ਦਾਤਰ ਦੀ ਨੋਕ ’ਤੇ ਲੁੱਟ ਖੋਹ ਕਰਨ ਵਾਲੇ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ
ਫਗਵਾੜਾ, 3 ਅਗਸਤ (ਹਰਜੋਤ ਸਿੰਘ ਚਾਨਾ)- ਗੱਡੀ ਖ਼ਰਾਬ ਹੋਣ ਕਰਕੇ ਬਾਈਪਾਸ ‘ਤੇ ਖੜ੍ਹੇ ਇੱਕ ਵਿਅਕਤੀ ਨੂੰ ਦਾਤਰ ਦੀ ਨੋਕ ‘ਤੇ ਲੁੱਟ ਖੋਹ ਕਰਨ ਵਾਲੇ ਤਿੰਨ ਵਿਅਕਤੀਆਂ ਖਿਲਾਫ਼ ਸਦਰ ਪੁਲਿਸ ਨੇ ਧਾਰਾ 304, 3(5) ਬੀਐਨਐਸ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਬਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਹਾਈਡ ਪਾਰਕ ਨਿਊ ਚੰਡੀਗੜ੍ਹ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਕੇਂਦਰ ਸਰਕਾਰ ਦਾ ਮੁਲਾਜ਼ਮ ਹੈ ਤੇ ਅੰਮਿ੍ਤਸਰ ਵਿਖੇ ਤਾਇਨਾਤ ਹੈ ਤੇ 31 ਜੁਲਾਈ ਨੂੰ ਮੇਹਟਾਂ ਚੌਂਕ ਫਗਵਾੜਾ ਤੋਂ ਕਰੀਬ ਇੱਕ ਕਿੱਲੋਮੀਟਰ ਅੱਗੇ ਗਿਆ ਤਾਂ ਗੱਡੀ ‘ਚੋਂ ਆਵਾਜ਼ ਆਉਣ ਲੱਗੀ ਤਾਂ ਉਹ ਰੁਕ ਗਏ ਤੇ ਦੋ ਵਿਅਕਤੀ ਮੇਰੇ ਗੱਡੀ ‘ਚ ਧੱਕੇ ਨਾਲ ਵੜ ਗਏ ਤੇ ਇਨ੍ਹਾਂ ਦਾਤਰ ਦਿਖਾ ਕੇ ਉਸ ਪਾਸੋਂ 6 ਹਜ਼ਾਰ ਰੁਪਏ ਦੀ ਨਕਦੀ ਤੇ ਸੋਨੇ ਦੀ ਚੈਨੀ ਖੋਹ ਲਈ | ਜਿਸ ਸਬੰਧ ‘ਚ ਪੁਲਿਸ ਨੇ ਜਸ਼ਨ, ਜੱਜ ਤੇ ਜੱਸੀ ਵਾਸੀਆਨ ਫਗਵਾੜਾ ਖਿਲਾਫ਼ ਕੇਸ ਦਰਜ ਕੀਤਾ ਹੈ |