05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

36 ਵੇਂ ਸਾਲਾਨਾ ਭੰਡਾਰੇ ਲਈ 12 ਨੂੰ ਭੁਲੱਥ ਤੋਂ ਰਵਾਨਾ ਹੋਵੇਗਾ ਜਥਾ

ਭੁਲੱਥ, 4 ਅਗਸਤ (ਮਨਜੀਤ ਸਿੰਘ ਰਤਨ)–ਜੈ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਖੱਸਣ-ਭੁਲੱਥ ਵੱਲੋਂ ਸਾਵਣ ਮੇਲਿਆਂ ਦੇ ਪਾਵਨ ਅਵਸਰ ‘ਤੇ 36ਵਾਂ ਸਾਲਾਨਾ ਭੰਡਾਰਾ ਪਿੰਡ ਅਲੋਹ, ਮੰਦਿਰ ਮਾਰਗ (ਹਿਮਾਚਲ ਪ੍ਰਦੇਸ਼) ਵਿਖੇ 13 ਅਗਸਤ ਤੋਂ 20 ਅਗਸਤ ਤੱਕ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਲਗਾਇਆ ਜਾ ਰਿਹਾ ਹੈ | ਇਸ ਦੌਰਾਨ 18 ਅਗਸਤ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਲਈ ਵਿਸ਼ਾਲ ਜਾਗਰਨ ਵੀ ਕਰਵਾਇਆ ਜਾਵੇਗਾ | ਕਮੇਟੀ ਦੇ ਆਗੂ ਅਤੇ ਉੱਘੇ ਸਮਾਜ ਸੇਵਕ ਮਾ. ਕੰਵਲਜੀਤ ਮੰਨਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੰਡਾਰੇ ਦੀਆਂ ਤਿਆਰੀਆਂ ਪੂਰੇ ਜੋਸ਼ ਨਾਲ ਜਾਰੀ ਹਨ | ਇਲਾਕੇ ਦੀਆਂ ਸੰਗਤਾਂ ਅਤੇ ਨਾਮਵਰ ਸ਼ਖ਼ਸੀਅਤਾਂ ਨੂੰ ਸੱਦਾ ਪੱਤਰ ਵੰਡੇ ਜਾ ਰਹੇ ਹਨ, ਜਦਕਿ ਭੰਡਾਰੇ ਲਈ ਰਾਸ਼ਨ ਅਤੇ ਹੋਰ ਲੋੜੀਂਦੀ ਸਮੱਗਰੀ ਵੀ ਇਕੱਠੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਭੰਡਾਰੇ ਲਈ ਜਥਾ 12 ਅਗਸਤ ਨੂੰ ਸ਼੍ਰੀ ਰਾਮ ਦਰਬਾਰ ਹਨੂਮਾਨ ਮੰਦਿਰ, ਭੁਲੱਥ ਤੋਂ ਬ੍ਰਹਮਲੀਨ ਸ਼੍ਰੀ ਸ਼੍ਰੀ 1008 ਸੰਤ ਗੋਪਾਲ ਦਾਸ ਜੀ ਦੇ ਆਸ਼ੀਰਵਾਦ ਲੈ ਕੇ ਰਵਾਨਾ ਹੋਵੇਗਾ | ਉਨ੍ਹਾਂ ਨਗਰ ਅਤੇ ਇਲਾਕੇ ਦੀ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਜਥੇ ਨੂੰ ਰਵਾਨਾ ਕਰਨ ਸਮੇਂ ਵੱਡੀ ਗਿਣਤੀ ਵਿਚ ਹਾਜ਼ਰੀ ਭਰਨ ਅਤੇ ਭੰਡਾਰਾ ਸਥਾਨ ‘ਤੇ ਵੀ ਦਰਸ਼ਨ ਦੇ ਕੇ ਸੇਵਾ ਕਾਰਜਾਂ ਵਿਚ ਆਪਣਾ ਯੋਗਦਾਨ ਪਾਉਣ | ਮਾ.

ਲਾਈਨ ਕਲੱਬ ਸੇਵਾ ਦੀ ਮੀਟਿੰਗ ਮੌਕੇ ਪ੍ਰਧਾਨ ਦਰਸ਼ਨ ਸਿੰਘ ਮੁਲਤਾਨੀ ਤੇ ਸਮੂਹ ਮੈਂਬਰ | ਤਸਵੀਰ. ਸੁਖਜਿੰਦਰ ਸਿੰਘ 05-08-2026
ਭੁਲੱਥ, 4 ਅਗਸਤ (ਮਨਜੀਤ ਸਿੰਘ ਰਤਨ)–ਜੈ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਖੱਸਣ-ਭੁਲੱਥ ਵੱਲੋਂ ਸਾਵਣ ਮੇਲਿਆਂ ਦੇ ਪਾਵਨ ਅਵਸਰ ‘ਤੇ 36ਵਾਂ ਸਾਲਾਨਾ ਭੰਡਾਰਾ ਪਿੰਡ ਅਲੋਹ, ਮੰਦਿਰ ਮਾਰਗ (ਹਿਮਾਚਲ ਪ੍ਰਦੇਸ਼) ਵਿਖੇ 13 ਅਗਸਤ ਤੋਂ 20 ਅਗਸਤ ਤੱਕ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਲਗਾਇਆ ਜਾ ਰਿਹਾ ਹੈ | ਇਸ ਦੌਰਾਨ 18 ਅਗਸਤ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਲਈ ਵਿਸ਼ਾਲ ਜਾਗਰਨ ਵੀ ਕਰਵਾਇਆ ਜਾਵੇਗਾ | ਕਮੇਟੀ ਦੇ ਆਗੂ ਅਤੇ ਉੱਘੇ ਸਮਾਜ ਸੇਵਕ ਮਾ. ਕੰਵਲਜੀਤ ਮੰਨਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੰਡਾਰੇ ਦੀਆਂ ਤਿਆਰੀਆਂ ਪੂਰੇ ਜੋਸ਼ ਨਾਲ ਜਾਰੀ ਹਨ | ਇਲਾਕੇ ਦੀਆਂ ਸੰਗਤਾਂ ਅਤੇ ਨਾਮਵਰ ਸ਼ਖ਼ਸੀਅਤਾਂ ਨੂੰ ਸੱਦਾ ਪੱਤਰ ਵੰਡੇ ਜਾ ਰਹੇ ਹਨ, ਜਦਕਿ ਭੰਡਾਰੇ ਲਈ ਰਾਸ਼ਨ ਅਤੇ ਹੋਰ ਲੋੜੀਂਦੀ ਸਮੱਗਰੀ ਵੀ ਇਕੱਠੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਭੰਡਾਰੇ ਲਈ ਜਥਾ 12 ਅਗਸਤ ਨੂੰ ਸ਼੍ਰੀ ਰਾਮ ਦਰਬਾਰ ਹਨੂਮਾਨ ਮੰਦਿਰ, ਭੁਲੱਥ ਤੋਂ ਬ੍ਰਹਮਲੀਨ ਸ਼੍ਰੀ ਸ਼੍ਰੀ 1008 ਸੰਤ ਗੋਪਾਲ ਦਾਸ ਜੀ ਦੇ ਆਸ਼ੀਰਵਾਦ ਲੈ ਕੇ ਰਵਾਨਾ ਹੋਵੇਗਾ | ਉਨ੍ਹਾਂ ਨਗਰ ਅਤੇ ਇਲਾਕੇ ਦੀ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਜਥੇ ਨੂੰ ਰਵਾਨਾ ਕਰਨ ਸਮੇਂ ਵੱਡੀ ਗਿਣਤੀ ਵਿਚ ਹਾਜ਼ਰੀ ਭਰਨ ਅਤੇ ਭੰਡਾਰਾ ਸਥਾਨ ‘ਤੇ ਵੀ ਦਰਸ਼ਨ ਦੇ ਕੇ ਸੇਵਾ ਕਾਰਜਾਂ ਵਿਚ ਆਪਣਾ ਯੋਗਦਾਨ ਪਾਉਣ | ਮਾ. ਕੰਵਲਜੀਤ ਮੰਨਣ ਨੇ ਕਿਹਾ ਕਿ ਇਹ ਸਮਾਗਮ ਸਮੁੱਚੇ ਭੁਲੱਥ ਇਲਾਕੇ ਦਾ ਸਾਂਝਾ ਧਾਰਮਿਕ ਉਪਰਾਲਾ ਹੈ, ਜੋ ਸੰਗਤ ਦੇ ਸਹਿਯੋਗ ਅਤੇ ਸੇਵਾ ਭਾਵਨਾ ਨਾਲ ਹੀ ਹਰ ਸਾਲ ਸਫਲਤਾਪੂਰਵਕ ਨੇਪਰੇ ਚੜ੍ਹਦਾ ਹੈ | ਇਸ ਮੌਕੇ ਚੇਅਰਮੈਨ ਲਕਸ਼ ਚੌਧਰੀ, ਮੀਤ ਪ੍ਰਧਾਨ ਨਿਰਮਲ ਸਿੰਘ ਗੁਰਾਇਆ, ਗੁਰਦੇਵ ਰਾਜ, ਸੰਜੀਵ ਅਰੋੜਾ, ਨਵਪ੍ਰੀਤ ਸਿੰਘ, ਯਸ਼ਪਾਲ ਵਧਾਵਨ, ਠਾਕੁਰ ਨਰਾਇਣ ਸਿੰਘ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਤਹਿਸੀਲ ਕਪੂਰਥਲਾ ਤੇ ਢਿਲਵਾਂ ਦੇ ਨੰਬਰਦਾਰਾਂ ਦਾ 5 ਮਹੀਨੇ ਦਾ ਮਾਣ ਭੱਤਾ ਹੋਇਆ ਜਾਰੀ-ਕੰਗ ਅਗਲੀ ਖ਼ਬਰ ਰੋਟਰੀ ਕਲੱਬ ਬੇਗੋਵਾਲ ਗਰੇਟਰ ਦੇ ਪ੍ਰਧਾਨ ਬਲਵਿੰਦਰ ਸਿੰਘ ਬਰਿਆਰ ਦਾ ਹੋਇਆ ਤਾਜਪੋਸ਼ੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।