ਅੱਖਰ ਮੰਚ ਵਲੋਂ ਸਾਹਿਤਕਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀਆਂ ਤਿੰਨ ਪੁਸਤਕਾਂ ਕੀਤੀਆਂ ਲੋਕ ਅਰਪਣ
ਕਪੂਰਥਲਾ, 9 ਅਗਸਤ (ਸਡਾਨਾ)-ਅੱਖਰ ਮੰਚ ਵਲੋਂ ਸ਼ੋ੍ਰਮਣੀ ਸਾਹਿਤਕਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀਆਂ ਤਿੰਨ ਸਾਹਿਤਕ ਪੁਸਤਕਾਂ ‘ਲਾਹੌਰ ਦੀ ਫ਼ਿਜ਼ਾ ਤੇ ਕਰੂਜ਼ ਯਾਤਰਾ’, ‘ਬੱਚਿਓ ਸਾਨੂੰ ਮੁਆਫ਼ ਕਰਨਾ’ ਅਤੇ ‘ਟੁੱਟੀ ਡੰਡੀ ਵਾਲਾ ਕੱਪ’ ਅੱਜ ਇਕ ਸਮਾਗਮ ਦੌਰਾਨ ਲੋਕ ਅਰਪਣ ਕੀਤੀਆਂ ਗਈਆਂ | ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਦੇ ਸਰਪ੍ਰਸਤ ਪ੍ਰੋ.
ਕ
ਕਿਸਾਨ ਆਗੂ ਦਲਬੀਰ ਸਿੰਘ ਨਾਨਕਪੁਰ, ਸਰਬਜੀਤ ਸਿੰਘ ਧੀਰਪੁਰ ਅਤੇ ਜਸਵਿੰਦਰ ਸਿੰਘ ਮਾਨਾ ਤਲਵੰਡੀ ਦੀਆਂ ਤਸਵੀਰਾਂ |
10-08-2026
ਕਪੂਰਥਲਾ, 9 ਅਗਸਤ (ਸਡਾਨਾ)-ਅੱਖਰ ਮੰਚ ਵਲੋਂ ਸ਼ੋ੍ਰਮਣੀ ਸਾਹਿਤਕਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀਆਂ ਤਿੰਨ ਸਾਹਿਤਕ ਪੁਸਤਕਾਂ ‘ਲਾਹੌਰ ਦੀ ਫ਼ਿਜ਼ਾ ਤੇ ਕਰੂਜ਼ ਯਾਤਰਾ’, ‘ਬੱਚਿਓ ਸਾਨੂੰ ਮੁਆਫ਼ ਕਰਨਾ’ ਅਤੇ ‘ਟੁੱਟੀ ਡੰਡੀ ਵਾਲਾ ਕੱਪ’ ਅੱਜ ਇਕ ਸਮਾਗਮ ਦੌਰਾਨ ਲੋਕ ਅਰਪਣ ਕੀਤੀਆਂ ਗਈਆਂ | ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਦੇ ਸਰਪ੍ਰਸਤ ਪ੍ਰੋ. ਕੁਲਵੰਤ ਸਿੰਘ ਔਜਲਾ, ਪ੍ਰਧਾਨ ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ, ਆਨੰਦ ਪਬਲਿਕ ਸਕੂਲ ਦੇ ਪਿ੍ੰਸੀਪਲ ਅਰਵਿੰਦਰ ਸਿੰਘ ਸੇਖੋਂ, ਸਟੇਟ ਐਵਾਰਡੀ ਰੋਸ਼ਨ ਖੈੜਾ, ਪਿ੍ੰਸੀਪਲ ਗੁਰਚਰਨ ਸਿੰਘ ਚਾਹਲ ਸ਼ਾਮਲ ਹੋਏ | ਮੰਚ ਦੇ ਪ੍ਰਧਾਨ ਸਰਵਣ ਸਿੰਘ ਔਜਲਾ ਨੇ ਆਏ ਹੋਏ ਮਹਿਮਾਨਾਂ ਨੂੰ ਅੱਖਰ ਮੰਚ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ ਤੇ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀਆਂ ਸਾਹਿਤਕ ਯਾਤਰਾਵਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਇਸਦੇ ਨਾਲ ਹੀ ਰੋਸ਼ਨ ਖੈੜਾ ਤੇ ਪਿ੍ੰਸੀਪਲ ਗੁਰਚਰਨ ਸਿੰਘ ਚਾਹਲ ਨੇ ਡਾ. ਭੰਡਾਲ ਦੀ ਸ਼ਖ਼ਸੀਅਤ ਸਬੰਧੀ ਹਾਜ਼ਰਾਂ ਨੂੰ ਜਾਣੂ ਕਰਵਾਇਆ | ਪੁਸਤਕ ਰਿਲੀਜ਼ ਸਮਾਗਮ ਉਪਰੰਤ ਅੱਖਰ ਮੰਚ ਵਲੋਂ ਡਾ. ਗੁਰਬਖ਼ਸ਼ ਸਿੰਘ ਭੰਡਾਲ ਤੇ ਰੋਸ਼ਨ ਖੈੜਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ, ਡਾ. ਸਰਦੂਲ ਸਿੰਘ ਔਜਲਾ, ਜਸਬੀਰ ਸਿੰਘ ਸੰਧੂ, ਸੁਖਬੀਰ ਸਿੰਘ ਵਾਲੀਆ, ਭਜਨ ਸਿੰਘ ਔਜਲਾ, ਜੋਤੀ ਮਹਿੰਦਰੂ, ਯਾਦਵਿੰਦਰ ਸਿੰਘ, ਰਕੇਸ਼ ਸ਼ਰਮਾ, ਰਾਜਨ ਟੰਡਨ, ਡਾ. ਦੀਪਕ ਅਰੋੜਾ, ਐਡਵੋਕੇਟ ਰਕੇਸ਼ ਪਰਾਸ਼ਰ ਤੇ ਹੋਰ ਹਾਜ਼ਰ ਸਨ |