09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਆਰ.ਟੀ.ਈ. ਐਕਟ ਤਹਿਤ ਪ੍ਰਾਈਵੇਟ ਸਕੂਲ 25 ਪ੍ਰਤੀਸ਼ਤ ਰਾਖਵੀਂਆਂ ਸੀਟਾਂ ’ਤੇ ਬੱਚਿਆਂ ਨੂੰ ਦਾਖਲਾ ਦੇਣ ਲਈ ਪਾਬੰਦ

ਅਜੀਤ ਡੈਸਕ 23-07-2026

ਕਪੂਰਥਲਾ, 22 ਜੁਲਾਈ (ਵਿ.ਪ੍ਰ.)-ਆਰ.ਟੀ.ਈ. ਐਕਟ 2009 ਤਹਿਤ ਪ੍ਰਾਈਵੇਟ ਸਕੂਲ 25 ਪ੍ਰਤੀਸ਼ਤ ਰਾਖਵੀਂਆਂ ਸੀਟਾਂ ‘ਤੇ ਬੱਚਿਆਂ ਨੂੰ ਦਾਖਲਾ ਦੇਣ ਲਈ ਪਾਬੰਦ ਹਨ ਤੇ ਸਾਲ 2027-28 ਲਈ ਪ੍ਰਾਈਵੇਟ ਸਕੂਲ ਵਿਚ ਐਂਟਰੀ ਲੈਵਲ ਕਲਾਸਾਂ ਵਿਚ ਉਪਲਬਧ 25 ਪ੍ਰਤੀਸ਼ਤ ਸੀਟਾਂ ਦਾ ਵੇਰਵਾ ਫਿਲਹਾਲ ਐਨ.ਆਈ.ਸੀ. ‘ਤੇ ਅੱਪਲੋਡ ਕੀਤਾ ਗਿਆ ਹੈ | ਇਹ ਗੱਲ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਕਮ ਚੇਅਰਮੈਨ ਨੇ ਜ਼ਿਲ੍ਹਾ ਦਾਖਲਾ ਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਅਗਲੇ ਸਾਲ ਪ੍ਰਾਈਵੇਟ ਸਕੂਲਾਂ ਵਿਚ 25 ਪ੍ਰਤੀਸ਼ਤ ਕੋਟੇ ਅਧੀਨ ਬੱਚੇ ਆਨਲਾਈਨ ਪੋਰਟਲ ਖੁੱਲਣ ‘ਤੇ ਦਾਖ਼ਲੇ ਲਈ ਅਪਲਾਈ ਕਰ ਸਕਣਗੇ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਵਿਚ ਰਾਖਵੀਂਆਂ ਸੀਟਾਂ ਦੀ ਸੂਚੀ ਅਤੇ ਆਰ.ਟੀ.ਈ. ਪੋਰਟਲ ਦੀ ਜਾਣਕਾਰੀ ਐਨ.ਆਈ.ਸੀ. ‘ਤੇ ਵੀ ਅੱਪਲੋਡ ਕੀਤੀ ਗਈ ਹੈ ਤਾਂ ਜੋ ਬੱਚਿਆਂ ਦੇ ਮਾਪੇ ਅਗਲੇ ਸਾਲ ਲਈ ਲੋੜੀਂਦੇ ਦਸਤਾਵੇਜ਼ ਤਿਆਰ ਕਰ ਸਕਣ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਬੱਚਿਆਂ ਦੇ ਮਾਪਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਸੀਟਾਂ ਸਬੰਧੀ ਜਾਣਕਾਰੀ ਦੀ ਲੋੜ ਹੋਵੇ ਤਾਂ ਉਹ ਦਫ਼ਤਰ ਡਿਪਟੀ ਕਮਿਸ਼ਨਰ ਦੇ ਨੰਬਰ 01822-23377 ‘ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਕਪੂਰਥਲਾ ਦੇ ਮੋਬਾਈਲ ਨੰਬਰ 98786-86041 ‘ਤੇ ਸੰਪਰਕ ਕਰ ਸਕਦੇ ਹਨ | ਇੱਥੇ ਵਰਨਣਯੋਗ ਹੈ ਕਿ ਮੀਟਿੰਗ ਵਿਚ ਆਰ.ਟੀ.ਈ. ਐਕਟ ਤਹਿਤ ਬਣਾਏ ਗਏ ਨਿਯਮਾਂ ਤਹਿਤ ਅਧਿਕਾਰ ਤੇ ਕੰਮਕਾਜ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ |

ਪਿਛਲੀ ਖ਼ਬਰ ਲੀਗਲ ਏਡ ਡਿਫੈਂਸ ਨੀਤੀ ਦੇ ਵਿਰੋਧ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਤੀਜੇ ਦਿਨ ’ਚ ਦਾਖਲ ਅਗਲੀ ਖ਼ਬਰ ਕਸਬਾ ਨਡਾਲਾ ਤੇ ਆਸ-ਪਾਸ ਹੋਈ ਮੋਹਲੇਧਾਰ ਬਰਸਾਤ ਨੇ ਕਿਸਾਨਾਂ ਦੇ ਚਿਹਰਿਆਂ ‘ਤੇ ਲਿਆਂਦੀ ਰੌਣਕ, ਲੋਕਾਂ ਨੂੰ ਵੀ ਮਿਲੀ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।