04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਮੋਟਰਸਾਈਕਲ ਖੋਹ ਕੇ ਲੈ ਜਾਣ ਸੰਬੰਧੀ ਕੇਸ ਦਰਜ

ਫਗਵਾੜਾ, 3 ਅਗਸਤ (ਹਰਜੋਤ ਸਿੰਘ ਚਾਨਾ)- ਇੱਕ ਨੌਜਵਾਨ ਪਾਸੋਂ ਮੋਟਰਸਾਈਕਲ ਖੋਹ ਕੇ ਲੈ ਜਾਣ ਦੇ ਸਬੰਧ ‘ਚ ਸਦਰ ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਸ਼ਸ਼ੀ ਵਰਮਾ ਪੁੱਤਰ ਅਸ਼ੋਕ ਕੁਮਾਰ ਹਾਲ ਵਾਸੀ ਕਲਾਊਡ ਲਿਵਿੰਗ ਪੀਜੀ ਲਾਅ ਗੇਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ 31 ਜੁਲਾਈ ਦੀ ਰਾਤ ਨੂੰ ਆਪਣੇ ਦੋਸਤ ਨਾਲ ਰੇਲਵੇ ਸਟੇਸ਼ਨ ਤੋਂ ਆਪਣੇ ਇੱਕ ਦੋਸਤ ਨੂੰ ਲੈਣ ਲਈ ਜਾ ਰਹੇ ਸਨ ਜਦੋਂ ਉਹ ਰਸਤੇ ‘ਚ ਕਬਾਨਾ ਹੋਟਲ ਦੇ ਕਰੀਬ ਪੁੱਜੇ ਤਾਂ ਇੱਕ ਮੋਟਰਸਾਈਕਲ ਤੇ ਆਏ ਤਿੰਨ ਨੌਜਵਾਨਾਂ ਨੇ ਪਹਿਲਾ ਉਨ੍ਹਾਂ ਦੇ ਮੋਟਰਸਾਈਕਲ ਤੇ ਲੱਤ ਮਾਰੀ ਤੇ ਉਹ ਡਿੱਗ ਪਏ ਤੇ ਫ਼ਿਰ ਪਿਸਤੌਲ ਨੁਮਾ ਚੀਜ਼ ਦਿਖਾ ਕੇ ਮੋਟਰਸਾਈਕਲ ਖੋਹ ਲਿਆ ਤੇ ਫ਼ਰਾਰ ਹੋ ਗਏ | ਜਿਸ ਸਬੰਧ ‘ਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਕੇ ਮਹਿਲਾ ਦੀ ਮੌਤ ਢਿਲਵਾਂ, 3 ਅਗਸਤ (ਸੁਖੀਜਾ, ਪ੍ਰਵੀਨ)-ਅੱਜ ਸਵੇਰੇ ਢਿਲਵਾਂ ਨੇੜੇ ਜੀ. ਟੀ.

ਅਜੀਤ ਡੈਸਕ 04-08-2026
ਫਗਵਾੜਾ, 3 ਅਗਸਤ (ਹਰਜੋਤ ਸਿੰਘ ਚਾਨਾ)- ਇੱਕ ਨੌਜਵਾਨ ਪਾਸੋਂ ਮੋਟਰਸਾਈਕਲ ਖੋਹ ਕੇ ਲੈ ਜਾਣ ਦੇ ਸਬੰਧ ‘ਚ ਸਦਰ ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਸ਼ਸ਼ੀ ਵਰਮਾ ਪੁੱਤਰ ਅਸ਼ੋਕ ਕੁਮਾਰ ਹਾਲ ਵਾਸੀ ਕਲਾਊਡ ਲਿਵਿੰਗ ਪੀਜੀ ਲਾਅ ਗੇਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ 31 ਜੁਲਾਈ ਦੀ ਰਾਤ ਨੂੰ ਆਪਣੇ ਦੋਸਤ ਨਾਲ ਰੇਲਵੇ ਸਟੇਸ਼ਨ ਤੋਂ ਆਪਣੇ ਇੱਕ ਦੋਸਤ ਨੂੰ ਲੈਣ ਲਈ ਜਾ ਰਹੇ ਸਨ ਜਦੋਂ ਉਹ ਰਸਤੇ ‘ਚ ਕਬਾਨਾ ਹੋਟਲ ਦੇ ਕਰੀਬ ਪੁੱਜੇ ਤਾਂ ਇੱਕ ਮੋਟਰਸਾਈਕਲ ਤੇ ਆਏ ਤਿੰਨ ਨੌਜਵਾਨਾਂ ਨੇ ਪਹਿਲਾ ਉਨ੍ਹਾਂ ਦੇ ਮੋਟਰਸਾਈਕਲ ਤੇ ਲੱਤ ਮਾਰੀ ਤੇ ਉਹ ਡਿੱਗ ਪਏ ਤੇ ਫ਼ਿਰ ਪਿਸਤੌਲ ਨੁਮਾ ਚੀਜ਼ ਦਿਖਾ ਕੇ ਮੋਟਰਸਾਈਕਲ ਖੋਹ ਲਿਆ ਤੇ ਫ਼ਰਾਰ ਹੋ ਗਏ | ਜਿਸ ਸਬੰਧ ‘ਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਕੇ ਮਹਿਲਾ ਦੀ ਮੌਤ ਢਿਲਵਾਂ, 3 ਅਗਸਤ (ਸੁਖੀਜਾ, ਪ੍ਰਵੀਨ)-ਅੱਜ ਸਵੇਰੇ ਢਿਲਵਾਂ ਨੇੜੇ ਜੀ.ਟੀ. ਰੋਡ ‘ਤੇ ਇੱਕ ਪੈਲੇਸ ਨੇੜੇ ਅਣਪਛਾਤੇ ਵਾਹਨ ਦੀ ਚਪੇਟ ਵਿਚ ਆ ਕੇ ਇੱਕ ਮਹਿਲਾ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਦਿੰਦਿਆਂ ਥਾਣਾ ਢਿਲਵਾਂ ਦੇ ਮੁਖੀ ਹਰਜਿੰਦਰ ਸਿੰਘ, ਏ.ਐਸ.ਆਈ. ਮੂਰਤਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਸੂਚਨਾ ਮਿਲੀ ਕਿ ਇਕ ਮਹਿਲਾ ਸੜਕ ਦੇ ਕਿਨਾਰੇ ਪਈ ਹੋਈ ਹੈ , ਉਹ ਮੌਕੇ ‘ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਤਾਂ ਦੇਖਿਆ ਮਹਿਲਾ ਦੀ ਮੌਤ ਹੋ ਚੁੱਕੀ ਸੀ, ਉਸ ਕੋਲੋਂ ਕੋਈ ਸ਼ਨਾਖ਼ਤੀ ਪੱਤਰ ਨਹੀਂ ਮਿਲਿਆ ਜਿਸ ਕਾਰਨ ਉਸਦੀ ਸ਼ਨਾਖਤ ਨਹੀਂ ਹੋ ਸਕੀ | ਉਕਤ ਮਹਿਲਾਂ ਦੀ ਲਾਸ਼ ਨੂੰ ਧਾਲਾਵੀਲ ਬੇਟ ਦੀ ਮੋਰਚਰੀ ਵਿਚ 72 ਘੰਟੇ ਲਈ ਜਮਾ ਕਰਵਾ ਦਿੱਤਾ ਹੈ | ਉਪਰੰਤ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਬਰਸਾਤ ਨੇ ਲੋਕਾਂ ਦੇ ਚਿਹਰਿਆਂ ’ਤੇ ਲਿਆਂਦੀ ਰੌਣਕ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਰਖਪੁਰ ਦੇ ਵਿਦਿਆਰਥੀਆਂ ਨੂੰ ਬੈਗ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।