02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਐਸ.ਆਈ.ਆਰ. ਦੌਰਾਨ ਰੈਸ਼ਨਲਾਈਜੇਸ਼ਨ ਤੋਂ ਬਾਅਦ ਜ਼ਿਲ੍ਹੇ ਵਿਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 791 ਤੋਂ ਵੱਧ 805 ਹੋਈ-ਅਕਾਸ਼ ਬਾਂਸਲ ਸੁਲਤਾਨਪੁਰ ਲੋਧੀ ਹਲਕੇ ’ਚ 13 ਤੇ ਕਪੂਰਥਲਾ ਹਲਕੇ ਵਿਚ 1 ਨਵੇਂ ਪੋਲਿੰਗ ਬੂਥ ਨੂੰ ਦਿੱਤੀ ਗਈ ਪ੍ਰਵਾਨਗੀ

ਕਪੂਰਥਲਾ, 1 ਅਗਸਤ (ਅਮਰਜੀਤ ਕੋਮਲ)-ਭਾਰਤ ਦੇ ਚੋਣ ਕਮਿਸ਼ਨ ਦੀ ਪ੍ਰਵਾਨਗੀ ਨਾਲ ਵਿਸ਼ੇਸ਼ ਗਹਿਰੀ ਸੁਧਾਈ ਤਹਿਤ (ਐਸ. ਆਈ.

ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਕਪੂਰਥਲਾ ਦੀ ਤਸਵੀਰ | 02-08-2026
ਕਪੂਰਥਲਾ, 1 ਅਗਸਤ (ਅਮਰਜੀਤ ਕੋਮਲ)-ਭਾਰਤ ਦੇ ਚੋਣ ਕਮਿਸ਼ਨ ਦੀ ਪ੍ਰਵਾਨਗੀ ਨਾਲ ਵਿਸ਼ੇਸ਼ ਗਹਿਰੀ ਸੁਧਾਈ ਤਹਿਤ (ਐਸ.ਆਈ.ਆਰ) ਪੋਿਲੰਗ ਸਟੇਸ਼ਨਾਂ ਦੀ ਰੈਸ਼ਨਲਾਈਜੇਸ਼ਨ ਤੋਂ ਬਾਅਦ ਜ਼ਿਲ੍ਹੇ ਵਿਚ ਪੋਿਲੰਗ ਸਟੇਸ਼ਨਾਂ ਦੀ ਗਿਣਤੀ 791 ਤੋਂ ਵੱਧ ਕੇ 805 ਹੋ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਕਮ ਜ਼ਿਲ੍ਹਾ ਚੋਣ ਅਫ਼ਸਰ ਕਪੂਰਥਲਾ ਨੇ ਦੱਸਿਆ ਕਿ ਨਵੇਂ ਪੋਿਲੰਗ ਸਟੇਸ਼ਨਾਂ ਨੂੰ ਪ੍ਰਵਾਨਗੀ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਦਿੱਤੀ ਗਈ ਜਿਸ ਵਿਚ 1200 ਤੋਂ ਵੱਧ ਵੋਟਰਾਂ ਵਾਲੇ ਪੋਿਲੰਗ ਬੂਥਾਂ ਨੂੰ ਤਰਕਸੰਗਤ ਬਣਾਉਣ ਲਈ ਨਵੇਂ ਪੋਿਲੰਗ ਬੂਥ ਸਥਾਪਿਤ ਕਰਨ ਜਾਂ ਜਿੱਥੇ ਸੰਭਵ ਹੋਵੇ ਉਸੇ ਇਮਾਰਤ ਵਿਚ ਸਥਿਤ ਪੋਿਲੰਗ ਸਟੇਸ਼ਨਾਂ ਦੇ ਅੰਦਰ ਵੋਟਰਾਂ ਦੀ ਮੁੜ ਵੰਡ ਕਰਨ ਲਈ ਕਿਹਾ ਗਿਆ ਸੀ | ਉਨ੍ਹਾਂ ਕਿਹਾ ਕਿ ਇਸ ਅਭਿਆਸ ਦਾ ਉਦੇਸ਼ ਪੋਿਲੰਗ ਸਟੇਸ਼ਨਾਂ ਦਾ ਬਿਹਤਰ ਪ੍ਰਬੰਧ ਯਕੀਨੀ ਬਣਾਉਣਾ ਅਤੇ ਚੋਣਾਂ ਦੌਰਾਨ ਵੋਟਰਾਂ ਨੂੰ ਵਧੇਰੇ ਸਹੂਲਤ ਪ੍ਰਦਾਨ ਕਰਨਾ ਹੈ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪੋਿਲੰਗ ਬੂਥਾਂ ਨੂੰ ਤਰਕਸੰਗਤ ਬਣਾਉਣ ਦੀ ਪ੍ਰਵਾਨਗੀ ਨਾਲ ਜ਼ਿਲੇ੍ਹ ਵਿਚ 14 ਨਵੇਂ ਪੋਿਲੰਗ ਬੂਥ ਸਥਾਪਿਤ ਕੀਤੇ ਜਾਣਗੇ | ਹਲਕਾ ਵਾਰ ਪੋਿਲੰਗ ਬੂਥਾਂ ਦਾ ਵੇਰਵਾ ਦੱਸਿਆ ਕਿ ਭੁਲੱਥ ਵਿਧਾਨ ਸਭਾ ਹਲਕੇ ਵਿਚ ਕੋਈ ਵਾਧੂ ਪੋਿਲੰਗ ਬੂਥ ਮਨਜ਼ੂਰ ਨਹੀਂ ਕੀਤਾ ਗਿਆ | ਕਿਉਂਕਿ ਇਸ ਹਲਕੇ ਦੇ ਕਿਸੇ ਵੀ ਮੌਜੂਦਾ ਪੋਿਲੰਗ ਬੂਥ ਵਿਚ 1200 ਤੋਂ ਵੱਧ ਵੋਟਰ ਨਹੀਂ ਹਨ ਤੇ ਇੱਥੇ ਪੋਿਲੰਗ ਸਟੇਸ਼ਨਾਂ ਦੀ ਗਿਣਤੀ 175 ਹੀ ਰਹੇਗੀ | ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਕਪੂਰਥਲਾ ਵਿਚ 1200 ਤੋਂ ਵੱਧ ਵੋਟਰਾਂ ਵਲੋਂ ਸੱਤ ਪੋਿਲੰਗ ਸਟੇਸ਼ਨਾਂ ਨੂੰ ਉਸੇ ਇਮਾਰਤ ਵਿਚ ਸਥਿਤ ਪੋਿਲੰਗ ਸਟੇਸ਼ਨਾਂ ਦੀ ਮੁੜ ਵੰਡ ਕਰਕੇ ਤਰਕਸੰਗਤ ਬਣਾਇਆ ਗਿਆ ਹੈ | ਇਸਤੋਂ ਇਲਾਵਾ ਪੋਿਲੰਗ ਸਟੇਸ਼ਨ ਨੰਬਰ 31 ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ ਤੇ ਇੱਥੇ ਇਕ ਨਵਾਂ ਪੋਿਲੰਗ ਬੂਥ ਮਨਜ਼ੂਰ ਕੀਤਾ ਗਿਆ ਹੈ | ਜਿਸ ਨਾਲ ਹਲਕੇ ਵਿਚ ਪੋਿਲੰਗ ਸਟੇਸ਼ਨਾਂ ਦੀ ਗਿਣਤੀ ਵੱਧ ਕੇ 194 ਤੋਂ ਵੱਧ 195 ਹੋ ਗਈ ਹੈ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਵਿਚ 13 ਨਵੇਂ ਪੋਿਲੰਗ ਬੂਥਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ | ਜਿਸ ਨਾਲ ਇਸ ਹਲਕੇ ਵਿਚ ਪੋਿਲੰਗ ਸਟੇਸ਼ਨਾਂ ਦੀ ਗਿਣਤੀ 195 ਤੋਂ ਵੱਧ ਕੇ 208 ਹੋ ਗਈ ਹੈ | ਇਸੇ ਤਰ੍ਹਾਂ ਫਗਵਾੜਾ ਰਿਜ਼ਰਵ ਹਲਕੇ ਵਿਚ 1200 ਤੋਂ ਵੱਧ ਵੋਟਰਾਂ ਵਾਲੇ ਚਾਰ ਪੋਿਲੰਗ ਸਟੇਸ਼ਨਾਂ ਨੂੰ ਉਸੇ ਇਮਾਰਤ ਵਿਚ ਸਥਿਤ ਪੋਿਲੰਗ ਸਟੇਸ਼ਨਾਂ ਦੇ ਅੰਦਰ ਵੋਟਰਾਂ ਦੀ ਮੁੜ ਵੰਡ ਕਰਕੇ ਤਰਕਸੰਗਤ ਬਣਾਇਆ ਗਿਆ ਹੈ ਤੇ ਸਿੱਟੇ ਵਜੋਂ ਇੱਥੇ ਵਾਧੂ ਪੋਿਲੰਗ ਬੂਥ ਮਨਜ਼ੂਰ ਨਹੀਂ ਕੀਤਾ ਗਿਆ ਤੇ ਹਲਕੇ ਵਿਚ ਪੋਿਲੰਗ ਸਟੇਸ਼ਨਾਂ ਦੀ ਗਿਣਤੀ 227 ਹੀ ਰਹੇਗੀ | ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਨਾਲ ਪੋਿਲੰਗ ਸਟੇਸ਼ਨਾਂ ‘ਤੇ ਭੀੜ ਭੜੱਕਾ ਘੱਟ ਹੋਵੇਗਾ ਤੇ ਵੋਟਰਾਂ ਦੀ ਸਹੂਲਤ ਲਈ ਵੋਟਿੰਗ ਵਾਲੇ ਦਿਨ ਬਿਹਤਰ ਪ੍ਰਬੰਧ ਯਕੀਨੀ ਬਣਾਏ ਜਾਣਗੇ ਤੇ ਇਸਦੇ ਨਾਲ ਹੀ ਪੋਿਲੰਗ ਸਟਾਫ਼ ਵੀ ਵਧੇਰੇ ਕੁਸ਼ਲਤਾ ਨਾਲ ਆਪਣੀ ਡਿਊਟੀ ਨਿਭਾ ਸਕੇਗਾ | ਉਨ੍ਹਾਂ ਇਸ ਪ੍ਰਕਿਰਿਆ ਵਿਚ ਸਹਿਯੋਗ ਦੇਣ ਵਾਲੀਆਂ ਸਾਰੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦਾ ਧੰਨਵਾਦ ਕੀਤਾ ਤੇ ਜ਼ਿਲ੍ਹੇ ਵਿਚ ਆਜ਼ਾਦ , ਨਿਰਪੱਖ, ਪਾਰਦਰਸ਼ੀ ਤੇ ਵੋਟਰ ਪੱਖੀ ਢੰਗ ਨਾਲ ਚੋਣਾ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਇਆ | ਜ਼ਿਲ੍ਹਾ ਚੋਣ ਅਫ਼ਸਰ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਇਸ ਸਬੰਧੀ ਕੋਈ ਜਾਣਕਾਰੀ ਜਾਂ ਸਹਾਇਤਾ ਦੀ ਲੋੜ ਹੋਵੇ ਤਾਂ ਟੋਲ ਫ਼ਰੀ ਵੋਟਰ ਹੈਲਪ ਲਾਈਨ ਨੰਬਰ 1950 ‘ਤੇ ਸੰਪਰਕ ਕੀਤਾ ਜਾ ਸਕਦਾ ਹੈ |
ਪਿਛਲੀ ਖ਼ਬਰ ਪਿਸਤੌਲ ਦੀ ਨੋਕ ’ਤੇ ਵਿਦਿਆਰਥੀ ਤੋਂ ਮੋਟਰਸਾਈਕਲ ਲੁੱਟਿਆ ਅਗਲੀ ਖ਼ਬਰ ਸ਼ਹਿਰ ਵਿਚ ਲੱਗੇ ਕੂੜੇ ਦੇ ਢੇਰਾਂ ਕਾਰਨ ਹੈਜ਼ਾ ਤੇ ਹੋਰ ਬਿਮਾਰੀਆਂ ਫੈਲਣ ਦਾ ਖ਼ਦਸ਼ਾ *ਪੀੜਤ ਲੋਕ ਨਿੱਜੀ ਹਸਪਤਾਲਾਂ ਤੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।