31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਟੋਲ ਪਲਾਜ਼ਾ ਢਿਲਵਾਂ ਨਜ਼ਦੀਕ ਸੜਕ ’ਤੇ ਜਾਮ

ਢਿਲਵਾਂ, 30 ਅਗਸਤ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਅੱਜ ਦੁਪਹਿਰ ਤੋਂ ਹੀ ਜਲੰਧਰ-ਅੰਮਿ੍ਤਸਰ ਮੁੱਖ ਰਾਸ਼ਟਰੀ ਰਾਜ ਮਾਰਗ ’ਤੇ ਢਿਲਵਾਂ ਤੋਂ ਬਿਆਸ ਤੱਕ ਵਾਹਨਾਂ ਦਾ ਭਾਰੀ ਜਾਮ ਦੇਖਣ ਨੂੰ ਮਿਲ ਰਿਹਾ ਹੈ ਜਿਸ ਨਾਲ ਪੈ ਰਹੀ ਤੇਜ਼ ਗਰਮੀ ਵਿਚ ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ਦਰਿਆ ਬਿਆਸ ’ਤੇ ਬਣੇ ਪੁਲ ਤੋਂ ਥੋੜਾ ਅੱਗੇ ਬਿਆਸ ਦੀ ਤਰਫ਼ ਸੜਕ ਦਾ ਕੰਮ ਚੱਲਣ ਕਰਕੇ ਪੁਲ ਦੇ ਇਕ ਸਾਈਡ ਤੋਂ ਹੀ ਵਾਹਨਾਂ ਦੀ ਆਵਾਜਾਈ ਚੱਲ ਰਹੀ ਹੈ ਜਿਸ ਨਾਲ ਵਧਦੀ ਆਵਾਜਾਈ ਦੇ ਕਾਰਨ ਜਾਮ ਦੀ ਸਥਿਤੀ ਪੈਦਾ ਹੋ ਰਹੀ ਹੈ। ਦੱਸਣਯੋਗ ਹੈ ਕਿ ਆਮ ਦਿਨਾਂ ਵਿਚ ਆਵਾਜਾਈ ਤਾਂ ਚੱਲਦੀ ਰਹਿੰਦੀ ਹੈ ਪਰ ਐਤਵਾਰ ਨੂੰ ਜਾਮ ਦੇਖਣ ਨੂੰ ਮਿਲ ਰਿਹਾ ਹੈ|ਇੱਥੇ ਇਹ ਵੀ ਦੱਸਣਯੋਗ ਹੈ ਕਿ ਵਾਹਨਾਂ ਦੀ ਵਧਦੀ ਗਿਣਤੀ ਦੇ ਕਾਰਨ ਫੋਰ ਲੇਨ ਸੜਕ ਰਾਹੀਂ ਆਵਾਜਾਈ ਸੁਚਾਰੂ ਢੰਗ ਨਾਲ ਨਹੀਂ ਚੱਲ ਰਹੀ ਇਸ ਸਬੰਧੀ ਰੋਜ਼ਾਨਾ ਆਉਣ ਜਾਣ ਵਾਲੇ ਵਿਅਕਤੀਆਂ ਦਾ ਕਹਿਣਾ ਹੈ ਕਿ ਉਕਤ ਸੜਕ ਨੂੰ ਸਿਕਸ ਲੇਨ ਕੀਤਾ ਜਾਵੇ ਤਾਂ ਜੋ ਆਵਾਜਾਈ ਵਿਚ ਕੋਈ ਵਿਘਨ ਨਾ ਪਵੇ |

ਅਜੀਤ ਡੈਸਕ 31-08-2026

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਚੰਡੀਗੜ੍ਹ ਵਿਚ ਲੱਗ ਰਹੇ ਕਿਸਾਨੀ ਮੋਰਚੇ ’ਤੇ ਜਾਣ ਦੀ ਤਿਆਰੀ ਸਬੰਧੀ ਮੀਟਿੰਗ ਅਗਲੀ ਖ਼ਬਰ ਸੂਬੇ ’ਚ ਬਿਜਲੀ ਉਤਪਾਦਨ ਵਿਚ ਕਮੀ ਕਰਕੇ ਪਾਵਰਕਾਮ ਬਾਹਰੋਂ ਮੰਗਵਾ ਰਿਹਾ 10,900 ਮੈਗਾਵਾਟ ਬਿਜਲੀ 7 ਯੂਨਿਟ ਬੰਦ ਹੋਣ ਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।