03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਕਿਰਤੀ ਕਿਸਾਨ ਯੂਨੀਅਨ ਨਡਾਲਾ ਬਲਾਕ ਦਾ ਇਜਲਾਸ ਸੰਪੰਨ, ਨਵੀਂ ਇਲਾਕਾ ਕਮੇਟੀ ਦੀ ਚੋਣ ਇਨਰਵੀਲ੍ਹ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਸੁਲਤਾਨਪੁਰ ਲੋਧੀ, 2 ਅਗਸਤ (ਥਿੰਦ)-ਖ਼ੁਸ਼ੀਆਂ ਦਾ ਪ੍ਰਤੀਕ ਤੀਆਂ ਦਾ ਤਿਉਹਾਰ ਇਨਰਵੀਲ੍ਹ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਸਥਾਨਕ ਰੈਸਟੋਰੈਂਟ ਵਿਚ ਉਤਸ਼ਾਹ ਨਾਲ ਮਨਾਇਆ ਗਿਆ |ਇਸ ਮੌਕੇ ਹਾਜ਼ਰ ਮੈਂਬਰਾਂ ਨੇ ਬੋਲੀਆਂ ਪਾ ਕੇ ਗਿੱਧੇ ਦਾ ਖ਼ੂਬ ਆਨੰਦ ਮਾਣਿਆ | ਸੁੰਦਰ ਮਹਿੰਦੀ ਲਾਉਣ ਅਤੇ ਸੁੰਦਰ ਚੂੜੀਆਂ ਪਾਉਣ ਦਾ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਖੀਰ ਪੂੜੇ ਤੇ ਹੋਰ ਪਕਵਾਨਾਂ ਦਾ ਹਾਜ਼ਰ ਮੈਂਬਰਾਂ ਨੇ ਖ਼ੂਬ ਆਨੰਦ ਮਾਣਿਆ | ਕਲੱਬ ਦੇ ਸਾਬਕਾ ਪ੍ਰਧਾਨ ਪਰਮਜੀਤ ਕੌਰ ਸੁੱਖ ਨੇ ਕਿਹਾ ਕਿ ਅਜਿਹੇ ਤਿਉਹਾਰ ਮਨਾਉਣ ਨਾਲ ਆਪਸੀ ਮਿਲਵਰਤਨ ਅਤੇ ਪਿਆਰ ਵਧਦਾ ਹੈ ਜੋ ਚੰਗੇ ਸਮਾਜ ਦੀ ਸਿਰਜਣਾ ਲਈ ਅਹਿਮ ਹੈ | ਉਨ੍ਹਾਂ ਨੇ ਕਿਹਾ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਚਿੰਤਾ ਮੁਕਤ ਹੋਣ ਲਈ ਅਜਿਹੇ ਪ੍ਰੋਗਰਾਮ ਕਾਰਗਰ ਸਾਬਤ ਹੋ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਅੱਜ ਦੀ ਔਰਤ ਨੇ ਹਰ ਖੇਤਰ ਵਿਚ ਆਪਣੀ ਸਫਲਤਾ ਦੇ ਝੰਡੇ ਗੱਡੇ ਹਨ ਅਤੇ ਇਸ ਸਮਾਜ ਦੀ ਕਲਪਨਾ ਔਰਤਾਂ ਤੋਂ ਬਿਨਾਂ ਸੰਭਵ ਨਹੀਂ ਹੈ | ਉਨ੍ਹਾਂ ਨੇ ਕਿਹਾ ਕਲੱਬ ਵੱਲੋਂ ਆਉਣ ਵਾਲੇ ਸਮੇਂ ਵਿਚ ਲੋੜਵੰਦਾਂ ਲੜਕੀਆਂ ਨੂੰ ਪੜ੍ਹਾਈ ਵਿਚ ਮਦਦ ਕੀਤੀ ਜਾਵੇਗੀ |ਇਸ ਮੌਕੇ ਕਲੱਬ ਦੇ ਸਕੱਤਰ ਕੁਲਵੰਤ ਕੌਰ ਵਿਰਦੀ ਨੇ ਕਿਹਾ ਕਿ ਅਗਲੇ ਦਿਨਾਂ ਦੌਰਾਨ ਕਲੱਬ ਵੱਲੋਂ ਸਮਾਜ ਭਲਾਈ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ |ਇਸ ਮੌਕੇ ਰਮਿੰਦਰ ਕੌਰ, ਪਰਵਿੰਦਰ ਕੌਰ, ਸੁਮਨਦੀਪ ਕੌਰ, ਨਰਿੰਦਰ ਕੌਰ, ਸੁਦੇਸ਼ ਭੰਡਾਰੀ,ਮੋਨਾ, ਮਲਕੀਤ ਕੌਰ, ਸੁਖਵਿੰਦਰ ਕੌਰ ਆਦਿ ਹਾਜ਼ਰ ਸਨ |

ਅਜੀਤ ਡੈਸਕ 03-08-2026

ਪਿਛਲੀ ਖ਼ਬਰ ਕਸਬਾ ਬੇਗੋਵਾਲ ਵਿਚ ਧੜਾ ਧੜ ਹੋ ਰਹੀਆਂ ਨਾਜਾਇਜ਼ ਉਸਾਰੀਆਂ, ਨਗਰ ਪੰਚਾਇਤ ਪ੍ਰਸ਼ਾਸਨ ਚੁੱਪ- ਐਂਟੀਕੁਰੱਪਸ਼ਨ ਅਗਲੀ ਖ਼ਬਰ 2027 ਦੀਆਂ ਚੋਣਾਂ ਲਈ ਯੂਥ ਕਾਂਗਰਸ ਨੇ ਵਿੱਢੀ ਮੁਹਿੰਮ, ਸੁਲਤਾਨਪੁਰ ਲੋਧੀ ’ਚ ਅਹੁਦੇਦਾਰਾਂ ਦੀ ਅਹਿਮ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।