14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਮੰਦਰ ਦੇ ਬਾਹਰ ਬੈਠੀ ਔਰਤ ਦੀ ਮਾਰਕੁੱਟ ਕਰਨ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ

ਕਪੂਰਥਲਾ, 13 ਅਗਸਤ (ਸਡਾਨਾ)-ਬੀਤੇ ਦਿਨੀਂ ਮਾਤਾ ਭੱਦਰਕਾਲੀ ਮੰਦਿਰ ਸ਼ੇਖੂਪੁਰ ਦੇ ਬਾਹਰ ਆਪਣੇ ਬੱਚੇ ਨਾਲ ਬੈਠੀ ਹਿਕ ਔਰਤ ਦੀ ਇਕ ਵਿਅਕਤੀ ਵਲੋਂ ਚੱਪਲਾਂ ਨਾਲ ਬੁਰੀ ਤਰ੍ਹਾਂ ਮਾਰਕੁੱਟ ਕਰਨ ਦੇ ਮਾਮਲੇ ਦੀ ਸੀ. ਸੀ.

ਅਜੀਤ ਡੈਸਕ 14-08-2026
ਕਪੂਰਥਲਾ, 13 ਅਗਸਤ (ਸਡਾਨਾ)-ਬੀਤੇ ਦਿਨੀਂ ਮਾਤਾ ਭੱਦਰਕਾਲੀ ਮੰਦਿਰ ਸ਼ੇਖੂਪੁਰ ਦੇ ਬਾਹਰ ਆਪਣੇ ਬੱਚੇ ਨਾਲ ਬੈਠੀ ਹਿਕ ਔਰਤ ਦੀ ਇਕ ਵਿਅਕਤੀ ਵਲੋਂ ਚੱਪਲਾਂ ਨਾਲ ਬੁਰੀ ਤਰ੍ਹਾਂ ਮਾਰਕੁੱਟ ਕਰਨ ਦੇ ਮਾਮਲੇ ਦੀ ਸੀ.ਸੀ.ਟੀ.ਵੀ. ਵੀਡੀਓ ਵਾਇਰਲ ਹੋਣ ਉਪਰੰਤ ਸਿਟੀ ਪੁਲਿਸ ਨੇ ਕਾਰਵਾਈ ਕਰਦਿਆਂ ਉਕਤ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਉਸਦੀ ਭਾਲ ਹੇਠ ਛਾਪਾਮਾਰੀ ਕੀਤੀ ਜਾ ਰਹੀ ਹੈ | ਮਾਮਲੇ ਦੀ ਤਫ਼ਤੀਸ਼ੀ ਏ.ਐਸ.ਆਈ. ਗੁਰਸ਼ਰਨ ਸਿੰਘ ਅਨੁਸਾਰ ਉਸਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ੀ ਵਿਕਾਸ ਸ਼ਰਮਾ ਵਾਸੀ ਸ਼ੇਖੂਪੁਰ ਨੇ ਮੰਦਿਰ ਦੇ ਬਾਹਰ ਬੈਠੀ ਇਕ ਔਰਤ ਦੀ ਮਾਰਕੁੱਟ ਕੀਤੀ ਹੈ ਤੇ ਇਸਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ | ਮੁਖ਼ਬਰ ਨੇ ਉਨ੍ਹਾਂ ਨੂੰ ਵੀਡੀਓ ਵੀ ਭੇਜੀ | ਸਿਟੀ ਪੁਲਿਸ ਨੇ ਮਾਮਲੇ ਸਬੰਧੀ ਤੁਰੰਤ ਕਾਰਵਾਈ ਕਰਦਿਆਂ ਵਿਕਾਸ ਸ਼ਰਮਾ ਵਾਸੀ ਸ਼ੇਖੂਪੁਰ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਉਸਦੀ ਭਾਲ ਹੇਠ ਛਾਪਾਮਾਰੀ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਸਵ. ਦੇਵੀ ਦਾਸ ਨਾਹਰ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਇਕ ਡੂੰਘੀ ਸਾਜ਼ਿਸ਼ ਦਾ ਸਿੱਟਾ-ਐਚ.ਐਸ. ਵਾਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।