08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਡੱਡਲ ਮੁਹੱਲਾ ਵਿਖੇ ਗੁੰਡਾਗਰਦੀ ਘਰ ’ਚ ਦਾਖ਼ਲ ਹੋ ਕੇ ਨੌਜਵਾਨ ਦੀ ਕੁੱਟਮਾਰ

ਅਜੀਤ ਡੈਸਕ 24-07-2026
ਫਗਵਾੜਾ, 23 ਜੁਲਾਈ (ਹਰਜੋਤ ਸਿੰਘ ਚਾਨਾ)-ਇਥੋਂ ਦੇ ਡੱਡਲ ਮੁਹੱਲਾ ਵਿਖੇ ਇੱਕ ਘਰ ਵਿਖੇ ਘਰ ‘ਤੇ ਹਮਲਾ ਕਰਕੇ ਨੌਜਵਾਨ ਦੀ ਕੁੱਟਮਾਰ ਕਰਨ ਤੇ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਅਦਿੱਤਿਆ ਚੋਪੜਾ ਨੇ ਦੱਸਿਆ ਕਿ ਉਹ ਆਪਣੀ ਨਾਨੀ ਦੇ ਘਰ ਆਇਆ ਹੋਇਆ ਸੀ ਤੇ ਇੱਕ ਜੱਸੀ ਨਾਮੀ ਨੌਜਵਾਨ ਜੋ ਇੱਥੇ ਆਇਆ ਸੀ ਤੇ ਉਸ ਨਾਲ ਗ਼ਲਤ ਬੋਲ ਰਿਹਾ ਸੀ ਤੇ ਉਨ੍ਹਾਂ ਦੀ ਆਪਸ ‘ਚ ਬਹਿਸ ਹੋ ਗਈ | ਜਿਸ ਤੋਂ ਉਸ ਨੇ ਚੱਪਲਾਂ ਨਾਲ ਆ ਕੇ ਪਹਿਲਾ ਉਸ ਨੰੂ ਕੁੱਟਿਆ ਤੇ ਚਲਾ ਗਿਆ ਤੇ ਬਾਅਦ ‘ਚ ਦਾਤਰ ਲਿਆ ਕੇ ਉਸ ਦੀ ਕੁੱਟਮਾਰ ਕੀਤੀ ਤੇ ਘਰ ਦੇ ਦਰਵਾਜ਼ੇ ਵੀ ਭੰਨ ਦਿੱਤੇ ਤੇ ਫ਼ਰਾਰ ਹੋ ਗਏ | ਘਰ ਮਾਲਕ ਅਸ਼ੋਕ ਕੁਮਾਰ ਟੰਡਨ ਨੇ ਦੱਸਿਆ ਕਿ ਉਕਤ ਨੌਜਵਾਨ ਵਲੋਂ ਉਸ ਦੇ ਲੜਕੇ ਦੀ ਕੁੱਟਮਾਰ ਕੀਤੀ ਗਈ | ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਦੇਣ ਤੋਂ ਬਾਅਦ ਵੀ ਪੁਲਿਸ ਕਰੀਬ ਸਵਾ ਘੰਟੇ ਬਾਅਦ ਘਟਨਾ ਦਾ ਜਾਇਜ਼ਾ ਲੈਣ ਲਈ ਪੁੱਜੀ |
ਪਿਛਲੀ ਖ਼ਬਰ ਤੇਜ਼ ਰਫ਼ਤਾਰ ਕਾਰ ਨੇ ਮਾਂ ਸਮੇਤ ਤਿੰਨ ਬੱਚਿਆਂ ਨੂੰ ਦਰੜਿਆ ਇੱਕ ਮਾਸੂਮ ਦੀ ਮੌਤ-ਤਿੰਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਗੀਤਾ ਭਵਨ ਮੰਦਰ ਬਾਹਰ ਮਹਿਲਾਵਾਂ ਨਾਲ ਛੇੜਛਾੜ ਦੀ ਕੋਸ਼ਿਸ਼, ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।