11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਨਗਰ ਨਿਗਮ ਵਲੋਂ ਨਿੰਮਾ ਵਾਲਾ ਚੌਕ ਵਿਖੇ ਸੜਕਾਂ ਕੰਢੇ ਲੱਗੀਆਂ ਨਾਜਾਇਜ਼ ਰੇਹੜੀਆਂ ਹਟਵਾਈਆਂ

ਅਜੀਤ ਡੈਸਕ 17-07-2026
ਫਗਵਾੜਾ, 16 ਜੁਲਾਈ (ਹਰਜੋਤ ਸਿੰਘ ਚਾਨਾ)-ਸ਼ਹਿਰ ਦੇ ਬਾਜ਼ਾਰਾਂ ‘ਚ ਸੜਕਾਂ ਦੇ ਕੰਢਿਆਂ ਤੱਕ ਰੱਖੇ ਸਾਮਾਨ ਤੇ ਕਾਬੂ ਪਾਉਣ ਲਈ ਨਗਰ ਨਿਗਮ ਨੇ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਤਹਿਤ ਇਹ ਕਬਜ਼ੇ ਹਟਾਏ ਜਾ ਰਹੇ ਹਨ | ਨਗਰ ਨਿਗਮ ਦੇ ਕਮਿਸ਼ਨਰ ਰਣਦੀਪ ਸਿੰਘ ਹੀਰ ਨੇ ਦੱਸਿਆ ਕਿ ਕੱਲ੍ਹ ਇਹ ਮੁਹਿੰਮ ਬੰਗਾ ਰੋਡ ਵਿਖੇ ਚਲਾਈ ਗਈ ਸੀ ਤੇ ਅੱਜ ਨਿੰਮਾ ਵਾਲਾ ਚੌਂਕ ‘ਚ ਲੋਕਾਂ ਨੂੰ ਚੇਤਾਵਨੀ ਦੇਣ ਤੋਂ ਬਾਅਦ ਚਲਾਈ ਗਈ ਹੈ ਤੇ ਕਾਫ਼ੀ ਲੋਕਾਂ ਦਾ ਸਾਮਾਨ ਕਬਜ਼ੇ ‘ਚ ਲਿਆ ਗਿਆ ਹੈ | ਉਨ੍ਹਾਂ ਦੁਕਾਨਦਾਰਾ ਨੂੰ ਅਪੀਲ ਕੀਤੀ ਕਿ ਉਹ ਸਾਮਾਨ ਆਪਣੀਆਂ ਦੁਕਾਨਾਂ ਦੇ ਦਾਇਰੇ ‘ਚ ਰੱਖਣ ਤਾਂ ਕਿ ਲੋਕਾਂ ਨੂੰ ਆਵਾਜਾਈ ‘ਚ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇਗਾ | ਉਨ੍ਹਾਂ ਕਿਹਾ ਕਿ ਇਸ ‘ਤੇ ਅਮਲ ਨਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਭਾਜਪਾ ਆਗੂ ਤੇ ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ ਐਸ.ਆਈ.ਆਰ. ਮੁਹਿੰਮ ਬਾਰੇ ਜਾਣੂ ਕਰਵਾਉਣ-ਰਣਜੀਤ ਸਿੰਘ ਖੋਜੇਵਾਲ ਅਗਲੀ ਖ਼ਬਰ ਈ-ਰਿਕਸ਼ਾ ਪਲਟਣ ਕਾਰਨ ਚਾਰ ਸਵਾਰੀਆਂ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।