11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਨਗਰ ਪੰਚਾਇਤ ਦੇ ਪ੍ਰਧਾਨ ਬਲਜੀਤ ਕੌਰ ਵਾਲੀਆ ਨੇ ਨਿੱਜੀ ਖ਼ਰਚੇ ’ਚੋਂ ਫਿਰਨੀ ’ਤੇ ਪਵਾਈ ਮਿੱਟੀ

ਅਜੀਤ ਡੈਸਕ 17-07-2026
ਨਡਾਲਾ, 16 ਜੁਲਾਈ (ਰਘਬਿੰਦਰ ਸਿੰਘ)-ਨਡਾਲਾ ਫਿਰਨੀ ‘ਤੇ ਮਾੜੀ ਹਾਲਤ ਕਾਰਨ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਦੇਖਦਿਆਂ ਵਾਰਡ ਨੰਬਰ 1 ਦੇ ਕੌਂਸਲਰ ਅਤੇ ਨਗਰ ਪੰਚਾਇਤ ਨਡਾਲਾ ਦੇ ਪ੍ਰਧਾਨ ਬਲਜੀਤ ਕੌਰ ਵਾਲੀਆ ਨੇ ਆਪਣੇ ਨਿੱਜੀ ਖ਼ਰਚੇ ‘ਚੋਂ ਚਾਰ ਟਿੱਪਰ ਮਿੱਟੀ ਪਵਾ ਕੇ ਰਸਤੇ ਦਾ ਅਸਥਾਈ ਹੱਲ ਕਰਵਾਇਆ ਹੈ ਇਸ ਮੌਕੇ ਪ੍ਰਧਾਨ ਦੇ ਪਤੀ ਅਵਤਾਰ ਸਿੰਘ ਵਾਲੀਆ ਨੇ ਦੱਸਿਆ ਕਿ ਇਹ ਫਿਰਨੀ ਸੜਕ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਦੇ ਅਧੀਨ ਆਉਂਦੀ ਹੈ, ਜਿਸ ਕਰਕੇ ਇਸ ਦੇ ਪੱਕੇ ਨਿਰਮਾਣ ਵਿੱਚ ਹਾਲੇ ਕੁੱਝ ਸਮਾਂ ਲੱਗ ਸਕਦਾ ਹੈ | ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਦੀ ਸਹੂਲਤ ਲਈ ਆਪਣੇ ਨਿੱਜੀ ਖ਼ਰਚੇ ‘ਤੇ ਮਿੱਟੀ ਪਵਾ ਕੇ ਰਸਤੇ ਨੂੰ ਪੱਧਰਾ ਕਰਨ ਦਾ ਉਪਰਾਲਾ ਕੀਤਾ ਗਿਆ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਸੜਕ ਦੇ ਪੱਕੇ ਨਿਰਮਾਣ ਲਈ ਨਗਰ ਪੰਚਾਇਤ ਵੱਲੋਂ ਪੀਡਬਲਯੂਡੀ ਵਿਭਾਗ ਨੂੰ ਲਿਖਤੀ ਰੂਪ ਵਿੱਚ ਮੰਗ ਭੇਜ ਦਿੱਤੀ ਗਈ ਹੈ | ਇਸ ਦੌਰਾਨ ਨਗਰ ਪੰਚਾਇਤ ਦੀ ਜੇਸੀਬੀ ਮਸ਼ੀਨ ਰਾਹੀਂ ਪਵਾਈ ਗਈ ਮਿੱਟੀ ਨੂੰ ਸਮਤਲ ਕਰਕੇ ਆਵਾਜਾਈ ਯੋਗ ਬਣਾਇਆ ਗਿਆ | ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਇਸ ਸਥਾਨ ਦੀ ਖਸਤਾ ਹਾਲਤ ਸਬੰਧੀ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਹੋਣ ਤੋਂ ਬਾਅਦ ਵਾਰਡ ਨੰਬਰ ਇੱਕ ਦੇ ਕੌਂਸਲਰ ਤੇ ਪ੍ਰਧਾਨ ਬਲਜੀਤ ਕੌਰ ਵਾਲੀਆ ਨੇ ਇਲਾਕੇ ਪ੍ਰਤੀ ਆਪਣਾ ਫਰਜ ਅਦਾ ਕਰਦਿਆਂ ਨਿੱਜੀ ਖ਼ਰਚੇ ਚੋਂ ਇਹ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਜਿਸ ਦਾ ਇਲਾਕਿਆਂ ਤੇ ਵਾਰਡ ਵਾਸੀਆਂ ਨੇ ਧੰਨਵਾਦ ਕੀਤਾ ਹੈ |
ਪਿਛਲੀ ਖ਼ਬਰ ਈ-ਰਿਕਸ਼ਾ ਪਲਟਣ ਕਾਰਨ ਚਾਰ ਸਵਾਰੀਆਂ ਜ਼ਖਮੀ ਅਗਲੀ ਖ਼ਬਰ ਰਾਸ਼ਟਰੀ ਪੁਰਸਕਾਰ ਲਈ ਯੋਗ ਅਧਿਆਪਕ 20 ਜੁਲਾਈ ਤੱਕ ਸਵੈ ਨਾਮਜ਼ਦਗੀਆਂ ਜਮ੍ਹਾਂ ਕਰਵਾਉਣ-ਡੀ.ਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।