18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸ਼ਰਾਬ ਦੇ ਠੇਕੇ ’ਤੇ ਲੁੱਟ, ਕਰਿੰਦੇ ਨੂੰ ਰਿਵਾਲਵਰ ਦਿਖਾਕੇ ਨਕਦੀ ਲੁੱਟੀ

ਫਗਵਾੜਾ, 17 ਅਗਸਤ (ਹਰਜੋਤ ਸਿੰਘ ਚਾਨਾ)- ਫਗਵਾੜਾ ਇਲਾਕੇ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ | ਨੰਗਲ ਤੋਂ ਮੌਲੀ ਪਿੰਡ ਨੂੰ ਜਾਂਦੇ ਰਸਤੇ ‘ਤੇ ਸਥਿਤ ਸ਼ਰਾਬ ਦੇ ਠੇਕੇ ‘ਤੇ ਅੱਜ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ | ਲੁਟੇਰਿਆਂ ਨੇ ਪਹਿਲਾਂ ਠੇਕੇ ਦੇ ਸੇਲਜ਼ਮੈਨ ਨੂੰ ਕਥਿਤ ਤੌਰ ‘ਤੇ ਰਿਵਾਲਵਰ ਦਿਖਾਇਆ ਤੇ ਬਾਅਦ ‘ਚ ਬੀਅਰ ਦੀ ਬੋਤਲ ਨਾਲ ਉਸ ਦੇ ਸਿਰ ‘ਤੇ ਵਾਰ ਕਰਕੇ ਗੱਲੇ ‘ਚੋਂ ਕਰੀਬ 6 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ | ਜਾਣਕਾਰੀ ਮੁਤਾਬਿਕ ਸਵੇਰੇ ਕਰੀਬ 10 ਵਜੇ ਦੋ ਨੌਜਵਾਨ ਬਾਈਕ ‘ਤੇ ਸ਼ਰਾਬ ਦੇ ਠੇਕੇ ‘ਤੇ ਪਹੁੰਚੇ | ਉਨ੍ਹਾਂ ਨੇ ਠੇਕੇ ‘ਤੇ ਮੌਜੂਦ ਸੇਲਜ਼ਮੈਨ ਰਾਜੇਸ਼ ਕੁਮਾਰ ਕੋਲੋਂ ਬੀਅਰ ਮੰਗੀ. ਜਿਵੇਂ ਹੀ ਗੇਟ ਖੋਲਿ੍ਹਆ ਗਿਆ, ਇੱਕ ਨੌਜਵਾਨ ਠੇਕੇ ਅੰਦਰ ਦਾਖ਼ਲ ਹੋ ਗਿਆ ਤੇ ਕਥਿਤ ਤੌਰ ‘ਤੇ ਰਿਵਾਲਵਰ ਦਿਖਾ ਕੇ ਸੇਲਜ਼ਮੈਨ ਨੂੰ ਡਰਾਇਆ | ਇਸੇ ਦੌਰਾਨ ਦੂਜੇ ਨੌਜਵਾਨ ਨੇ ਬੀਅਰ ਦੀ ਬੋਤਲ ਚੁੱਕ ਕੇ ਰਾਜੇਸ਼ ਕੁਮਾਰ ਦੇ ਸਿਰ ‘ਤੇ ਵਾਰ ਕਰ ਦਿੱਤਾ | ਹਮਲੇ ਕਾਰਨ ਸੇਲਜ਼ਮੈਨ ਜ਼ਖਮੀ ਹੋ ਗਿਆ | ਇਸ ਤੋਂ ਬਾਅਦ ਦੋਵੇਂ ਨੌਜਵਾਨ ਠੇਕੇ ਅੰਦਰ ਪਿਆ ਗੱਲਾ ਚੁੱਕ ਕੇ ਬਾਈਕ ‘ਤੇ ਮੌਕੇ ਤੋਂ ਫ਼ਰਾਰ ਹੋ ਗਏ | ਪੀੜਤ ਦੇ ਮੁਤਾਬਿਕ ਗੱਲੇ ‘ਚ ਕਰੀਬ 6 ਹਜ਼ਾਰ ਰੁਪਏ ਦੀ ਨਕਦੀ ਸੀ | ਜ਼ਖਮੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ | ਠੇਕੇ ਦੇ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨ ਬਾਈਕ ‘ਤੇ ਆਏ ਸਨ | ਉਨ੍ਹਾਂ ਕੋਲ ਹਥਿਆਰ ਸੀ ਤੇ ਸੇਲਜ਼ਮੈਨ ‘ਤੇ ਬੋਤਲ ਨਾਲ ਹਮਲਾ ਕਰਨ ਤੋਂ ਬਾਅਦ ਉਹ ਨਕਦੀ ਲੈ ਕੇ ਫ਼ਰਾਰ ਹੋ ਗਏ | ਘਟਨਾ ਦੀ ਸੂਚਨਾ ਮਿਲਦੇ ਹੀ ਫਗਵਾੜਾ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ |

ਸਿਵਲ ਹਸਪਤਾਲ ’ਚ ਜ਼ੇਰੇ ਰਾਜੇਸ਼ ਕੁਮਾਰ | ਤਸਵੀਰ: ਚਾਨਾ 18-08-2026

ਪਿਛਲੀ ਖ਼ਬਰ ਰਾਸ਼ਨ ਕਾਰਡ ਬਣਾਉਣ ਤੇ ਉਸ ’ਚ ਰਹਿੰਦੇ ਪਰਿਵਾਰਕ ਮੈਂਬਰਾਂ ਦੇ ਨਾਮ ਦਰਜ ਕਰਵਾਉਣ ਦੀ ਤਾਰੀਖ ਵਧਾਈ ਜਾਵੇ- ਜਸਵਿੰਦਰ ਢੱਡਾ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਸਾਜ਼ਿਸ਼ ਤਹਿਤ ਕੀਤਾ -ਡੋਗਰਾਂਵਾਲ, ਮੀਰੇ, ਠੱਟਾ ਨਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।