15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਪਵਿੱਤਰ ਵੇਈਂ ਕਿਨਾਰੇ ਦੋ ਭੈਣਾਂ ਨੂੰ ਤਲਵਾਰ ਦੀ ਨੋਕ ਤੇ ਲੁੱਟਿਆ

ਅਜੀਤ ਡੈਸਕ 22-07-2026

ਸੁਲਤਾਨਪੁਰ ਲੋਧੀ, 21 ਜੁਲਾਈ (ਨਰੇਸ਼ ਹੈਪੀ)-ਅੱਜ ਦੇਰ ਸ਼ਾਮ ਪਵਿੱਤਰ ਕਾਲੀ ਵੇਈਾ ਕਿਨਾਰੇ ਸੈਰ ਕਰਨ ਗਈਆਂ ਦੋ ਸਗੀਆਂ ਭੈਣਾਂ ਨੂੰ ਤਿੰਨ ਹਥਿਆਰ ਬੰਦ ਲੁਟੇਰਿਆਂ ਨੇ ਤਲਵਾਰ ਦੀ ਨੋਕ ’ਤੇ ਲੁੱਟ ਲਿਆ ਗਿਆ | ਲੁਟੇਰੇ ਉਨ੍ਹਾਂ ਕੋਲੋਂ ਚਾਰ ਤੋਲੇ ਸੋਨਾ ਲੁੱਟ ਕੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ | ਪੀੜਤ ਔਰਤਾਂ ਦੀ ਪਹਿਚਾਣ ਬਲਜੀਤ ਕੌਰ ਤੇ ਕੁਲਵਿੰਦਰ ਕੌਰ ਵਜੋਂ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਲਜੀਤ ਕੌਰ ਆਪਣੀ ਭੈਣ ਕੁਲਵਿੰਦਰ ਕੌਰ ਦੇ ਘਰ ਆਈ ਹੋਈ ਸੀ ਦੋਵੇਂ ਭੈਣਾਂ ਦੇਰ ਸ਼ਾਮ ਕਾਲੀ ਵੇਈ ਕਿਨਾਰੇ ਸੈਰ ਕਰਨ ਗਈਆਂ ਸਨ ਜਿੱਥੇ ਤਿੰਨ ਸ਼ੱਕੀ ਨੌਜਵਾਨਾਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ | ਪੀੜਤਾ ਨੇ ਦੱਸਿਆ ਕਿ ਉਨ੍ਹਾਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰੰਤੂ ਘਬਰਾਹਟ ਕਰਕੇ ਉਹ ਹੇਠਾਂ ਡਿੱਗ ਪਈਆਂ | ਜਿਸ ’ਤੇ ਇੱਕ ਲੁਟੇਰੇ ਨੇ ਉਨ੍ਹਾਂ ਦੀ ਗਰਦਨ ’ਤੇ ਤਲਵਾਰ ਰੱਖ ਦਿੱਤੀ ਜਦਕਿ ਦੋ ਆਰੋਪੀਆਂ ਨੇ ਉਨ੍ਹਾਂ ਦੇ ਪਾਏ ਹੋਏ ਸੋਨੇ ਤੇ ਗਹਿਣੇ ਉਤਾਰ ਲਏ | ਉਨ੍ਹਾਂ ਦੱਸਿਆ ਕਿ ਲੁੱਟੇ ਗਏ ਸਾਮਾਨ ਵਿਚ ਦੋਨਾਂ ਭੈਣਾਂ ਦੀ ਸੋਨੇ ਦੀ ਚੇਨ, ਅੰਗੂਠੀਆਂ ਤੇ ਕੰਨਾਂ ਦੇ ਟੋਪਸ ਆਦਿ ਸ਼ਾਮਿਲ ਹਨ ਅਤੇ ਸੋਨੇ ਦਾ ਕੁਲ ਵਜਨ ਲਗਭਗ ਚਾਰ ਤੋਲੇ ਦੇ ਕਰੀਬ ਸੀ | ਪੀੜਤਾ ਬਲਜੀਤ ਕੌਰ ਤੇ ਕੁਲਵਿੰਦਰ ਕੌਰ ਨੇ ਪੁਲਿਸ ਅਧਿਕਾਰੀਆਂ ਪਾਸੋਂ ਮੰਗ ਕੀਤੀ ਗਈ ਆਰੋਪੀਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ | ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਭਰੋਸਾ ਦਵਾਇਆ ਕਿ ਆਰੋਪੀਆਂ ਨੂੰ ਛੇਤੀ ਗਿ੍ਫ਼ਤਾਰ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਟਰਾਂਸਫ਼ਾਰਮਰ ਬਦਲਣ ਦੀ ਮੰਗ ਨੂੰ ਲੈ ਕੇ ਪਾਵਰਕਾਮ ਦੇ ਦਫ਼ਤਰ ਮੂਹਰੇ ਧਰਨਾ ਅਗਲੀ ਖ਼ਬਰ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ’ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਦੂਜੇ ਦਿਨ ਵੀ ਭੁੱਖ ਹੜਤਾਲ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।