11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਆਈ.ਐਮ.ਏ. ਦੀ ਮੀਟਿੰਗ ਦੌਰਾਨ ਮਾਹਿਰ ਡਾਕਟਰਾਂ ਨੇ ਇਲਾਜ ਦੀਆਂ ਆਧੁਨਿਕ ਤਕਨੀਕਾਂ ਸੰਬੰਧੀ ਕੀਤੀ ਵਿਚਾਰ ਚਰਚਾ

q 17-07-2026
ਕਪੂਰਥਲਾ, 16 ਜੁਲਾਈ (ਸਡਾਨਾ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਮਹੀਨਾਵਾਰ ਸੀ.ਐਮ.ਈ. ਮੀਟਿੰਗ ਪ੍ਰਧਾਨ ਡਾ. ਰਵਜੀਤ ਸਿੰਘ ਦੀ ਅਗਵਾਈ ਹੇਠ ਹੋਈ | ਇਸ ਮੌਕੇ ਪਟੇਲ ਹਸਪਤਾਲ ਜਲੰਧਰ ਦੇ ਮਾਹਿਰ ਡਾ. ਗੁਰਕੀਰਤ ਸਿੰਘ ਨੇ ਐਡਵਾਂਸ ਮੈਨੇਜਮੈਂਟ ਆਫ਼ ਸੈਪਸਿਜ ਐਂਡ ਮਲਟੀਆਰਗਨ ਫੈਲੀਅਰ ਵਿਸ਼ੇ ‘ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਸੈਪਸਿਜ ਅੱਜ ਵੀ ਦੁਨੀਆਂ ਭਰ ਵਿਚ ਮੌਤ ਦੇ ਮੁੱਖ ਕਾਰਨਾ ਵਿਚੋਂ ਇਕ ਹੈ ਤੇ ਸਮੇਂ ਨਾਲ ਪਹਿਚਾਣ ਤੇ ਸਹੀ ਇਲਾਜ ਨਾਲ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ | ਮੀਟਿੰਗ ਦੌਰਾਨ ਦਿਲ ਦੇ ਰੋਗਾਂ ਦੇ ਮਾਹਿਰ ਡਾ. ਤਸਲੀਮ ਆਰਿਫ ਨੇ ਦਿਲ ਦੇ ਰੋਗਾਂ ਦੇ ਇਲਾਜ ਸਬੰਧੀ ਆਧੁਨਿਕ ਤਕਨੀਕ ਤੋਂ ਹਾਜ਼ਰ ਡਾਕਟਰਾਂ ਨੂੰ ਜਾਣੂ ਕਰਵਾਇਆ | ਇਸ ਮੌਕੇ ਆਈ.ਐਮ.ਏ. ਦੇ ਪ੍ਰਧਾਨ ਡਾ. ਰਵਜੀਤ ਸਿੰਘ ਤੇ ਸਕੱਤਰ ਡਾ. ਪ੍ਰਭਜੀਤ ਸਿੰਘ ਔਜਲਾ ਨੇ ਆਏ ਹੋਏ ਡਾਕਟਰਾਂ ਨੂੰ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਡੀ.ਕੇ. ਮਿੱਤਲ, ਡਾ. ਬੀ.ਐਸ. ਮੋਮੀ, ਡਾ. ਹਰਪ੍ਰੀਤ ਮੋਮੀ, ਡਾ. ਅਨੂਪ ਮੇਘ, ਡਾ. ਰਣਜੀਤ ਰਾਏ, ਡਾ. ਮਧੂ ਸੂਦਨ ਸੰਘਰ, ਡਾ. ਹਰਜੀਤ ਸਿੰਘ, ਡਾ. ਸੰਦੀਪ ਧਵਨ, ਡਾ. ਸਿੰਮੀ ਧਵਨ, ਡਾ. ਅਨੀਤਾ ਮੇਘ, ਡਾ. ਰਣਵੀਰ ਕੌਸ਼ਲ, ਡਾ. ਕੁਲਵਿੰਦਰ ਸਿੰਘ, ਡਾ. ਅਮਨਜੋਤ ਕੌਰ ਸੋਹੀ, ਡਾ. ਵਿਪਨ ਅਰੋੜਾ, ਡਾ .ਐਚ.ਐਲ. ਮਹਿਮੀ, ਡਾ. ਨਰਿੰਦਰ ਸਿੰਘ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਘਰ ’ਚੋਂ ਨਕਦੀ ਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲਾ ਸਾਬਕਾ ਡਰਾਈਵਰ ਕਾਬੂ ਅਗਲੀ ਖ਼ਬਰ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਕਮਿਸ਼ਨਰੇਟ ਤੇ ਦਿਹਾਤੀ ਪੁਲਿਸ ਵਲੋਂ ਆਵਾਜਾਈ ਦੇ ਬਦਲਵੇਂ ਪ੍ਰਬੰਧਾਂ ਸੰਬੰਧੀ ਰੂਟ ਪਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।