03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸੇਚਾਂ ਵਿਖੇ ਬਾਬਾ ਸ਼ਾਹ ਚੈਨ ਦੀ ਯਾਦ ’ਚ ਸਾਲਾਨਾ ਸੱਭਿਆਚਾਰਕ ਤੇ ਛਿੰਝ ਮੇਲਾ ਕਰਵਾਇਆ

ਡਡਵਿੰਡੀ, 2 ਅਗਸਤ (ਦਿਲਬਾਗ ਸਿੰਘ ਝੰਡ)-ਨੇੜਲੇ ਪਿੰਡ ਸੇਚਾਂ ਵਿਖੇ ਬਾਬਾ ਸ਼ਾਹ ਚੈਨ ਦੀ ਯਾਦ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਪ੍ਰਬੰਧਕ ਕਮੇਟੀ ਵਲੋਂ ਪ੍ਰਵਾਸੀ ਭਾਰਤੀਆਂ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਛਿੰਝ ਮੇਲੇ ਦਾ ਰਸਮੀ ਉਦਘਾਟਨ ਬਾਬਾ ਸ਼ਾਹ ਚੈਨ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਸਾਂਝੇ ਤੌਰ ‘ਤੇ ਰਿਬਨ ਕੱਟ ਕੇ ਕੀਤਾ ਗਿਆ | ਇਸ ਮੌਕੇ ਪ੍ਰਬੰਧਕਾਂ ਨੇ ਆਏ ਹੋਏ ਮਹਿਮਾਨਾਂ ਅਤੇ ਸੰਗਤ ਦਾ ਸਵਾਗਤ ਕੀਤਾ | ਮੇਲੇ ਦੀ ਮੁੱਖ ਖਿੱਚ ਦਾ ਕੇਂਦਰ ਪਟਕੇ ਦੀ ਕੁਸ਼ਤੀ ਬਣੀ, ਜਿਸ ਵਿਚ ਸੂਝਲ ਫਗਵਾੜਾ ਅਤੇ ਸੰਨੀ ਦਰਮਿਆਨ ਦਿਲਚਸਪ ਮੁਕਾਬਲਾ ਹੋਇਆ | ਦੋਵੇਂ ਪਹਿਲਵਾਨਾਂ ਨੇ ਆਪਣੇ ਦਾਅ-ਪੇਚ ਅਤੇ ਸਰੀਰਕ ਤਾਕਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ | ਪਟਕੇ ਦੀ ਕੁਸ਼ਤੀ ਦੇ ਜੇਤੂ ਤੇ ਉਪ ਜੇਤੂ ਪਹਿਲਵਾਨਾ ਨੂੰ ਪ੍ਰਬੰਧਕ ਕਮੇਟੀ ਵੱਲੋਂ ਨਗਦ ਇਨਾਮ ਅਤੇ ਸੁੰਦਰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਦੂਜੇ ਨੰਬਰ ਦੀ ਕੁਸ਼ਤੀ ਦੀਪਾ ਡਡਵਿੰਡੀ ਅਤੇ ਜਸਵੀਰ ਮੇਹਲੀ ਵਿਚਕਾਰ ਕਰਵਾਈ ਗਈ | ਇਸ ਤੋਂ ਇਲਾਵਾ ਵੱਖ-ਵੱਖ ਭਾਰ ਵਰਗਾਂ ਵਿਚ ਵੀ ਕਈ ਰੌਚਕ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਪੰਜਾਬ ਦੇ ਨਾਮਵਰ ਅਖਾੜਿਆਂ ਤੋਂ ਪੁੱਜੇ 50 ਤੋਂ ਵੱਧ ਪਹਿਲਵਾਨਾਂ ਨੇ ਹਿੱਸਾ ਲਿਆ | ਛਿੰਝ ਮੇਲੇ ਦੌਰਾਨ ਕੁਮੈਂਟੇਟਰ ਸੋਢੀ ਟਿੱਬੇ ਵਾਲੇ ਵੱਲੋਂ ਸਭਿਆਚਾਰਕ ਕਮੈਂਟਰੀ ਰਾਹੀਂ ਦਰਸ਼ਕਾਂ ਨੂੰ ਆਨੰਦਤ ਕੀਤਾ ਗਿਆ | ਅੰਤ ਵਿਚ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਪਹਿਲਵਾਨਾਂ ਨੂੰ ਨਗਦ ਇਨਾਮ, ਟਰਾਫ਼ੀਆਂ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਪਹਿਲਾਂ ਸਵੇਰੇ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਸ਼ਾਹ ਚੈਨ ਦੀ ਦਰਗਾਹ ‘ਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ, ਉਪਰੰਤ ਕਰਵਾਏ ਗਏ ਸਭਿਆਚਾਰਕ ਸਮਾਗਮ ਵਿਚ ਪ੍ਰਸਿੱਧ ਗਾਇਕ ਜੋੜੀ ਸ਼ੰਮੀ ਖ਼ਾਨ ਅਤੇ ਕਿਰਨ ਰੰ ਧਾਵਾ ਤੋਂ ਇਲਾਵਾ ਸੂਫ਼ੀ ਗਾਇਕ ਰਜ਼ਾ ਸਿਸਟਰਜ਼ ਨੇ ਆਪਣੀਆਂ ਸੁਰਮਈ ਪੇਸ਼ਕਾਰੀਆਂ ਨਾਲ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ | ਦਰਸ਼ਕ ਦੇਰ ਸ਼ਾਮ ਤੱਕ ਸੰਗੀਤਕ ਰੰਗ ਵਿਚ ਰੰਗੇ ਰਹੇ ਅਤੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦਾ ਭਰਪੂਰ ਆਨੰਦ ਮਾਣਦੇ ਰਹੇ | ਇਸ ਮੌਕੇ ਸਰਬਜੀਤ ਸਿੰਘ ਯੂ. ਐਸ.

ਅਜੀਤ ਡੈਸਕ 03-08-2026
ਡਡਵਿੰਡੀ, 2 ਅਗਸਤ (ਦਿਲਬਾਗ ਸਿੰਘ ਝੰਡ)-ਨੇੜਲੇ ਪਿੰਡ ਸੇਚਾਂ ਵਿਖੇ ਬਾਬਾ ਸ਼ਾਹ ਚੈਨ ਦੀ ਯਾਦ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਪ੍ਰਬੰਧਕ ਕਮੇਟੀ ਵਲੋਂ ਪ੍ਰਵਾਸੀ ਭਾਰਤੀਆਂ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਛਿੰਝ ਮੇਲੇ ਦਾ ਰਸਮੀ ਉਦਘਾਟਨ ਬਾਬਾ ਸ਼ਾਹ ਚੈਨ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਸਾਂਝੇ ਤੌਰ ‘ਤੇ ਰਿਬਨ ਕੱਟ ਕੇ ਕੀਤਾ ਗਿਆ | ਇਸ ਮੌਕੇ ਪ੍ਰਬੰਧਕਾਂ ਨੇ ਆਏ ਹੋਏ ਮਹਿਮਾਨਾਂ ਅਤੇ ਸੰਗਤ ਦਾ ਸਵਾਗਤ ਕੀਤਾ | ਮੇਲੇ ਦੀ ਮੁੱਖ ਖਿੱਚ ਦਾ ਕੇਂਦਰ ਪਟਕੇ ਦੀ ਕੁਸ਼ਤੀ ਬਣੀ, ਜਿਸ ਵਿਚ ਸੂਝਲ ਫਗਵਾੜਾ ਅਤੇ ਸੰਨੀ ਦਰਮਿਆਨ ਦਿਲਚਸਪ ਮੁਕਾਬਲਾ ਹੋਇਆ | ਦੋਵੇਂ ਪਹਿਲਵਾਨਾਂ ਨੇ ਆਪਣੇ ਦਾਅ-ਪੇਚ ਅਤੇ ਸਰੀਰਕ ਤਾਕਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ | ਪਟਕੇ ਦੀ ਕੁਸ਼ਤੀ ਦੇ ਜੇਤੂ ਤੇ ਉਪ ਜੇਤੂ ਪਹਿਲਵਾਨਾ ਨੂੰ ਪ੍ਰਬੰਧਕ ਕਮੇਟੀ ਵੱਲੋਂ ਨਗਦ ਇਨਾਮ ਅਤੇ ਸੁੰਦਰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਦੂਜੇ ਨੰਬਰ ਦੀ ਕੁਸ਼ਤੀ ਦੀਪਾ ਡਡਵਿੰਡੀ ਅਤੇ ਜਸਵੀਰ ਮੇਹਲੀ ਵਿਚਕਾਰ ਕਰਵਾਈ ਗਈ | ਇਸ ਤੋਂ ਇਲਾਵਾ ਵੱਖ-ਵੱਖ ਭਾਰ ਵਰਗਾਂ ਵਿਚ ਵੀ ਕਈ ਰੌਚਕ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਪੰਜਾਬ ਦੇ ਨਾਮਵਰ ਅਖਾੜਿਆਂ ਤੋਂ ਪੁੱਜੇ 50 ਤੋਂ ਵੱਧ ਪਹਿਲਵਾਨਾਂ ਨੇ ਹਿੱਸਾ ਲਿਆ | ਛਿੰਝ ਮੇਲੇ ਦੌਰਾਨ ਕੁਮੈਂਟੇਟਰ ਸੋਢੀ ਟਿੱਬੇ ਵਾਲੇ ਵੱਲੋਂ ਸਭਿਆਚਾਰਕ ਕਮੈਂਟਰੀ ਰਾਹੀਂ ਦਰਸ਼ਕਾਂ ਨੂੰ ਆਨੰਦਤ ਕੀਤਾ ਗਿਆ | ਅੰਤ ਵਿਚ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਪਹਿਲਵਾਨਾਂ ਨੂੰ ਨਗਦ ਇਨਾਮ, ਟਰਾਫ਼ੀਆਂ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਪਹਿਲਾਂ ਸਵੇਰੇ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਸ਼ਾਹ ਚੈਨ ਦੀ ਦਰਗਾਹ ‘ਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ, ਉਪਰੰਤ ਕਰਵਾਏ ਗਏ ਸਭਿਆਚਾਰਕ ਸਮਾਗਮ ਵਿਚ ਪ੍ਰਸਿੱਧ ਗਾਇਕ ਜੋੜੀ ਸ਼ੰਮੀ ਖ਼ਾਨ ਅਤੇ ਕਿਰਨ ਰੰ ਧਾਵਾ ਤੋਂ ਇਲਾਵਾ ਸੂਫ਼ੀ ਗਾਇਕ ਰਜ਼ਾ ਸਿਸਟਰਜ਼ ਨੇ ਆਪਣੀਆਂ ਸੁਰਮਈ ਪੇਸ਼ਕਾਰੀਆਂ ਨਾਲ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ | ਦਰਸ਼ਕ ਦੇਰ ਸ਼ਾਮ ਤੱਕ ਸੰਗੀਤਕ ਰੰਗ ਵਿਚ ਰੰਗੇ ਰਹੇ ਅਤੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦਾ ਭਰਪੂਰ ਆਨੰਦ ਮਾਣਦੇ ਰਹੇ | ਇਸ ਮੌਕੇ ਸਰਬਜੀਤ ਸਿੰਘ ਯੂ.ਐਸ.ਏ., ਗੁਰਿੰਦਰ ਸਿੰਘ ਯੂ.ਐਸ.ਏ., ਸੁਖਪ੍ਰੀਤ ਸਿੰਘ ਆਸਟ੍ਰੇਲੀਆ, ਅੰਗਰੇਜ਼ ਸਿੰਘ ਪੰਨੂ ਯੂ.ਕੇ. , ਹਰਜਿੰਦਰ ਸਿੰਘ ਯੂ.ਕੇ., ਬਲਜਿੰਦਰ ਸਿੰਘ ਯੂ.ਕੇ., ਮੇਲੇ ਦੇ ਮੁੱਖ ਪ੍ਰਬੰਧਕ ਜਗਜੀਤ ਸਿੰਘ ਹਾਂਡਾ, ਨੰਬਰਦਾਰ ਲਖਬੀਰ ਸਿੰਘ, ਸਰਪੰਚ ਮੁਖ਼ਤਿਆਰ ਸਿੰਘ, ਰਣਜੀਤ ਸਿੰਘ ਹਾਂਡਾ, ਬਲਬੀਰ ਸਿੰਘ ਹਾਂਡਾ, ਬਲਜੀਤ ਸਿੰਘ ਹਾਂਡਾ ਅਤੇ ਸਤਨਾਮ ਸਿੰਘ ਹਾਂਡਾ ਏ.ਐਸ.ਆਈ. ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਰੀਬ ਦੋ ਦਰਜਨ ਪ੍ਰਵਾਸੀ ਪਰਿਵਾਰ ਭਾਜਪਾ ਛੱਡ ਕੇ ਭਾਜਪਾ ’ਚ ਸ਼ਾਮਿਲ ਵਿਧਾਇਕ ਧਾਲੀਵਾਲ ਨੇ ਕੀਤਾ ਸਵਾਗਤ ਅਗਲੀ ਖ਼ਬਰ ਪੀ.ਐਮ. ਰਾਹਤ ਯੋਜਨਾ ਸੜਕ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਦੀ ਜਾਨ ਬਚਾਉਣ ਲਈ ਬਹੁਤ ਹੀ ਲਾਹੇਵੰਦ ਹੈ-ਹਰਕਰਮ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।