08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸਰਕਾਰ ਦੇ ਲਾਰੇ-ਲੱਪਿਆਂ ਤੋਂ ਤੰਗ ਸਫ਼ਾਈ ਸੇਵਕ ਸੰਘਰਸ਼ ਦਾ ਰਾਹ ਫੜਨ ਲਈ ਮਜਬੂਰ

ਅਜੀਤ ਡੈਸਕ 23-07-2026
ਬੇਗੋਵਾਲ, 22 ਜੁਲਾਈ (ਸੁਖਜਿੰਦਰ ਸਿੰਘ)-ਪੰਜਾਬ ਭਰ ਵਿਚ 13 ਦਿਨਾਂ ਤੋਂ ਹੜਤਾਲ ’ਤੇ ਬੈਠੇ ਸਫ਼ਾਈ ਕਰਮਚਾਰੀਆਂ ਦੇ ਸੰਘਰਸ਼ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਕਰਪੂਥਲਾ ਜ਼ਿਲੇ੍ਹ ਦੀਆਂ ਨਗਰ ਪੰਚਾਇਤਾਂ ਬੇਗੋਵਾਲ, ਭੁਲੱਥ, ਢਿਲਵਾਂ ਅਤੇ ਨਡਾਲਾ ਦੇ ਸਫ਼ਾਈ ਸੇਵਕਾਂ ਨੇ ਆਪਣੀ-ਆਪਣੀਆਂ ਨਗਰ ਪੰਚਾਇਤਾਂ ਨੂੰ ਪੰਜਾਬ ਭਰ ਵਿਚ ਚੱਲ ਰਹੇ ਸੰਘਰਸ਼ ਵਿਚ ਸ਼ਾਮਿਲ ਹੋਣ ਸਬੰਧੀ ਮੰਗ ਪੱਤਰ ਦੇ ਕੇ ਬੇਗੋਵਾਲ ਸ਼ਹਿਰ ਦੇ ਬਾਜ਼ਾਰਾਂ ਵਿਚ ਆਪਣੀਆਂ ਮੰਗਾਂ ਦੇ ਹੱਕ ਦੇ ਵਿਚ ਨਾਅਰੇ ਲਾ ਕੇ ਮਾਰਚ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫ਼ੂਕ ਕੇ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਕੀ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਐਲਾਨ ਕਰਕੇ ਨੋਟੀਫ਼ਿਕੇਸ਼ਨ ਜਾਰੀ ਕਰਨ ਤੋਂ ਦੌੜ ਰਹੀ ਹੈ, ਮਜਬੂਰੀ ਵੱਸ ਸਫ਼ਾਈ ਸੇਵਕਾਂ ਨੂੰ ਹੜਤਾਲ ਕਰਨ ਲਈ ਮਜਬੂਰ ਕਰ ਰਹੀ ਹੈ | ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਬੁਢਾਪੇ ਵਿਚ ਸਮਾਜਿਕ ਸੁਰੱਖਿਆ ਲਈ ਪੁਰਾਣੀ ਪੈਨਸ਼ਨ ਲਾਗੂ ਕਰਨ, ਤਨਖ਼ਾਹਾਂ ਵਿਚ ਤਰਕ ਸੰਗਤ ਵਾਧਾ ਕਰਨ ਵਰਗੀਆਂ ਮੰਗਾਂ ਮੰਨਣ ਦੇ ਫੋਕੇ ਐਲਾਨ ਕਰ ਰਹੀ ਹੈ | ਆਮ ਆਦਮੀ ਪਾਰਟੀ ਦੀ ਸਰਕਾਰ ਨਾ ਸਫ਼ਾਈ ਸੇਵਕਾਂ ਅਤੇ ਨਾ ਹੀ ਸ਼ਹਿਰ ਵਾਸੀਆਂ ਪ੍ਰਤੀ ਸੰਜੀਦਾ ਹੈ | ਬਾਰਿਸ਼ ਦੇ ਦਿਨਾਂ ਵਿਚ ਮਜਬੂਰੀ ਵੱਸ ਜੇ ਸਫ਼ਾਈ ਸੇਵਕ ਸਫ਼ਾਈ ਦਾ ਕੰਮ ਬੰਦ ਕਰਦੇ ਹਨ ਤਾਂ ਸ਼ਹਿਰਾਂ ਵਿਚ ਖੜੇ ਹੋਣ ਵਾਲੇ ਸਫ਼ਾਈ ਦੇ ਸੰਕਟ ਲਈ ਸਫ਼ਾਈ ਸੇਵਕ ਨਹੀਂ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ | ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਆਪਣੇ ਆਪਣੇ ਮਾਧਿਅਮਾ ਰਾਹੀਂ ਸਫ਼ਾਈ ਸੇਵਕਾਂ ਦੀਆਂ ਮੰਗਾਂ ਮੰਨਣ ਲਈ ਸਰਕਾਰ ਦੇ ਨੁਮਾਇੰਦਿਆਂ ‘ਤੇ ਦਬਾਅ ਪਾਉਣ | ਇਸ ਮੌਕੇ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਸਫ਼ਾਈ ਸੇਵਕਾਂ ਦੇ ਆਗੂ ਨਗਰ ਪੰਚਾਇਤ ਬੇਗੋਵਾਲ ਪ੍ਰਧਾਨ ਮੁਕੇਸ਼ ਕੁਮਾਰ, ਸਲੀਮ ਸਾਬਰੀ ਨਗਰ ਪੰਚਾਇਤ ਨਡਾਲਾ ਪ੍ਰਧਾਨ ਧਰਮਵੀਰ ਸਿੰਘ, ਵੀਰ ਕੁਮਾਰ, ਨਗਰ ਪੰਚਾਇਤ ਢਿਲਵਾਂ ਪ੍ਰਧਾਨ ਸੋਨੂੰ, ਅਸ਼ੋਕ ਕੁਮਾਰ, ਨਗਰ ਪੰਚਾਇਤ ਭੁਲੱਥ ਪ੍ਰਧਾਨ ਅਸ਼ੋਕ ਕੁਮਾਰ, ਮਹਿੰਦਰ ਸਿੰਘ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ ਤੇ ਤਹਿਸੀਲ ਆਗੂ ਨਾਵਲ ਗਿੱਲ ਟਾਹਲੀ ਸ਼ਾਮਲ ਸਨ |
ਪਿਛਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਕਾਬੂ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਅੰਮਿ੍ਤ ਬਾਜ਼ਾਰ ਵਿਖੇ ਸਾਲਾਨਾ ਸਮਾਗਮ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।