10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਸ਼੍ਰੋਮਣੀ ਰੰਗਰੇਟਾ ਦਲ ਟਕਸਾਲੀ ਵਲੋਂ ਸੁਲਤਾਨਪੁਰ ਲੋਧੀ ਵਿਖੇ ਵਿਸ਼ਾਲ ਕਾਨਫ਼ਰੰਸ

ਅਜੀਤ ਡੈਸਕ 12-07-2026
ਸੁਲਤਾਨਪੁਰ ਲੋਧੀ, 11 ਜੁਲਾਈ (ਨਰੇਸ਼ ਹੈਪੀ)-ਸ਼੍ਰੋਮਣੀ ਰੰਗਰੇਟਾ ਦਲ ਟਕਸਾਲੀ ਵੱਲੋਂ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਈਦਾ ਅਤੇ ਸੰਤੋਖ ਸਿੰਘ ਭੌਰ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਵਿਖੇ ਇੱਕ ਵਿਸ਼ਾਲ ਕਾਨਫ਼ਰੰਸ ਕਰਵਾਈ ਗਈ ਜਿਸਦਾ ਮੁੱਖ ਉਦੇਸ਼ ਵਾਲਮੀਕੀ ਸਮਾਜ ਨੂੰ ਸਮਾਜਿਕ ਅਤੇ ਧਾਰਮਿਕ ਤੌਰ ‘ਤੇ ਜਾਗਰੂਕ ਕਰਨਾ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਅਤੇ ਸਮਾਜ ਵਿਚ ਏਕਤਾ ਨੂੰ ਮਜ਼ਬੂਤ ਕਰਨਾ ਸੀ | ਇਸ ਮੌਕੇ ਸੰਗਠਨ ਦੀਆਂ ਨਵੀਆਂ ਨਿਯੁਕਤੀਆਂ ਦਾ ਐਲਾਨ ਕਰਦਿਆਂ ਵਰਿੰਦਰਜੀਤ ਬੁੱਧੂ ਮਨਿਆਲਾ ਨੂੰ ਜ਼ਿਲ੍ਹਾ ਪ੍ਰਧਾਨ, ਯਾਦਵਿੰਦਰ ਸਿੰਘ ਯਾਦੂ ਨੂੰ ਜ਼ਿਲ੍ਹਾ ਵਾਈਸ ਪ੍ਰਧਾਨ ਅਤੇ ਬਾਬਾ ਗੁਰਨਾਮ ਦਾਸ ਫਰੀਦ ਸਰਾਏ ਵਾਲਿਆਂ ਨੂੰ ਜਨਰਲ ਬਾਡੀ ਦਾ ਮੈਂਬਰ ਨਿਯੁਕਤ ਕੀਤਾ ਗਿਆ | ਕਾਨਫ਼ਰੰਸ ਵਿਚ ਭਗਵਾਨ ਵਾਲਮੀਕੀ ਆਸ਼ਰਮ ਅੰਮਿ੍ਤਸਰ ਦੇ ਚੇਅਰਮੈਨ ਸਤਿਗੁਰੂ ਪ੍ਰਗਟ ਨਾਥ, ਬਾਬਾ ਨਛੱਤਰ ਨਾਥ ਸ਼ੇਰਗਿੱਲ ਅੰਮਿ੍ਤਸਰ ਵਾਲੇ ਅਤੇ ਬਾਬਾ ਜੀਤ ਸਿੰਘ ਫਰੀਦ ਸਰਾਏ ਵਾਲੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ | ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਤਿਗੁਰੂ ਪ੍ਰਗਟ ਨਾਥ ਨੇ ਕਿਹਾ ਕਿ ਸਮਾਜ ਦੀ ਤਰੱਕੀ ਦਾ ਆਧਾਰ ਸਿੱਖਿਆ, ਏਕਤਾ ਅਤੇ ਚੰਗੇ ਸੰਸਕਾਰ ਹਨ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਸਿੱਖਿਆ, ਰੁਜ਼ਗਾਰ ਅਤੇ ਧਾਰਮਿਕ ਕਦਰਾਂ-ਕੀਮਤਾਂ ਨਾਲ ਜੁੜਨਾ ਚਾਹੀਦਾ ਹੈ | ਉਨ੍ਹਾਂ ਸਮੂਹ ਵਾਲਮੀਕੀ ਸਮਾਜ ਨੂੰ ਇੱਕਜੁੱਟ ਹੋ ਕੇ ਆਪਣੇ ਹੱਕਾਂ ਦੀ ਰੱਖਿਆ ਕਰਨ ਅਤੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਦੇ ਖਾਤਮੇ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ | ਬਾਬਾ ਪ੍ਰਗਟ ਨਾਥ ਨੇ ਕਿਹਾ ਕਿ Uਜਿਹੜਾ ਸਮਾਜ ਸਿੱਖਿਆ, ਅਨੁਸ਼ਾਸਨ ਅਤੇ ਏਕਤਾ ਨੂੰ ਅਪਣਾਉਂਦਾ ਹੈ, ਉਹੀ ਹਰ ਖੇਤਰ ਵਿਚ ਤਰੱਕੀ ਕਰਦਾ ਹੈ | ਸਾਨੂੰ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰ ਵੀ ਦੇਣੇ ਚਾਹੀਦੇ ਹਨ ਤਾਂ ਜੋ ਉਹ ਦੇਸ਼ ਅਤੇ ਸਮਾਜ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਣ |U ਇਸ ਮੌਕੇ ਹਾਜ਼ਰ ਬੁਲਾਰਿਆਂ ਨੇ ਵੀ ਸਮਾਜ ਨੂੰ ਸੰਗਠਿਤ ਰਹਿਣ, ਸਿੱਖਿਆ ਨੂੰ ਪ੍ਰਮੁੱਖਤਾ ਦੇਣ ਅਤੇ ਨਸ਼ਾ-ਮੁਕਤ ਪੰਜਾਬ ਦੀ ਸਿਰਜਣਾ ਲਈ ਸਾਂਝੇ ਯਤਨ ਕਰਨ ਦੀ ਅਪੀਲ ਕੀਤੀ | ਇਸ ਮੌਕੇ ਅਮਰਜੀਤ ਸਿੰਘ ਈਦਾ ਪੰਜਾਬ ਪ੍ਰਧਾਨ ਸ਼੍ਰੋਮਣੀ ਰੰਗਰੇਟਾ ਦਲ ਟਕਸਾਲੀ, ਬਾਲ ਜੋਗੀ ਸੰਤ ਬਾਬਾ ਪ੍ਰਗਟ ਨਾਥ ਰਹੀਮਪੁਰ ਵਾਲੇ, ਬਾਬਾ ਨਛੱਤਰ ਨਾਥ, ਚਰਨ ਦਾਸ ਨੂਰਪੁਰ ਵਾਲੇ, ਸੰਤੋਖ ਸਿੰਘ ਭੌਰ, ਗੁਰਪ੍ਰੀਤ ਜਾਮਾ, ਬਲਵਿੰਦਰ ਸਿੰਘ ਭੱਟੀ, ਸੋਨੂੰ ਭੁਲਾਣਾ, ਮਨੋਹਰ ਬੈਂਸ, ਨਿੰਦਰ ਜਬੋਸੁਧਾਰ, ਸਤਿਨਾਮ ਮਨਿਆਲਾ, ਵਿਜੇ ਮਲਸੀਆਂ, ਵੀਰੂ ਜਲੰਧਰ, ਭੱਟੀ ਲੋਹੀਆਂ, ਕਾਲੂ, ਸੈਮ, ਅਜੇ ਕੁਮਾਰ, ਸਤਪਾਲ ਸਤਾ, ਜਸਪਾਲ ਸਿੰਘ, ਸਰਪੰਚ ਚਰਨਜੀਤ ਸਿੰਘ ਡੱਲਾ, ਅਰਜਨ ਅਰਸੀ ਕਬੀਰਪੁਰ, ਸਤਿਨਾਮ ਭਾਗੋਰਾਈਆਂ, ਨਿਰਮਲ ਸਿੰਘ, ਮਹਿੰਦਰ ਸਿੰਘ, ਬਖਸ਼ੀਸ਼ ਸਿੰਘ ਸ਼ਾਹ ਵਾਲਾ, ਰਮੇਸ਼ ਮੇਸ਼ੀ, ਬਲਵਿੰਦਰ ਸਿੰਘ, ਵਿਜੇ ਕੁਮਾਰ ਪਾਜੀਆਂ, ਗੋਲਾ ਸੁਲਤਾਨਪੁਰ ਲੋਧੀ, ਲਾਡੀ ਵਾੜਾ ਜੋਧ ਸਿੰਘ, ਸੰਦੀਪ ਮੋਨੂੰ ਮੁੱਲਾਕਾਲਾ, ਮੇਹਰ ਸਿੰਘ ਜਬੋਸੁਧਾਰ, ਲਵ ਮੋਠਾਂਵਾਲਾ, ਸੁੱਖਾ ਜਬੋਵਾਲ, ਹਰਚਰਨ ਸਿੰਘ, ਸੁਰਜੀਤ ਸਿੰਘ, ਪ੍ਰਗਟ ਸਿੰਘ, ਗੋਲਡੀ ਜੱਬੋਵਾਲੀਆ, ਮੰਨਾ ਸੁਲਤਾਨਪੁਰੀਆ, ਰਾਹੁਲ ਸੁਲਤਾਨਪੁਰ ਲੋਧੀ, ਗੁਰਦੀਪ ਜਲਾਲਪੁਰ, ਮੀਪਾ ਪ੍ਰਧਾਨ, ਗੌਰਵ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸੰਧਾ ਪਰਿਵਾਰ ਨੂੰ ਸਦਮਾ– ਮਾਸਟਰ ਕਰਨੈਲ ਸਿੰਘ ਸੂਜੋਕਾਲੀਆ ਦਾ ਦਿਹਾਂਤ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਰਥਲਾ ਦੇ ਜ਼ੋਨ ਬਾਬਾ ਬੰਦਾ ਸਿੰਘ ਬਹਾਦਰ ਦੀ ਸਾਂਝੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।