03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਢਾਬੇ ’ਤੇ ਭੁੱਲਿਆ ਕੀਮਤੀ ਬੈਗ ਵਾਪਸ ਕਰਕੇ ਇਮਾਨਦਾਰੀ ਦਿਖਾਈ

ਸੁਭਾਨਪੁਰ, 2 ਅਗਸਤ (ਸਤਨਾਮ ਸਿੰਘ)-ਸੁਭਾਨਪੁਰ ਚੌਂਕ ਦੇ ਨਜ਼ਦੀਕ ਹਾਈਵੇ ’ਤੇ ਸਥਿਤ ਰੋਇਲ ਵੈਸ਼ਨੋ ਢਾਬੇ ’ਤੇ ਇੱਕ ਪਰਿਵਾਰ ਦੇ ਮੈਂਬਰਾਂ ਨੇ ਰੋਟੀ ਖਾਧੀ ਤੇ ਵਾਪਸ ਜਾਣ ਲੱਗਿਆ ਆਪਣੇ ਪੈਸਿਆਂ ਵਾਲਾ ਤੇ ਮੋਬਾਈਲ ਫ਼ੋਨ ਵਾਲਾ ਬੈਗ ਢਾਬੇ ’ਤੇ ਹੀ ਭੁੱਲ ਗਏ ਤੇ ਵਾਪਿਸ ਅੰਮਿ੍ਤਸਰ ਵਿਖੇ ਪਹੁੰਚ ਗਏ | ਘਰ ਜਾ ਕੇ ਜਦੋਂ ਉਨ੍ਹਾਂ ਨੇ ਦੇਖਿਆ ਤਾਂ ਬੈਗ ਗਾਇਬ ਸੀ | ਫਿਰ ਉਨ੍ਹਾਂ ਨੇ ਇੰਟਰਨੈੱਟ ਤੋਂ ਰੋਇਲ ਵੈਸ਼ਨੋ ਢਾਬੇ ਦਾ ਮੋਬਾਈਲ ਨੰਬਰ ਲਿਆ ਤੇ ਮਾਲਕ ਸੁਰਜੀਤ ਸਿੰਘ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਬੈਗ ਮੈਂ ਆਪਣੇ ਕੋਲ ਰੱਖ ਲਿਆ ਹੈ, ਆ ਕੇ ਲੈ ਜਾਓ | ਬੈਗ ਦੇ ਮਾਲਕ ਰਜਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਬੈਗ ਵਿਚ ਨਕਦ ਪੈਸਿਆਂ ਤੋਂ ਇਲਾਵਾ ਟੈਬ ਫ਼ੋਨ ਤੇ ਹੋਰ ਜ਼ਰੂਰੀ ਦਸਤਾਵੇਜ਼ ਸਨ | ਉਨ੍ਹਾਂ ਨੇ ਨੰਬਰਦਾਰ ਸੁਰਜੀਤ ਸਿੰਘ ਹਮੀਰਾ ਦਾ ਧੰਨਵਾਦ ਕੀਤਾ |

ਅਜੀਤ ਡੈਸਕ 03-08-2026

ਪਿਛਲੀ ਖ਼ਬਰ ਝੋਨੇ ਦੀ ਕਟਾਈ ਤੋਂ ਪਹਿਲਾਂ ਸ਼ੈਲਰਾਂ ਵਿਚ ਜਮ੍ਹਾਂ ਝੋਨੇ ਦੀ ਛਡਾਈ ਕਰਵਾ ਕੇ ਖ਼ਾਲੀ ਕੀਤੇ ਜਾਣ-ਸ਼ੈਲਰ ਮਾਲਕ ਅਗਲੀ ਖ਼ਬਰ ਗੰਨੇ ਦੀ ਬਕਾਇਆ ਰਾਸ਼ੀ ਦੇ ਮਾਮਲੇ ’ਚ ਜਲਦ ਕੀਤਾ ਜਾਵੇਗਾ ਸੰਘਰਸ਼- ਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।