07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਯੁਵਰਾਜ ਕੰਬੋਜ ਨੇ ਐੱਸ. ਡੀ. ਓ. ਖੈੜਾ ਦੋਨਾਂ ਦਾ ਅਹੁਦਾ ਸੰਭਾਲਿਆ

ਅਜੀਤ ਡੈਸਕ 15-07-2026
ਹੁਸੈਨਪੁਰ, 14 ਜੁਲਾਈ (ਤਰਲੋਚਨ ਸਿੰਘ ਸੋਢੀ)-ਪਾਵਰ ਕਾਮ ਦੇ ਜ਼ਿਲ੍ਹਾ ਕਪੂਰਥਲਾ ਦੇ ਸਬ ਸਟੇਸ਼ਨ ਖੈੜਾ ਦੋਨਾਂ ਵਿਖੇ ਯੁਵਰਾਜ ਕੰਬੋਜ ਵਲੋਂ ਐੱਸ. ਡੀ. ਓ. ਦਾ ਅਹੁਦਾ ਸੰਭਾਲਣ ਤੇ ਇਲਾਕੇ ਭਰਦੇ ਸਿਰਕੱਢ ਆਗੂਆਂ ਤੇ ਅਹੁਦੇਦਾਰਾਂ ਵਲੋਂ ਬੁੱਕੇ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਜਿਸ ਦੌਰਾਨ ਨਵ ਨਿਯੁਕਤ ਯੁਵਰਾਜ ਕੰਬੋਜ ਐਸ.ਡੀ.ਓ. ਨੇ ਇਕੱਤਰ ਹੋਏ ਇਲਾਕੇ ਸਿਰਕੱਢ ਆਗੂਆਂ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੀ ਇਹ ਹਮੇਸ਼ਾ ਕੋਸ਼ਿਸ਼ ਰਹੇਗੀ ਕਿ ਸਬ ਸਟੇਸ਼ਨ ਖੈੜਾ ਦੋਨਾ ਅਧੀਨ ਆਉਂਦੇ ਹਰ ਤਰ੍ਹਾਂ ਦੇ ਖਪਤਕਾਰਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣ | ਇਸ ਮੌਕੇ ਕਾਂਗਰਸ ਦੇ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਖੈੜਾ, ਨੰਬਰਦਾਰ ਸਤਨਾਮ ਸਿੰਘ ਖੈੜਾ, ਸਾਬਕਾ ਸਰਪੰਚ ਤੇਜਵਿੰਦਰ ਸਿੰਘ ਸਾਬ੍ਹੀ ਖੈੜਾ, ਕਿਸਾਨ ਆਗੂ ਸਤਨਾਮ ਸਿੰਘ ਸੋਢੀ ਖੈੜਾ, ਗੁਰਜੀਤ ਸਿੰਘ ਸ਼ਾਹ ਦੁਰਗਾਪੁਰ, ਕੁਲਵਿੰਦਰ ਸਿੰਘ ਕਿੰਦਾ, ਜਗਤਾਰ ਸਿੰਘ ਮੱਲ੍ਹੀ, ਰੇਸ਼ਮ ਸਿੰਘ ਲਾਡੀ, ਸਰਪੰਚ ਜਗਦੀਪ ਸਿੰਘ ਵੰਝ, ਨੰਬਰਦਾਰ ਬਲਵਿੰਦਰ ਸਿੰਘ, ਨੰਬਰਦਾਰ ਟੋਨੀ ਦੌਲਤਪੁਰ, ਸੰਦੀਪ ਕੁਮਾਰ, ਪ੍ਰਦੀਪ ਸਿੰਘ ਲਾਲੀ, ਕੁਲਵਿੰਦਰ ਸਿੰਘ ਬਿੱਲੂ, ਗੁਰਜੀਤ ਸਿੰਘ ਜੀਤਾ, ਸੁਨੀਲ ਕਾਲੀਆ, ਪੁਨੀਤ ਸ਼ਰਮਾ, ਅਮਰਿੰਦਰ ਸਿੰਘ ਰਾਜਾ, ਨੰਬਰਦਾਰ ਲਾਭ ਚੰਦ ਥਿਗਲੀ, ਸਰਪੰਚ ਸਰਦੂਲ ਸਿੰਘ ਸਿਆਲ, ਫ਼ਕੀਰ ਸਿੰਘ ਚਾਹਲ, ਜਗੀਰ ਸਿੰਘ, ਸੁਖਦੇਵ ਸਿੰਘ ਧੰਜੂ, ਕੁਲਬੀਰ ਸਿੰਘ ਬੀਰਾ, ਲਖਵਿੰਦਰ ਸਿੰਘ ਲੱਖਾ ਤੋਂ ਇਲਾਵਾ ਉੱਚ ਅਧਿਕਾਰੀ ਅਤੇ ਸਮੂਹ ਸਟਾਫ਼ ਹਾਜ਼ਰ ਸੀ |
ਅੱਜ ਬਿਜਲੀ ਬੰਦ ਰਹੇਗੀ
ਕਪੂਰਥਲਾ, 14 ਜੁਲਾਈ (ਵਿ.ਪ੍ਰ.)- ਪਾਵਰਕਾਮ ਦੀ ਸਬ ਅਰਬਨ ਸਬ ਡਵੀਜ਼ਨ ਦੇ ਸਹਾਇਕ ਕਾਰਜਕਾਰੀ ਇੰਜ. ਨਵਰੂਪ ਕੌਸ਼ਲ ਨੇ ਦੱਸਿਆ ਕਿ 66 ਕੇ.ਵੀ. ਸਬ ਸਟੇਸ਼ਨ ਡੈਣਵਿੰਡ ਤੇ ਨਵਾਂ 11ਕੇ.ਵੀ. ਬੇ੍ਰਕਰ ਲਗਾਉਣ ਕਾਰਨ ਇਸ ਗਰਿੱਡ ਤੋਂ ਬਿਜਲੀ ਦੀ ਸਪਲਾਈ 15 ਜੁਲਾਈ ਦਿਨ ਬੁੱਧਵਾਰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ | ਸਹਾਇਕ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਬਿਜਲੀ ਬੰਦ ਰਹਿਣ ਕਾਰਨ 11ਕੇ.ਵੀ. ਗੁਰੂ ਨਾਨਕ ਨਗਰ ਫੀਡਰ ਤੋਂ ਚੱਲਦੇ ਗੁਰੂ ਨਾਨਕ ਨਗਰ, ਚੂਹੜਵਾਲ ਚੁੰਗੀ, ਪੁਲਿਸ ਲਾਈਨ, ਗਰੀਨ ਮਾਡਲ ਟਾਊਨ, ਵਿਲਾ ਰੋਡ, ਨਿਊ ਗੁਰੂ ਨਾਨਕ ਨਗਰ ਆਦਿ ਖੇਤਰਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ |
ਪਿਛਲੀ ਖ਼ਬਰ ਜ਼ਹਿਰੀਲੀ ਦਵਾਈ ਖਾਣ ਕਾਰਨ ਔਰਤ ਦੀ ਹਾਲਤ ਗੰਭੀਰ ਅਗਲੀ ਖ਼ਬਰ ਕੇਂਦਰ ਸਰਕਾਰ ਖ਼ਿਲਾਫ਼ ਮੋਟਰਸਾਈਕਲ ਮਾਰਚ ਅੱਜ- ਪਰਮਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।