12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਵੱਖ- ਵੱਖ ਮੁਕੱਦਮਿਆਂ ਵਿਚ 31 ਵਿਅਕਤੀਆਂ ਨੂੰ ਕੀਤਾ ਗਿ੍ਫ਼ਤਾਰ - ਐਸ. ਪੀ. ਗੁਰਮੀਤ ਕੌਰ

ਅਜੀਤ ਡੈਸਕ 14-07-2026

ਸੁਭਾਨਪੁਰ, 13 ਜੁਲਾਈ (ਸਤਨਾਮ ਸਿੰਘ) ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਭੈੜੇ ਅਨਸਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਵਿਚ ਸੁੱਟਣ ਦੇ ਦਿੱਤੇ ਗਏ ਸਖ਼ਤ ਹੁਕਮਾਂ ਸਦਕਾ ਡੀ.ਜੀ.ਪੀ. ਪੰਜਾਬ ਚੰਡੀਗੜ੍ਹ ਦੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ.ਐਸ.ਪੀ. ਕਪੂਰਥਲਾ ਗੌਰਵ ਤੂਰਾ ਦੀ ਅਗਵਾਈ ਹੇਠ ਐਸ.ਪੀ. ਪੁਲਿਸ ਕਪਤਾਨ ਪੀ.ਬੀ. ਆਈ. ਗੁਰਮੀਤ ਕੌਰ ਤੇ ਡੀ.ਐਸ.ਪੀ. ਸਬ ਡਿਵੀਜ਼ਨ ਭੁਲੱਥ ਗਗਨਦੀਪ ਸਿੰਘ ਘੁੰਮਣ ਦੀ ਨਿਗਰਾਨੀ ਹੇਠ ਸਬ ਡਵੀਜ਼ਨ ਭੁਲੱਥ ਦੇ ਚਾਰਾ ਥਾਣਿਆਂ ਦੀ ਪੁਲਿਸ ਵੱਲੋਂ ਵੱਖ- ਵੱਖ ਦਰਜ ਮਾਮਲਿਆਂ ਵਿਚ ਕਰੀਬ 38 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਐਸ.ਪੀ. ਗੁਰਮੀਤ ਕੌਰ ਨੇ ਦੱਸਿਆ ਕਿ ਅਪਰੇਸ਼ਨ 3:0 ਨੂੰ ਅਮਲ ਵਿਚ ਲਿਆਉਣ ਸੰਬੰਧੀ ਚਾਰਾ ਥਾਣਿਆਂ ਦੀ ਪੁਲਿਸ ਵੱਲੋਂ ਅਪਰੇਸ਼ਨ 3:0 ਚਲਾਇਆ ਗਿਆ | ਅਪਰੇਸ਼ਨ ਦੌਰਾਨ ਸੰਗੀਨ ਜੁਰਮ ਅਤੇ ਬਾਕੀ ਜੁਰਮਾਂ ਵਿਚ ਲੋੜੀਂਦੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਮੁਹਿੰਮ ਤਹਿਤ 38 ਵਿਅਕਤੀਆਂ ਨੂੰ ਰਾਊਾਡ ਅੱਪ ਕੀਤਾ ਗਿਆ | ਜਿਨ੍ਹਾਂ ਵਿਚ 31 ਵਿਅਕਤੀਆਂ ਨੂੰ ਵੱਖ- ਵੱਖ ਜੁਰਮਾਂ ਹੇਠ ਦਰਜ ਮੁਕੱਦਮਿਆਂ ਵਿਚ ਗਿ੍ਫ਼ਤਾਰ ਕੀਤਾ ਗਿਆ ਹੈ | ਜਿਨ੍ਹਾਂ ਨੂੰ ਜੇਲ੍ਹ ਭੇਜਣ ਲਈ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਕਾਰਵਾਈ ਏਸੇ ਤਰ੍ਹਾਂ ਜਾਰੀ ਰਹੇਗੀ |

ਪਿਛਲੀ ਖ਼ਬਰ ਐਕਟਿਵਾ ਸਵਾਰ ਔਰਤਾਂ ਕੋਲੋਂ ਮੋਬਾਈਲ ਫ਼ੋਨ ਖੋਹ ਕੇ ਭੱਜ ਰਹੇ ਦੋ ਲੁਟੇਰੇ ਕਾਬੂ ਅਗਲੀ ਖ਼ਬਰ ਸੁਰਿੰਦਰ ਸਿੰਘ ਨੇ 55 ਸਾਲ ਦੀ ਉਮਰ ’ਚ ਐਮ.ਏ. ਸੰਸਕ੍ਰਿਤ ’ਚ ਗੋਲਡ ਮੈਡਲ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।