ਹਿਊਮਨ ਰਾਈਟਸ ਪ੍ਰੈੱਸ ਕਲੱਬ ਨੇ ਸ਼ਾਲੀਮਾਰ ਬਾਗ ਵਿਖੇ 44 ਫ਼ਲਦਾਰ ਬੂਟੇ ਲਗਾਏ
ਕਪੂਰਥਲਾ, 30 ਅਗਸਤ (ਸਡਾਨਾ)-ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਮਨੋਰਥ ਨਾਲ ਹਿਊਮਨ ਰਾਈਟਸ ਪ੍ਰੈੱਸ ਕਲੱਬ ਵਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਸਥਾਨਕ ਸ਼ਾਲੀਮਾਰ ਬਾਗ ਵਿਖੇ ਫਲਾਂ ਦੇ ਬੂਟੇ ਲਗਾ ਕੇ ਵਿਸ਼ੇਸ਼ ਪਾਰਕ ਤਿਆਰ ਕਰਨ ਦੀ ਮੁਹਿੰਮ ਆਰੰਭ ਕੀਤੀ ਗਈ | ਨਿਗਮ ਕਮਿਸ਼ਨਰ ਅਨੂਪਮ ਕਲੇਰ ਤੇ ਹਿਊਮਨ ਰਾਈਟਸ ਪ੍ਰੈੱਸ ਕਲੱਬ ਦੇ ਪ੍ਰਧਾਨ ਐਡਵੋਕੇਟ ਸੁਕੇਤ ਗੁਪਤਾ ਵਲੋਂ ਆਪਣੇ ਸਾਥੀਆਂ ਨਾਲ ਨਿਗਮ ਦਫ਼ਤਰ ਦੇ ਸਾਹਮਣੇ ਪਾਰਕ ਵਿਚ ਵੱਖ-ਵੱਖ ਕਿਸਮ ਦੇ 44 ਫ਼ਲਦਾਰ ਬੂਟੇ ਲਗਾਏ ਗਏ, ਜਿਸ ਦੀ ਸ਼ੁਰੂਆਤ ਨਗਰ ਨਿਗਮ ਕਮਿਸ਼ਨਰ ਅਨੂਪਮ ਕਲੇਰ ਨੇ ਬੂਟਾ ਲਗਾ ਕੇ ਕੀਤੀ | ਉਨ੍ਹਾਂ ਹਿਊਮਨ ਰਾਈਟਸ ਪ੍ਰੈੱਸ ਕਲੱਬ ਵਲੋਂ ਵਾਤਾਵਰਣ ਸੰਭਾਲ ਲਈ ਬੂਟੇ ਲਗਾਉਣ ਦੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ | ਐਡਵੋਕੇਟ ਸੁਕੇਤ ਗੁਪਤਾ ਨੇ ਦੱਸਿਆ ਕਿ ਇਸ ਬਾਗ ਵਿਚ ਵੱਖ-ਵੱਖ ਕਿਸਮ ਦੇ ਫ਼ਲਾਂ ਦੇ ਬੂਟੇ ਲਗਾਏ ਗਏ ਹਨ, ਜਿਨ੍ਹਾਂ ਨੂੰ ਪਾਲਿਆ ਵੀ ਜਾਵੇਗਾ | ਇਸ ਮੌਕੇ ਏ. ਟੀ.
ਕਪੂਰਥਲਾ, 30 ਅਗਸਤ (ਸਡਾਨਾ)-ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਮਨੋਰਥ ਨਾਲ ਹਿਊਮਨ ਰਾਈਟਸ ਪ੍ਰੈੱਸ ਕਲੱਬ ਵਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਸਥਾਨਕ ਸ਼ਾਲੀਮਾਰ ਬਾਗ ਵਿਖੇ ਫਲਾਂ ਦੇ ਬੂਟੇ ਲਗਾ ਕੇ ਵਿਸ਼ੇਸ਼ ਪਾਰਕ ਤਿਆਰ ਕਰਨ ਦੀ ਮੁਹਿੰਮ ਆਰੰਭ ਕੀਤੀ ਗਈ | ਨਿਗਮ ਕਮਿਸ਼ਨਰ ਅਨੂਪਮ ਕਲੇਰ ਤੇ ਹਿਊਮਨ ਰਾਈਟਸ ਪ੍ਰੈੱਸ ਕਲੱਬ ਦੇ ਪ੍ਰਧਾਨ ਐਡਵੋਕੇਟ ਸੁਕੇਤ ਗੁਪਤਾ ਵਲੋਂ ਆਪਣੇ ਸਾਥੀਆਂ ਨਾਲ ਨਿਗਮ ਦਫ਼ਤਰ ਦੇ ਸਾਹਮਣੇ ਪਾਰਕ ਵਿਚ ਵੱਖ-ਵੱਖ ਕਿਸਮ ਦੇ 44 ਫ਼ਲਦਾਰ ਬੂਟੇ ਲਗਾਏ ਗਏ, ਜਿਸ ਦੀ ਸ਼ੁਰੂਆਤ ਨਗਰ ਨਿਗਮ ਕਮਿਸ਼ਨਰ ਅਨੂਪਮ ਕਲੇਰ ਨੇ ਬੂਟਾ ਲਗਾ ਕੇ ਕੀਤੀ | ਉਨ੍ਹਾਂ ਹਿਊਮਨ ਰਾਈਟਸ ਪ੍ਰੈੱਸ ਕਲੱਬ ਵਲੋਂ ਵਾਤਾਵਰਣ ਸੰਭਾਲ ਲਈ ਬੂਟੇ ਲਗਾਉਣ ਦੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ | ਐਡਵੋਕੇਟ ਸੁਕੇਤ ਗੁਪਤਾ ਨੇ ਦੱਸਿਆ ਕਿ ਇਸ ਬਾਗ ਵਿਚ ਵੱਖ-ਵੱਖ ਕਿਸਮ ਦੇ ਫ਼ਲਾਂ ਦੇ ਬੂਟੇ ਲਗਾਏ ਗਏ ਹਨ, ਜਿਨ੍ਹਾਂ ਨੂੰ ਪਾਲਿਆ ਵੀ ਜਾਵੇਗਾ | ਇਸ ਮੌਕੇ ਏ.ਟੀ.ਪੀ. ਬਲਵਿੰਦਰ ਸਿੰਘ, ਐਸ.ਈ. ਮਨਧੀਰ ਸਿੰਘ, ਏ.ਟੀ.ਪੀ. ਪੂਜਾ, ਸੁਪਰਡੈਂਟ ਅਮਿਤ ਕਾਲੀਆ, ਰਵੀ ਪੰਕਜ ਸ਼ਰਮਾ, ਇੰਸਪੈਕਟਰ ਭਜਨ ਸਿੰਘ, ਸੰਜੇ ਧੀਰ, ਦਿਨੇਸ਼, ਜਗਦੀਸ਼, ਰਜੇਸ਼ ਬੱਤਰਾ, ਜੇ.ਈ. ਪਿ੍ਤਪਾਲ ਸਿੰਘ ਵਾਲੀਆ, ਤਰਲੋਚਨ ਸਿੰਘ, ਪੀ.ਏ. ਪੁਨੀਤ ਕੁਮਾਰ, ਮਾਸਟਰ ਰਾਜ ਕੁਮਾਰ, ਵਿਕਾਸ ਗੁਪਤਾ, ਪਿ੍ੰਸ ਅਰੋੜਾ ਤੇ ਹੋਰ ਹਾਜ਼ਰ ਸਨ |