਮਦ

ਫਗਵਾੜਾ, 30 ਅਗਸਤ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਬੱਸ ਸਟੈਂਡ ਤੋਂ ਬੀਤੀ ਰਾਤ ਇਕ ਨਿੱਜੀ ਬੱਸ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਚੋਰ ਬੱਸ ਨੂੰ ਲੈ ਕੇ ਫ਼ਰਾਰ ਹੋ ਗਏ, ਜਿਸ ਨੂੰ ਬਾਅਦ ‘ਚ ਹਮੀਰਾ ਨੇੜਿਓਾ ਬਰਾਮਦ ਕਰ ਲਏ ਜਾਣ ਦੀ ਸੂਚਨਾ ਮਿਲੀ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹਰਗੋਬਿੰਦ ਬੱਸ ਦੇ ਕੰਡਕਟਰ ਪਵਨ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 8 ਵਜੇ ਬੱਸ ਨੂੰ ਬੱਸ ਸਟੈਂਡ ਵਿਖੇ ਪਾਰਕ ਕਰਨ ਉਪਰੰਤ ਉਹ ਚੱਲੇ ਗਏ ਸਨ | ਅੱਜ ਸਵੇਰੇ ਬੱਸ ਨੇ ਬਿਆਸ ਲਈ ਰਵਾਨਾ ਹੋਣਾ ਸੀ, ਜਦੋਂ ਉਹ ਬੱਸ ਲੈਣ ਲਈ ਬੱਸ ਸਟੈਂਡ ਪੁੱਜੇ ਤਾਂ ਬੱਸ ਉੱਥੋਂ ਗਾਇਬ ਸੀ | ਉਨ੍ਹਾਂ ਦੱਸਿਆ ਕਿ ਨੇੜੇ ਖੜ੍ਹੀ ਇੱਕ ਹੋਰ ਬੱਸ ਨੂੰ ਵੀ ਚੋਰਾਂ ਵੱਲੋਂ ਸਾਈਡ ਮਾਰਨ ਕਾਰਨ ਨੁਕਸਾਨ ਪਹੁੰਚਿਆ ਹੈ ਤੇ ਉਸ ਦਾ ਸ਼ੀਸ਼ਾ ਟੁੱਟਿਆ ਹੋਇਆ ਮਿਲਿਆ | ਇਸ ਤੋਂ ਬਾਅਦ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ | ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਚੋਰੀ ਹੋਈ ਬੱਸ ਨੂੰ ਹਮੀਰਾ ਨੇੜਿਓਂ ਬਰਾਮਦ ਕਰ ਲਿਆ ਗਿਆ ਹੈ | ਐਸਪੀ ਮੇਜਰ ਸਿੰਘ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਪੁਲਿਸ ਵਲੋਂ ਬੱਸ ਬਰਾਮਦ ਕਰ ਲਈ ਗਈ ਹੈ ਤੇ ਕਾਬੂ ਕੀਤੇ ਵਿਅਕਤੀ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ |

ਅਜੀਤ ਡੈਸਕ 31-08-2026

ਪਿਛਲੀ ਖ਼ਬਰ ਢਿਲਵਾਂ ਪੁਲਿਸ ਵਲੋਂ ਇਕ ਪਿਸਤੌਲ, ਮੈਗਜ਼ੀਨ, 3 ਜਿੰਦਾ ਕਾਰਤੂਸ ਤੇ ਕਾਰ ਸਮੇਤ 2 ਵਿਅਕਤੀ ਕਾਬੂ ਅਗਲੀ ਖ਼ਬਰ ਅਕਾਲੀ ਦਲ ਦੀ ਤਾਕਤ ਅੱਜ ਵੀ ਕਾਇਮ ਹੈ: ਇੰਦਰਜੀਤ ਸਿੰਘ ਜੋਸਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।