ਦਾਤਰ ਦੀ ਨੋਕ ’ ਤੇ ਮੋਟਰਸਾਈਕਲ ਖੋਹਣ ਸਬੰਧੀ ਕੇਸ ਦਰਜ
ਫਗਵਾੜਾ, 1 ਅਗਸਤ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਉਂਕਾਰ ਨਗਰ ਮੋੜ ਲਾਗਿਓਾ ਇੱਕ ਵਿਅਕਤੀ ਪਾਸੋਂ ਦਾਤਰ ਦੀ ਨੋਕ ‘ਤੇ ਮੋਟਰਸਾਈਕਲ ਖੋਹ ਕੇ ਲੈ ਜਾਣ ਦੇ ਸਬੰਧ ‘ਚ ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 304, 126(2), 3(5) ਬੀਐਨਐਸ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਮੁਕੇਸ਼ ਕੁਮਾਰ ਪੁੱਤਰ ਮਹਾਬਲੀ ਵਾਸੀ ਪਿੰਡ ਮੌਲੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਠੇਕੇਦਾਰ ਹੈ ਤੇ 30 ਜੁਲਾਈ ਨੂੰ ਆਪਣੇ ਮੋਟਰਸਾਈਕਲ ‘ਤੇ ਆਪਣੇ ਘਰ ਨੂੰ ਜਾ ਰਿਹਾ ਸੀ ਜਦੋਂ ਉਹ ਉਂਕਾਰ ਨਗਰ ਕੱਟ ਲਾਗੇ ਪੁੱਜਾ ਤਾਂ ਪਿੱਛੋਂ ਤੋਂ ਸਵਿਫ਼ਟ ਰੰਗ ਦੀ ਗੱਡੀ ਆਈ ਜਿਸ ‘ਚ ਤਿੰਨ ਨੌਜਵਾਨ ਸਵਾਰ ਸਨ | ਉਨ੍ਹਾਂ ਉਸਨੂੰ ਰੋਕ ਕੇ ਮੋਟਰਸਾਈਕਲ ਦੀ ਚਾਬੀ ਕੱਢ ਲਈ ਤੇ ਦਾਤਰ ਦੀ ਨੋਕ ‘ਤੇ ਉਸਦਾ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ | ਜਿਸ ਸਬੰਧ ‘ਚ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਦੋ ਸਾਲਾਂ ਬੱਚੇ ਨੇ ਘਰ ਵਿਚ ਪਈ ਕੋਈ ਜ਼ਹਿਰੀਲੀ ਦਵਾਈ ਪੀਤੀ ਕਪੂਰਥਲਾ, 1 ਅਗਸਤ (ਅਮਨਜੋਤ ਸਿੰਘ ਵਾਲੀਆ)-ਪਿੰਡ ਮਨਸੂਰਵਾਲ ਵਿਖੇ ਦੋ ਸਾਲਾਂ ਬੱਚੇ ਨੇ ਘਰ ਵਿਚ ਪਈ ਕੋਈ ਜ਼ਹਿਰੀਲੀ ਚੀਜ਼ ਪੀ ਲਈ | ਜਿਸਦੀ ਹਾਲਤ ਨੂੰ ਗੰਭੀਰ ਦੇਖਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ | ਜੇਰੇ ਇਲਾਜ ਅਭੀਜੀਤ ਸਿੰਘ ਪੁੱਤਰ ਰਜਨੀਤ ਵਾਸੀ ਮਨਸੂਰਵਾਲ ਦੋਨਾ ਦੇ ਪਿਤਾ ਨੇ ਦੱਸਿਆ ਕਿ ਉਸਦੇ ਲੜਕੇ ਨੇ ਘਰ ਵਿਚ ਪਈ ਕੋਈ ਜ਼ਹਿਰੀਲੀ ਦਵਾਈ ਪੀ ਲਈ | ਜਿਸਦੀ ਹਾਲਤ ਗੰਭੀਰ ਹੁੰਦਿਆਂ ਦੇਖ ਉਸਨੂੰ ਸਿਵਲ ਹਸਪਤਾਲ ਲਿਆਂਦਾ ਗਿਆ | ਜਿੱਥੇ ਡਿਊਟੀ ਡਾ. ਜਸ਼ਨ ਵਲੋਂ ਉਸਦਾ ਇਲਾਜ ਜਾਰੀ ਹੈ |