10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਕੋਟੂ ਚੌਂਕ ਵਿਚ ਡਾ. ਅੰਬੇਡਕਰ ਦੇ ਬੁੱਤ ਨੇੜੇ ਕੂੜਾ ਸੁੱਟਣ ਦਾ ਵੱਖ-ਵੱਖ ਜਥੇਬੰਦੀਆਂ ਵਲੋਂ ਵਿਰੋਧ

ਅਜੀਤ ਡੈਸਕ 12-07-2026
ਕਪੂਰਥਲਾ, 11 ਜੁਲਾਈ (ਵਿ.ਪ੍ਰ.)-ਸਥਾਨਕ ਕੋਟੂ ਚੌਂਕ ਵਿਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਬੁੱਤ ਦੇ ਨੇੜੇ ਸਥਾਨਕ ਲੋਕਾਂ ਤੇ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਵਲੋਂ ਕੂੜੇ ਸੁੱਟੇ ਜਾਣ ਦੇ ਰੋਸ ਵਜੋਂ ਅੱਜ ਫੂਲੇ ਅੰਬੇਡਕਰ ਕਲਚਰ ਐਂਡ ਲਿਟਰੇਰੀ ਸੁਸਾਇਟੀ ਦੇ ਪ੍ਰਧਾਨ ਸਵਾਮੀ ਰਾਜਪਾਲ ਤੇ ਐਸ.ਸੀ.ਬੀ.ਸੀ. ਅਧਿਆਪਕ ਯੂਨੀਅਨ ਦੇ ਆਗੂ ਕੁਸ਼ਲ ਕੁਮਾਰ ਤੇ ਹੋਰ ਆਗੂਆਂ ਨੇ ਬੁੱਤ ਨੇੜੇ ਕੂੜਾ ਸੁੱਟਣ ਦਾ ਵਿਰੋਧ ਕੀਤਾ | ਉਨ੍ਹਾਂ ਨਗਰ ਨਿਗਮ ਦੇ ਮੇਅਰ ਤੇ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਡਾ. ਅੰਬੇਡਕਰ ਸਾਹਿਬ ਦੇ ਬੁੱਤ ਦੇ ਆਲੇ ਦੁਆਲੇ ਸਫ਼ਾਈ ਰੱਖਣ ਵੱਲ ਵਿਸ਼ੇਸ਼ ਧਿਆਨ ਦੇਣ | ਉਨ੍ਹਾਂ ਕਿਹਾ ਕਿ ਜੇਕਰ ਇਸ ਥਾਂ ‘ਤੇ ਨਿਰੰਤਰ ਕੂੜਾ ਸੁੱਟਿਆ ਗਿਆ ਤਾਂ ਇੱਥੇ ਕੂੜੇ ਦਾ ਵੱਡਾ ਡੰਪ ਬਣ ਜਾਵੇਗਾ | ਇਸ ਲਈ ਨਗਰ ਨਿਗਮ ਨੂੰ ਤੁਰੰਤ ਇਸ ਮਾਮਲੇ ਵੱਲ ਧਿਆਨ ਦੇਣ ਦੀ ਲੋੜ ਹੈ | ਇਸ ਮੌਕੇ ਸਮਾਜਿਕ ਕਾਰਕੁਨ ਵਰਿੰਦਰ ਕੁਮਾਰ ਰੌਕੀ, ਰਾਜ ਕਲਿਆਣ, ਭੋਲੂ ਸੱਭਰਵਾਲ, ਜਸਪਾਲ ਸਿੰਘ, ਸੌਰਵ ਨਾਹਰ, ਰਾਹੁਲ ਨਾਹਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਾਹਕੋਟ ਵਿਖੇ ਸਫਾਈ ਕਾਮਿਆਂ ਵਲੋਂ ਹੜਤਾਲ ਦੌਰਾਨ ਪੰਜਾਬ ਸਰਕਾਰ ਖਿਲਾਫ਼ ਰੋਸ ਧਰਨਾ ਸ਼ਹਿਰ ’ਚ ਸਫਾਈ ਵਿਵਸਥਾ ਠੱਪ ਅਗਲੀ ਖ਼ਬਰ ਸੰਧਾ ਪਰਿਵਾਰ ਨੂੰ ਸਦਮਾ– ਮਾਸਟਰ ਕਰਨੈਲ ਸਿੰਘ ਸੂਜੋਕਾਲੀਆ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।