ਕੁੱਟਮਾਰ ਕਰਨ ਤੇ ਗਾਲੀ ਗਲੋਚ ਕਰਨ ਸੰਬੰਧੀ ਚਾਰ ਖ਼ਿਲਾਫ਼ ਕੇਸ ਦਰਜ
ਫਗਵਾੜਾ, 9 ਅਗਸਤ (ਹਰਜੋਤ ਸਿੰਘ ਚਾਨਾ)- ਕੁੱਟਮਾਰ ਕਰਨ ਤੇ ਗਾਲੀ ਗਲੋਚ ਕਰਨ ਦੇ ਸਬੰਧ ‘ਚ ਸਿਟੀ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਵਿਪਨ ਕੁਮਾਰ ਪੁੱਤਰ ਪ੍ਰਕਾਸ਼ ਲਾਲ ਵਾਸੀ ਸ਼ਹੀਦ ਭਗਤ ਸਿੰਘ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਕਤ ਮੈਂਬਰਾਂ ਨੇ ਉਸ ਦੀ ਕੁੱਟਮਾਰ ਕੀਤੀ ਤੇ ਗਾਲੀ ਗਲੋਚ ਕੀਤਾ | ਜਿਸ ਸਬੰਧ ‘ਚ ਪੁਲਿਸ ਨੇ ਪਿ੍ਆ ਸਚਦੇਵਾ ਪਤਨੀ ਦੀਪਕ ਅਰੋੜਾ, ਪੂਨਮ ਸਚਦੇਵਾ ਪਤਨੀ ਵਿਪਨ ਸਚਦੇਵਾ ਵਾਸੀਆਨ ਸੰਜੇ ਕਾਲੋਨੀ ਨਰੇਲਾ ਦਿੱਲੀ, ਰੂਚਿਕਾ ਗਾਂਧੀ ਪਤਨੀ ਗੌਰਵ ਗਾਂਧੀ ਤੇ ਗੌਰਵ ਗਾਂਧੀ ਵਾਸੀਆਨ ਇਨਕਮ ਟੈਕਸ ਕਾਲੋਨੀ ਨਵਾਂਸ਼ਹਿਰ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਅਜੀਤ ਡੈਸਕ
10-08-2026