08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿਖੇ ਸਟੋਰੀ ਟੈਲਿੰਗ ਮੁਕਾਬਲੇ ਕਰਵਾਏ

ਸੁਲਤਾਨਪੁਰ ਲੋਧੀ, 7 ਅਗਸਤ (ਨਰੇਸ਼ ਹੈਪੀ)-ਅਕਾਲ ਗਲੈਕਸੀ ਕਾਨਵੈਂਟ ਸਕੂਲ, ਸੁਲਤਾਨਪੁਰ ਲੋਧੀ ਵਿਖੇ ਯੂ. ਕੇ.

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਹਰਪਿੰਦਰ ਸਿੰਘ ਭਿੰਦਾ ਦੀ ਅਗਵਾਈ ਵਿਚ ਟਰੈਫ਼ਿਕ ਸਮੱਸਿਆ ਦੇ ਸੰਬੰਧ ਵਿਚ ਐਸ ਪੀ ਗਗਨਦੀਪ ਸਿੰਘ ਘੁੰਮਣ ਨੂੰ ਮਿਲਣ ਉਪਰੰਤ ਗੱਲਬਾਤ ਕਰਦੇ ਹੋਏ ਕਿਸਾਨ ਆਗੂ | ਤਸਵੀਰ: ਸਿੱਧੂ 08-08-2026
ਸੁਲਤਾਨਪੁਰ ਲੋਧੀ, 7 ਅਗਸਤ (ਨਰੇਸ਼ ਹੈਪੀ)-ਅਕਾਲ ਗਲੈਕਸੀ ਕਾਨਵੈਂਟ ਸਕੂਲ, ਸੁਲਤਾਨਪੁਰ ਲੋਧੀ ਵਿਖੇ ਯੂ.ਕੇ.ਜੀ. ਜਮਾਤ ਦੇ ਵਿਦਿਆਰਥੀਆਂ ਦਾ ਸਟੋਰੀ ਟੈਲਿੰਗ ਮੁਕਾਬਲਾ ਜੂਨੀਅਰ ਵਿੰਗ ਦੀ ਪਿ੍ੰਸੀਪਲ ਮਧੂ ਸ਼ਰਮਾ ਦੀ ਯੋਗ ਅਗਵਾਈ ਅਤੇ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਆਏ ਹੋਏ ਮਹਿਮਾਨਾਂ ਦਾ ਗੁਲਦਸਤੇ ਭੇਟ ਕਰਕੇ ਨਿੱਘਾ ਸਵਾਗਤ ਤੇ ਸਨਮਾਨ ਕਰਕੇ ਕੀਤਾ ਗਿਆ | ਸਮਾਗਮ ਦੀ ਸਟੇਜ ਸੰਚਾਲਨਾ ਨੀਨਾ ਮੈਡਮ ਵੱਲੋਂ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ ਗਈ | ਮੁਕਾਬਲੇ ਦਾ ਨਿਰਣਾ ਸਪਨਾ ਧੀਰ ਅਤੇ ਆਰਤੀ ਕੋਹਲੀ ਵੱਲੋਂ ਪੂਰੀ ਨਿਰਪੱਖਤਾ ਅਤੇ ਸੁਚੱਜੇ ਢੰਗ ਨਾਲ ਕੀਤਾ ਗਿਆ | ਇਸ ਮੌਕੇ ਮੈਨੇਜਿੰਗ ਡਾਇਰੈਕਟਰ ਡਾਕਟਰ ਨੇ ਸੁਖਦੇਵ ਸਿੰਘ ਜੱਜ, ਅਸਿਸਟੈਂਟ ਮੈਨੇਜਿੰਗ ਡਾਇਰੈਕਟਰ ਪ੍ਰਗਟ ਸਿੰਘ ਜੱਜ, ਜੂਨੀਅਰ ਵਿੰਗ ਦੇ ਪਿ੍ੰਸੀਪਲ ਮਧੂ ਸ਼ਰਮਾ, ਸੀਨੀਅਰ ਵਿੰਗ ਦੇ ਪਿ੍ੰਸੀਪਲ ਮੋਨਾ ਘਈ ਅਤੇ ਮੈਨੇਜਿੰਗ ਮੈਂਬਰ ਮਨਜੀਤ ਕੌਰ ਸਨ | ਜੂਨੀਅਰ ਵਿੰਗ ਦੇ ਪਿ੍ੰਸੀਪਲ ਮਧੂ ਸ਼ਰਮਾ ਨੇ ਇਸ ਸਮਾਗਮ ਦੇ ਸੰਬੋਧਨ ਵਿਚ ਕਿਹਾ ਕਿ ਸਟੋਰੀ ਟੈਲਿੰਗ ਵਰਗੇ ਮੁਕਾਬਲੇ ਬੱਚਿਆਂ ਦੇ ਆਤਮਵਿਸ਼ਵਾਸ, ਭਾਸ਼ਾਈ ਕੌਸ਼ਲ ਅਤੇ ਰਚਨਾਤਮਕ ਸੋਚ ਨੂੰ ਨਿਖਾਰਨ ਲਈ ਬਹੁਤ ਮਹੱਤਵ ਪੂਰਨ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਹਮੇਸ਼ਾ ਨਿਡਰ ਹੋ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ | ਸੀਨੀਅਰ ਵਿੰਗ ਦੇ ਪਿ੍ੰਸੀਪਲ ਮੋਨਾ ਘਈ ਨੇ ਇਸ ਸਮਾਗਮ ਦੇ ਸੰਬੋਧਨ ਵਿਚ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਸਹਿ-ਪਾਠਕ੍ਰਮ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ | ਮੈਨੇਜਿੰਗ ਮੈਂਬਰ ਮਨਜੀਤ ਕੌਰ ਨੇ ਬੱਚਿਆਂ ਦਾ ਹੌਂਸਲਾ ਵਧਾਉਂਦੇ ਹੋਏ ਕਿਹਾ ਕਿ ਸਕੂਲ ਵੱਲੋਂ ਕਰਵਾਏ ਜਾਣ ਵਾਲੇ ਅਜਿਹੇ ਰਚਨਾਤਮਕ ਮੁਕਾਬਲੇ ਬੱਚਿਆਂ ਦੀ ਲੁਕੀ ਹੋਈ ਪ੍ਰਤਿਭਾ ਨੂੰ ਉਭਾਰਨ ਅਤੇ ਉਨ੍ਹਾਂ ਨੂੰ ਭਵਿੱਖ ਲਈ ਆਤਮ ਵਿਸ਼ਵਾਸੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਸਮਾਗਮ ਦੌਰਾਨ ਕੋਆਰਡੀਨੇਟਰ ਮਮਤਾ ਗੁਪਤਾ, ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ | ਇਸ ਮੌਕੇ ਹੋਏ ਅੰਗਰੇਜ਼ੀ ਸਟੋਰੀ ਟੈਲਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਯੂ.ਕੇ.ਜੀ. ਸੀ, ਦੂਜਾ ਸਥਾਨ ਯੂ.ਕੇ.ਜੀ. ਏ ਤੇ ਯੂ.ਕੇ.ਜੀ. ਡੀ (ਸੰਯੁਕਤ), ਤੀਜਾ ਸਥਾਨ – ਯੂ.ਕੇ.ਜੀ. ਬੀ ਅਤੇ ਯੂ.ਕੇ.ਜੀ. ਡੀ (ਸੰਯੁਕਤ), ਹਿੰਦੀ ਸਟੋਰੀ ਟੈਲਿੰਗ ਵਿਚ ਪਹਿਲਾ ਸਥਾਨ ਯੂ. ਕੇ. ਜੀ. ਸੀ ਅਤੇ ਯੂ.ਕੇ.ਜੀ. ਡੀ (ਸੰਯੁਕਤ), ਦੂਜਾ ਸਥਾਨ ਯੂ.ਕੇ.ਜੀ. ਏ ਅਤੇ ਤੀਜਾ ਸਥਾਨ ਯੂ.ਕੇ.ਜੀ. ਬੀ ਨੇ ਪ੍ਰਾਪਤ ਕੀਤਾ | ਇਸੇ ਤਰ੍ਹਾਂ ਪੰਜਾਬੀ ਸਟੋਰੀ ਟੈਲਿੰਗ ਵਿਚ ਪਹਿਲਾ ਸਥਾਨ ਯੂ.ਕੇ.ਜੀ. ਬੀ, ਦੂਜਾ ਸਥਾਨ ਯੂ. ਕੇ. ਜੀ. ਡੀ ਅਤੇ ਤੀਜਾ ਸਥਾਨ ਯੂ.ਕੇ.ਜੀ. ਏ ਤੇ ਯੂ.ਕੇ.ਜੀ. ਸੀ (ਸੰਯੁਕਤ) ਨੂੰ ਮਿਲਿਆ | ਸਮਾਗਮ ਦੌਰਾਨ ਹਾਜ਼ਰ ਮਹਿਮਾਨਾਂ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਪੇਸ਼ਕਾਰੀ, ਆਤਮਵਿਸ਼ਵਾਸ ਅਤੇ ਪ੍ਰਤਿਭਾ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਸੰਤ ਸੀਚੇਵਾਲ ਨੇ ਰਾਜ ਸਭਾ ’ਚ ਕਾਰਪੋਰੇਟ ਤੇ ਕਿਸਾਨਾਂ ਦੇ ਕਰਜ਼ਿਆਂ ਦਾ ਮੰਗਿਆ ਹਿਸਾਬ ਪੰਜ ਸਾਲਾਂ ਵਿਚ ਉਦਯੋਗਾਂ ਦੇ 3.... ਅਗਲੀ ਖ਼ਬਰ ਟਰੱਕਾਂ ਕਾਰਨ ਆ ਰਹੀ ਮੁਸ਼ਕਿਲ ਨੂੰ ਲੈ ਕੇ ਰਿਜਨਲ ਟਰਾਂਸਪੋਰਟ ਅਫ਼ਸਰ ਨੇ ਕੀਤਾ ਮਾਰਕਫੈੱਡ ਚੌਂਕ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।