31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਨਕਸਲੀ ਲਹਿਰ ਦੇ 1973 ’ਚ ਕਾਲਾ ਸੰਘਿਆਂ ਘੋਲ ਦੇ 7 ਨਕਸਲੀ ਸ਼ਹੀਦਾਂ ਦੀ ਯਾਦ ਵਿਚ ਸਮਾਗਮ 9 ਨੂੰ

ਨਡਾਲਾ, 30 ਅਗਸਤ (ਰਘਬਿੰਦਰ ਸਿੰਘ)-ਮਾਤਾ ਵੈਸ਼ਨੋ ਦੇਵੀ ਕਲੱਬ ਨਡਾਲਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 49 ਵਾਂ ਸਾਲਾਨਾ ਜਾਗਰਣ ਇਲਾਕੇ ਅਤੇ ਐਨ. ਆਰ.

ਅਜੀਤ ਡੈਸਕ 31-08-2026
ਨਡਾਲਾ, 30 ਅਗਸਤ (ਰਘਬਿੰਦਰ ਸਿੰਘ)-ਮਾਤਾ ਵੈਸ਼ਨੋ ਦੇਵੀ ਕਲੱਬ ਨਡਾਲਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 49 ਵਾਂ ਸਾਲਾਨਾ ਜਾਗਰਣ ਇਲਾਕੇ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਮਾਤਾ ਦੇਵੀ ਦਵਾਰਾ ਮੰਦਿਰ ਅੱਡਾ ਨਡਾਲਾ ਵਿਖੇ ਕਲੱਬ ਪ੍ਰਧਾਨ ਅੰਮਿਤ ਕੁਮਾਰ ਬਾਗਲ ਦੀ ਅਗਵਾਈ ਹੇਠ ਪੂਰੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਜਾਗਰਣ ਦਾ ਉਦਘਾਟਨ ਉੱਘੇ ਸਮਾਜ ਸੇਵੀ ਅਤੇ ਪ੍ਰਵਾਸੀ ਭਾਰਤੀ ਸੁਰਿੰਦਰ ਪਾਲ ਸ਼ਿੰਦਾ ਯੂ.ਐਸ.ਏ. ਨੇ ਕੀਤਾ | ਸੰਗਤ ਨੂੰ ਸੰਬੋਧਨ ਕਰਦਿਆਂ ਦਲਜੀਤ ਸਿੰਘ ਨਡਾਲਾ ਤੇ ਹੋਰਾਂ ਨੇ ਆਖਿਆ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਆਪਸੀ ਸਾਂਝ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਹਨ | ਉਨ੍ਹਾਂ ਆਈ ਹੋਈ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਆਪਸ ਵਿੱਚ ਰਲ਼ ਮਿਲ਼ ਕੇ ਮਨਾਉਣ | ਇਸ ਮੌਕੇ ਸੋਨੂੰ ਮਹੰਤ ਕਰਤਾਰਪੁਰ ਵਾਲੇ, ਪ੍ਰਵੀਨ ਰੰਗੀਲਾ ਐਂਡ ਪਾਰਟੀ ਅਤੇ ਉੱਘੇ ਫ਼ਨਕਾਰ ਕੰਠ ਕਲੇਰ ਨੇ ਆਈ ਸੰਗਤ ਨੂੰ ਆਪਣੀਆਂ ਭੇਟਾਂ ਨਾਲ ਨਿਹਾਲ ਕੀਤਾ | ਇਸ ਮੌਕੇ ਲਗਾਤਾਰ ਦੋ ਦਿਨ ਅਤੇ ਰਾਤ ਨੂੰ ਮਾਤਾ ਰਾਣੀ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ | ਇਸ ਮੌਕੇ ਜਾਗਰਣ ਵਿਚ ਪੁੱਜੀਆਂ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਅੰਮਿਤ ਕੁਮਾਰ ਬਾਗਲ, ਪਿ੍ੰਸ ਬਾਗਲ, ਪ੍ਰਵੀਨ ਕੁਮਾਰ ਸ਼ਰਮਾ, ਰਣਜੀਤ ਸਿੰਘ ਨਾਮਦੇਵ, ਮਨੀਸ਼ ਲਹੋਰੀਆ, ਸਰਪੰਚ ਵਰਿੰਦਰ ਪਰਾਸ਼ਰ, ਭਾਜਪਾ ਮੁਖ ਸੇਵਾਦਾਰ ਸੌਰਵ ਖੁੱਲਰ, ਨੰਬਰਦਾਰ ਵਿਲੀਅਮ,, ਰਾਜੂ ਮੈਂਬਰ ਰਾਏਪੁਰ ਅਰਾਈਆਂ, ਟਿੰਕੂ ਸਨੋਤਰਾ, ਪ੍ਰਮੋਦ ਕੁਮਾਰ ਸ਼ਰਮਾ ਸਰਪੰਚ ਮਾਡਲ ਟਾਊਨ, ਮਨਜਿੰਦਰ ਸਿੰਘ ਲਾਡੀ, ਬਾਬਾ ਮਸਤੂ ਸ਼ਾਹ,ਜਗੀਰ ਸਿੰਘ ਸਾਬਕਾ ਸਰਪੰਚ, ਇੰਦਰਜੀਤ ਸਿੰਘ ਡੀ.ਪੀ., ਰਮੇਸ਼ ਆੜ੍ਹਤੀਆ, ਸ਼ਿੰਦਾ ਠੇਕੇਦਾਰ, ਪੰਡਿਤ ਸੰਦੀਪ ਪਾਂਡੇ, ਪੰਡਿਤ ਰਾਘਵ ਰਾਮ,ਸੰਦੀਪ ਕੁਮਾਰ ਟੋਨੀ,ਸੰਦੀਪ ਸੈਣੀ ਕੌਂਸਲਰ, ਭੁਲੱਥ ਨਗਰ ਪੰਚਾਇਤ ਪ੍ਰਧਾਨ ਰਸ਼ਪਾਲ ਸ਼ਰਮਾ, ਨੰਬਰਦਾਰ ਦਲਜਿੰਦਰ ਸਿੰਘ ਕਾਕਾ, ਅਵਤਾਰ ਸਿੰਘ ਮੁਲਤਾਨੀ,, ਸੰਨੀ ਬਲਾਕ ਪ੍ਰਧਾਨ ਆਪ ਨਡਾਲਾ, ਬਲਦੇਵ ਸਿੱਧੂ ਭੁਲੱਥ, ਕੰਵਲਜੀਤ ਮੰਨਣ, ਸ਼ੁਭਮ ਭੁਲੱਥ, ਬਨਾਰਸੀ ਦਾਸ ਖੁੱਲਰ, ਡਾ: ਬਲਵਿੰਦਰ ਸ਼ਰਮਾ, ਬਲਜਿੰਦਰ ਸਿੰਘ ਪੁਲਿਸ ਚੌਕੀ ਇੰਚਾਰਜ ਨਡਾਲਾ, ਨਵਜੀਤ ਸਿੰਘ ਜਤਿਨ ਅਹੂਜਾ, ਹਰਬੰਸ ਲਾਲ ਛਾਬੜਾ, ਦਿਨੇਸ਼ ਛਾਬੜਾ, ਹਰਭਜਨ ਸਿੰਘ ਕਾਹਲੋਂ, ਅਨੋਖ ਸਿੰਘ ਘੁੰਮਣ ਤਲਵਾੜਾ, ਮੰਗੀ ਢੀਂਗਰਾ, ਸਮੀਰ ਸ਼ਰਮਾ, ਵਿਜੇ ਕੁਮਾਰ ਸੋਮਾ, ਅਨਮੋਲ ਸ਼ਰਮਾ, ਜੇ. ਐਮ. ਡੀ ਸੇਵਾਦਾਰ ਭੁਲੱਥ,ਪ੍ਰਵੀਨ ਕੁਮਾਰ, ਸੋਨੰੂ ਜੱਸਲ, ਜਗਦੀਸ਼ ਚੰਦਰ, ਟਿੰਕੂ ਸਨੋਤਰਾ, ਪਿ੍ੰਸ ਬਾਗਲ, ਨਿਤਨ ਸ਼ਰਮਾ, ਰੋਹਿਤ ਸ਼ਰਮਾ, ਪੰਡਿਤ ਸੰਦੀਪ ਪਾਂਡੇ, ਦੀਪਕ ਸ਼ਰਮਾ, ਤੀਰਥ, ਰਕੇਸ਼ ਕੁਮਾਰ, ਬਿੱਲੂ ਦਮੂਲੀਆ, ਸਤਪਾਲ ਸਾਬੀ, ਜਤਿੰਦਰ ਅਰੋੜਾ ਅਤੇ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ।
ਪਿਛਲੀ ਖ਼ਬਰ ਪੁਲਿਸ ਮੁਲਾਜ਼ਮਾਂ ਦੀ ਘਾਟ ਨਾਲ ਜੂਝ ਰਿਹਾ ਜਲੰਧਰ ਦਿਹਾਤੀ ਦਾ ਥਾਣਾ ਮਹਿਤਪੁਰ 111 ਮੁਲਾਜ਼ਮਾਂ ਨਾਲ ਮਨਜ਼ੂਰ ਥਾਣੇ ’ਚ ਦਰਜਨ... ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਚੰਡੀਗੜ੍ਹ ਵਿਚ ਲੱਗ ਰਹੇ ਕਿਸਾਨੀ ਮੋਰਚੇ ’ਤੇ ਜਾਣ ਦੀ ਤਿਆਰੀ ਸਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।