07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸੰਤਾਂ ਦਾ ਜੀਵਨ ਸਾਡੇ ਲਈ ਪ੍ਰੇਰਣਾ ਸਰੋਤ- ਬਾਬਾ ਪਰਮੇਸ਼ਰ ਸਿੰਘ

ਅਜੀਤ ਡੈਸਕ 24-07-2026
ਫਗਵਾੜਾ, 23 ਜੁਲਾਈ (ਅਸ਼ੋਕ ਕੁਮਾਰ ਵਾਲੀਆ)-ਬਾਬਾ ਅਤਰ ਸਿੰਘ ਮਸਤੂਆਣਾ ਵਾਲਿਆਂ ਤੋਂ ਵਰੋਸਾਏ ਸੰਤ ਬਾਬਾ ਮਿੱਤ ਸਿੰਘ ਦੇ ਬਰਸੀ ਸਮਾਗਮ ਸੰਤ ਬਾਬਾ ਤਲਵਿੰਦਰ ਸਿੰਘ (ਪਰਮੇਸ਼ਰ) ਭੋਗਪੁਰ ਵਾਲਿਆਂ ਦੀ ਦੇਖ ਰੇਖ ਹੇਠ ਗੁਰਦੁਆਰਾ ਬਾਬਾ ਮਿੱਤ ਸਿੰਘ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਪਿੰਡ ਕਿਸ਼ਨਪੁਰ-ਜੱਫਲ ਝਿੰਗੜ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਏ ਗਏ | ਇਸ ਮੌਕੇ ਪਿਛਲੇ ਤਿੰਨ ਰੌਜ਼ਾ ਤੋਂ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਮੁੱਖ ਸੇਵਾਦਾਰ ਬਾਬਾ ਪਰਮੇਸ਼ਰ ਸਿੰਘ ਨੇ ਸੰਗਤਾਂ ਨੂੰ ਪ੍ਰੇਰਣਾ ਦਿੰਦੇ ਹੋਏ ਕਿਹਾ ਕਿ ਬਾਬਾ ਅਤਰ ਸਿੰਘ ਮਸਤੂਆਣਾ ਵਾਲਿਆਂ ਤੋਂ ਵਰੋਸਾਏ ਸੰਤ ਬਾਬਾ ਮਿੱਤ ਸਿੰਘ ਵਾਲਿਆਂ ਦਾ ਜੀਵਨ ਸਾਡੇ ਲਈ ਪ੍ਰੇਰਣਾ ਸਰੋਤ ਹੈ ਸਾਨੂੰ ਵੀ ਪਰਮੇਸ਼ਰ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ | ਸਮਾਗਮ ਦੌਰਾਨ ਵੱਖ ਵੱਖ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਸਿੰਘ ਸੱਜ ਕੇ ਗੁਰੂ ਵਾਲੇ ਬਣਨ ਦੀ ਪ੍ਰੇਰਣਾ ਦਿੱਤੀ ਅਤੇ ਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਹਿੰਦਾ ਹੈ | ਸਮਾਗਮ ਦੌਰਾਨ ਸੰਤ ਤੇਜਾ ਸਿੰਘ ਖੁੱਡਾ ਕੁਰਾਲਾ, ਸੰਤ ਨਾਗਰ ਸਿੰਘ ਹਰੀਆਂ ਬੇਲਾ, ਸੰਤ ਮੱਖਣ ਸਿੰਘ, ਸੰਤ ਬਲਵੀਰ ਸਿੰਘ ਸੰਸਤਰੀ, ਸੰਤ ਸੁਖਵੰਤ ਸਿੰਘ ਨਾਹਲਾ, ਸੰਤ ਜਸਪਾਲ ਸਿੰਘ ਪੰਜੋੜਾ, ਸੰਤ ਗੁਰਚਰਨ ਸਿੰਘ ਬੱਡੋ, ਸੰਤ ਮਹਾਂਵੀਰ ਸਿੰਘ ਤਾਜੇਵਾਲ, ਸੰਤ ਕਰਮਜੀਤ ਸਿੰਘ ਟਿੱਬਾ, ਬਾਬਾ ਕੇਸ਼ਰ ਸਿੰਘ ਈਸਪੁਰ, ਸੰਤ ਸੁਰਿੰਦਰ ਸਿੰਘ ਸੋਢੀ ਕੰਦੋਲਾ, ਸੰਤ ਸਰਬਜੀਤ ਸਿੰਘ ਠੱਕਰਵਾਲ, ਗਿਆਨੀ ਸੁਰਜੀਤ ਸਿੰਘ ਹਰਖੋਵਾਲ ਆਦਿ ਸੰਤਾਂ ਮਹਾਪੁਰਸ਼ਾਂ ਨੇ ਸੰਤਾਂ ਮਹਾਪੁਰਸ਼ਾਂ ਦੀ ਜੀਵਨੀ ਬਾਰੇ ਚਾਨਣਾ ਪਾਇਆ ਉਪਰੰਤ ਭਾਈ ਗੁਰਮੁਖ ਸਿੰਘ ਹੁਸ਼ਿਆਰਪੁਰ ਵਾਲੇ, ਢਾਡੀ ਜਥਾ ਭਾਈ ਗੁਰਦਿਆਲ ਸਿੰਘ ਲੱਖਪੁਰ ਵਾਲੇ, ਭਾਈ ਭੁਪਿੰਦਰ ਸਿੰਘ ਮਸਤੂਆਣਾ ਵਾਲੇ, ਭਾਈ ਕੁਲਜੀਤ ਸਿੰਘ ਨੈਰੋਬੀ ਵਾਲੇ, ਭਾਈ ਘੁਮੰਡਾ ਸਿੰਘ ਕਿਸ਼ਨਪੁਰ, ਗਿਆਨੀ ਬਿਮਲਜੀਤ ਸਿੰਘ ਆਦਮਪੁਰ, ਭਾਈ ਜੈਦੀਪ ਸਿੰਘ ਫਗਵਾੜਾ ਆਦਿ ਜਥਿਆਂ ਵੱਲੋਂ ਆਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ | ਸਟੇਜ ਸਕੱਤਰ ਦੀ ਸੇਵਾ ਪੰਥ ਪ੍ਰਸਿੱਧ ਪ੍ਰਚਾਰਕ ਗਿਆਨੀ ਭਗਵਾਨ ਸਿੰਘ ਜੌਹਲ ਨੇ ਅਦਾ ਕੀਤੀ | ਅੰਤ ਵਿਚ ਬਾਬਾ ਪਰਮੇਸ਼ਰ ਸਿੰਘ ਨੇ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ ਅਤੇ ਸਹਿਯੋਗੀਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੇਵਾਦਾਰ ਰਘੁਬੀਰ ਸਿੰਘ, ਸੁਖਵਿੰਦਰ ਸਿੰਘ ਬਰਨਾ, ਗੁਰਬਖ਼ਸ਼ ਸਿੰਘ ਸਾਬੀ ਜਲਪੋਤ, ਸਰਬਜੀਤ ਸਿੰਘ ਤੇ ਸਮੂਹ ਨਗਰ ਪੰਚਾਇਤ ਕਿਸ਼ਨਪੁਰ ਤੇ ਜਫਲ ਝਿੰਗੜ ਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਚੇਤਨਾ ਮੰਚ ਵਲੋਂ ਵਿਦਿਆਰਥੀ ’ਤੇ ਪੁਲਿਸ ਜਬਰ ਦੀ ਨਿੰਦਾ ਅਗਲੀ ਖ਼ਬਰ ਹੈਰੋਇਨ ਦਾ ਸੇਵਨ ਕਰਨ ਵਾਲੇ ਚਾਰ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।