ਫਾਲਕਨ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਗਰੇਜ਼ੀ ਭਾਸ਼ਾ ਦੇ ਲੇਖ ਮੁਕਾਬਲੇ ਕਰਵਾਏ
ਸੁਲਤਾਨਪੁਰ ਲੋਧੀ, 2 ਅਗਸਤ (ਥਿੰਦ)-ਫਾਲਕਨ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਵਿਚ ਲਿਖਣ ਦੀ ਕਲਾ, ਰਚਨਾਤਮਕ ਸੋਚ, ਭਾਸ਼ਾਈ ਪ੍ਰਪੱਕਤਾ ਅਤੇ ਆਤਮ-ਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪਹਿਲੀ ਤੋਂ ਤੀਜੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਅੰਗਰੇਜ਼ੀ ਭਾਸ਼ਾ ਵਿਚ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ | ਇਹ ਪ੍ਰਤੀਯੋਗਤਾ ਸਕੂਲ ਦੇ ਚੇਅਰਮੈਨ ਕਰਨਲ ਅਜੀਤ ਸਿੰਘ ਢਿੱਲੋਂ, ਮੈਨੇਜਿੰਗ ਡਾਇਰੈਕਟਰ ਨਵਦੀਪ ਕੌਰ ਢਿੱਲੋਂ ਅਤੇ ਵਾਈਸ ਪਿ੍ੰਸੀਪਲ ਰਵਿੰਦਰਜੀਤ ਕੌਰ ਦੀ ਅਗਵਾਈ ਹੇਠ, ਜਦਕਿ ਐਕਟੀਵਿਟੀ ਇੰਚਾਰਜ ਸ਼ਰਨਜੀਤ ਕੌਰ ਦੀ ਸੁਚੱਜੀ ਦੇਖ-ਰੇਖ ਅਤੇ ਮਾਰਗਦਰਸ਼ਨ ਹੇਠ ਸਫਲਤਾਪੂਰਵਕ ਸੰਪੰਨ ਹੋਈ | ਇਸ ਮੁਕਾਬਲੇ ਵਿਚ ਕਲਾਸ ਪਹਿਲੀ ਦੀ ਵਿਦਿਆਰਥਣ ਜਸਲੀਨ ਕੌਰ ਨੇ ਪਹਿਲਾ, ਪਿਊਸ਼ ਨੇ ਦੂਜਾ ਅਤੇ ਜਸਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਗੁਰਨੀਤ ਕੌਰ ਅਤੇ ਜਸਲੀਨ ਕੌਰ ਨੂੰ ਕੌਂਸੋਲੇਸ਼ਨ ਸਥਾਨ ਹਾਸਲ ਹੋਇਆ | ਕਲਾਸ ਦੂਜੀ ਏ ਦੀ ਵਿਦਿਆਰਥਣ ਪਰਨੀਤ ਕੌਰ ਨੇ ਪਹਿਲਾ, ਕਾਵਿਆ ਨੇ ਦੂਜਾ ਅਤੇ ਮਨਸੀਰਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਮਨਕੀਰਤ ਕੌਰ ਅਤੇ ਸਿਮਰਨਜੀਤ ਕੌਰ ਨੂੰ ਕੌਂਸੋਲੇਸ਼ਨ ਸਥਾਨ ਨਾਲ ਸਨਮਾਨਿਤ ਕੀਤਾ ਗਿਆ | ਕਲਾਸ ਦੂਜੀ ਬੀ ਦੀ ਵਿਦਿਆਰਥਣ ਐਸ਼ਲੀਨ ਕੌਰ ਨੇ ਪਹਿਲਾ, ਕਾਇਰਾ ਕਾਲਰਾ ਨੇ ਦੂਜਾ ਅਤੇ ਮੋਹਿਤ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਗੁਰਨੂਰ ਕੌਰ ਅਤੇ ਗੁਰਸਹਜ ਸਿੰਘ ਨੂੰ ਕੌਂਸੋਲੇਸ਼ਨ ਸਥਾਨ ਮਿਲਿਆ | ਇਸੇ ਤਰ੍ਹਾਂ ਹੀ ਕਲਾਸ ਤੀਜੀ ਦੇ ਹੋਣਹਾਰ ਵਿਦਿਆਰਥੀ ਆਭਾਸ ਨੇ ਪਹਿਲਾ, ਗੁਰਕੀਰਤ ਸਿੰਘ ਨੇ ਦੂਜਾ ਅਤੇ ਸੋਨਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਗੁਰਫਤਿਹ ਸਿੰਘ ਅਤੇ ਦਕਸ਼ਿਤਾ ਸ਼ਰਮਾ ਨੂੰ ਕੌਂਸੋਲੇਸ਼ਨ ਸਥਾਨ ਨਾਲ ਸਨਮਾਨਿਤ ਕੀਤਾ ਗਿਆ |ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਨਵਦੀਪ ਕੌਰ ਢਿੱਲੋਂ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਸਾਹਿਤਕ ਅਤੇ ਬੌਧਿਕ ਗਤੀਵਿਧੀਆਂ ਵਿਦਿਆਰਥੀਆਂ ਦੀ ਸੋਚਣ-ਸਮਝਣ ਦੀ ਸਮਰੱਥਾ, ਭਾਸ਼ਾ ਉੱਤੇ ਪਕੜ ਅਤੇ ਸਿਰਜਣਾਤਮਕ ਅਭਿਵਿਅਕਤੀ ਨੂੰ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਇਸ ਆਯੋਜਨ ਦੌਰਾਨ ਸਕੂਲ ਦੇ ਵਾਈਸ ਪਿ੍ੰਸੀਪਲ ਰਵਿੰਦਰਜੀਤ ਕੌਰ ਨੇ ਕਿਹਾ ਕਿ ਅਸੀਂ ਵਿਦਿਆਰਥੀਆਂ ਦੇ ਮਨੋਬਲ ਅਤੇ ਆਤਮਵਿਸ਼ਵਾਸ ਨੂੰ ਹੋਰ ਉੱਚਾ ਚੁੱਕਣ ਲਈ ਤੇ ਵਿਦਿਆਰਥੀਆਂ ਦੀਆਂ ਅੰਦਰੂਨੀ ਕਲਾਵਾਂ ਨੂੰ ਬਾਹਰ ਕੱਢਣ ਅਤੇ ਹੋਰ ਨਿਖਾਰਨ ਲਈ ਇਹੋ ਜਿਹਿਆਂ ਗਤੀਵਿਧੀਆਂ ਸਕੂਲ ਵਿਚ ਕਰਵਾਉਂਦੇ ਰਹਾਂਗੇ | ਇਸ ਪ੍ਰਤੀਯੋਗਤਾ ਦੇ ਮੌਕੇ ਤੇ ਮੈਡਮ ਰਸ਼ਮੀ ਸ਼ਰਮਾ, ਮੈਡਮ ਪੂਜਾ, ਮੈਡਮ ਕਰਮਦੀਪ ਕੌਰ ਅਤੇ ਐਕਟੀਵਿਟੀ ਇੰਚਾਰਜ ਮਿਸ ਸ਼ਰਨਜੀਤ ਕੌਰ ਨੇ ਨਿਗਰਾਨ ਦੇ ਤੌਰ ਤੇ ਡਿਊਟੀ ਨਿਭਾਈ |