15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਪਿੰਡ ਨੱਥੂ ਚਾਹਲ ਦੇ ਕਿਸਾਨ ਦੀਆਂ ਤਿੰਨ ਮੱਝਾਂ ਦੀ ਰਹੱਸਮਈ ਮੌਤ

ਅਜੀਤ ਡੈਸਕ 22-07-2026

ਕਾਲਾ ਸੰਘਿਆਂ, 21 ਜੁਲਾਈ (ਬਲਜੀਤ ਸਿੰਘ ਸੰਘਾ)- ਇੱਥੋਂ ਥੋੜ੍ਹੀ ਦੂਰ ਪਿੰਡ ਨੱਥੂ ਚਾਹਲ ਵਿਖੇ ਇੱਕ ਕਿਸਾਨ ਦੀਆਂ ਤਿੰਨ ਮੱਝਾਂ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਹਰਪਾਲ ਸਿੰਘ ਪੁੱਤਰ ਜਗਤ ਸਿੰਘ ਨੇ ਦੱਸਿਆ ਕਿ ਤਿੰਨ ਪਸ਼ੂਆਂ ਦੀ ਅਚਾਨਕ ਮੌਤ ਰਹੱਸ ਬਣੀ ਹੋਈ ਹੈ, ਪਸ਼ੂਆਂ ਦੀ ਮੌਤ ਦੇ ਕਾਰਨ ਜਾਣਨ ਦੇ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪਸ਼ੂਆਂ ਵੱਲੋਂ ਕੋਈ ਜ਼ਹਿਰੀਲੀ ਚੀਜ਼ ਖਾਧੇ ਜਾਣ ਦਾ ਖ਼ਦਸ਼ਾ ਕੀਤਾ ਜਾ ਰਿਹਾ ਹੈ | ਇਹਨਾਂ ਦੁਧਾਰੂ ਮੱਝਾਂ ਦੀ ਕੀਮਤ 3 ਲੱਖ ਤੋਂ ਵੱਧ ਦੱਸੀ ਜਾ ਹੈ | ਪਿੰਡ ਵਾਸੀਆਂ ਨੇ ਪੀੜਤ ਕਿਸਾਨ ਲਈ ਸਰਕਾਰ ਪਾਸੋਂ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਹੈ | ਪੀੜਤ ਕਿਸਾਨ ਨੇ ਦੱਸਿਆ ਕਿ ਇਨ੍ਹਾਂ ਪਸ਼ੂਆਂ ਦੇ ਨਾਲ ਹੀ ਉਸ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ |
ਪਿਛਲੀ ਖ਼ਬਰ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ’ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਦੂਜੇ ਦਿਨ ਵੀ ਭੁੱਖ ਹੜਤਾਲ ਕੀਤੀ ਅਗਲੀ ਖ਼ਬਰ ਪਿੰਡ ਚੈਹੜਾ ਵਿਖੇ ਘਰ ‘ਚੋਂ ਚੋਰੀ ਹੋਣ ਸੰਬੰਧੀ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।