18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸਤਲੁਜ ਹਸਪਤਾਲ ਦੇ ਜਨਰੇਟਰ ਰੂਮ ’ਚ ਲੱਗੀ ਅੱਗ, ਦੋ ਫਾਇਰ ਟੈਂਡਰਾਂ ਨੇ ਪਾਇਆ ਕਾਬੂ

ਫਗਵਾੜਾ, 17 ਅਗਸਤ (ਹਰਜੋਤ ਸਿੰਘ ਚਾਨਾ)- ਫਗਵਾੜਾ ਦੇ ਸਤਲੁਜ ਹਸਪਤਾਲ ਐਂਡ ਹਾਰਟ ਕੇਅਰ ਸੈਂਟਰ ‘ਚ ਅੱਜ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਹਸਪਤਾਲ ਦੀ ਉੱਪਰਲੀ ਮੰਜ਼ਿਲ ‘ਤੇ ਸਥਿਤ ਜਨਰੇਟਰ ਰੂਮ ‘ਚ ਅਚਾਨਕ ਅੱਗ ਲੱਗ ਗਈ | ਜਨਰੇਟਰ ਰੂਮ ਵਿਚੋਂ ਧੂੰਆਂ ਨਿਕਲਦਾ ਦੇਖ ਕੇ ਹਸਪਤਾਲ ਦੇ ਸਟਾਫ਼ ਨੇ ਤੁਰੰਤ ਡਾਕਟਰਾਂ ਨੂੰ ਸੂਚਿਤ ਕੀਤਾ | ਹਸਪਤਾਲ ਦੇ ਡਾਕਟਰ ਵਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਬਿਜਲੀ ਦੇ ਕੱਟ ਲੱਗਣ ਕਾਰਨ ਜਨਰੇਟਰ ਲਗਾਤਾਰ ਚੱਲ ਰਿਹਾ ਸੀ | ਉਨ੍ਹਾਂ ਮੁਤਾਬਿਕ ਅੱਤ ਦੀ ਗਰਮੀ ਕਾਰਨ ਜਨਰੇਟਰ ਦੇ ਜ਼ਿਆਦਾ ਗਰਮ ਹੋਣ ਨਾਲ ਅੱਗ ਲੱਗਣ ਦੀ ਸੰਭਾਵਨਾ ਹੈ | ਸਟਾਫ਼ ਵਲੋਂ ਸੂਚਨਾ ਮਿਲਣ ‘ਤੇ ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਅੱਗ ਬੁਝਾਊ ਯੰਤਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ | ਹਾਲਾਂਕਿ ਅੱਗ ਜ਼ਿਆਦਾ ਹੋਣ ਕਾਰਨ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਗਿਆ | ਫ਼ਾਇਰ ਅਫ਼ਸਰ ਹਮਰਾਜ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਫ਼ਾਇਰ ਬਿ੍ਗੇਡ ਦੀਆਂ ਦੋ ਗੱਡੀਆਂ ਸਮੇਤ ਟੀਮ ਤੁਰੰਤ ਹਸਪਤਾਲ ਪਹੁੰਚੀ | ਫ਼ਾਇਰ ਮੁਲਾਜ਼ਮਾਂ ਨੇ ਕਾਫ਼ੀ ਮਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ | ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣ ਦੀ ਸੰਭਾਵਨਾ ਸਾਹਮਣੇ ਆ ਰਹੀ ਹੈ |

ਅਜੀਤ ਡੈਸਕ 18-08-2026

ਪਿਛਲੀ ਖ਼ਬਰ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਸਰਦੁੱਲਾਪੁਰ ’ਚ ਚੱਲੀਆਂ ਗੋਲੀਆਂ, ਇਕ ਨੌਜਵਾਨ ਜ਼ਖਮੀ ਅਗਲੀ ਖ਼ਬਰ ਰਾਸ਼ਨ ਕਾਰਡ ਬਣਾਉਣ ਤੇ ਉਸ ’ਚ ਰਹਿੰਦੇ ਪਰਿਵਾਰਕ ਮੈਂਬਰਾਂ ਦੇ ਨਾਮ ਦਰਜ ਕਰਵਾਉਣ ਦੀ ਤਾਰੀਖ ਵਧਾਈ ਜਾਵੇ- ਜਸਵਿੰਦਰ ਢੱਡਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।