09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਸਾਹਿਤਕ ਤੇ ਸੱਭਿਆਚਾਰਕ ਸੱਥ ਵਲੋਂ ਸ਼ੋ੍ਮਣੀ ਪ੍ਰਵਾਸੀ ਪੰਜਾਬੀ ਸਾਹਿਤਕਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ ਦਾ ਸਨਮਾਨ

ਅਜੀਤ ਡੈਸਕ 12-07-2026
ਕਪੂਰਥਲਾ, 11 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਸਾਹਿਤਕ ਤੇ ਸਭਿਆਚਾਰਕ ਸੱਥ ਮਾਡਲ ਟਾਊਨ ਕਪੂਰਥਲਾ ਵਲੋਂ ਸੱਥ ਦੇ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਇੰਜ. ਛੱਜਾ ਸਿੰਘ ਦੀ ਅਗਵਾਈ ਵਿਚ ਸ਼ੋ੍ਰਮਣੀ ਪ੍ਰਵਾਸੀ ਪੰਜਾਬੀ ਸਾਹਿਤਕਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਪੰਜਾਬ ਫੇਰੀ ਮੌਕੇ ਇਕ ਸਮਾਗਮ ਕਰਵਾਇਆ ਗਿਆ | ਜਿਸਦੀ ਪ੍ਰਧਾਨਗੀ ਸੱਥ ਦੇ ਸਰਪ੍ਰਸਤ ਤੇ ਸੇਵਾ ਮੁਕਤ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਡਾ. ਰਤਨ ਸਿੰਘ ਸੰਧੂ ਨੇ ਕੀਤੀ | ਸਮਾਗਮ ਦੇ ਆਰੰਭ ਵਿਚ ਉੱਘੇ ਲੇਖਕ ਤੇ ਚਿੰਤਕ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਡਾ. ਭੰਡਾਲ ਦੇ ਜੀਵਨ ਤੇ ਉਨ੍ਹਾਂ ਵਲੋਂ ਪੰਜਾਬੀ ਸਾਹਿਤ ਵਿਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਡਾ. ਭੰਡਾਲ ਹੁਣ ਤੱਕ 26 ਪੁਸਤਕਾਂ ਪੰਜਾਬੀ ਮਾਂ ਬੋਲ ਦੀ ਝੋਲੀ ਪਾ ਚੁੱਕੇ ਹਨ ਤੇ ਉਨ੍ਹਾਂ ਦੇ ਚੋਣਵੇਂ ਨਿਬੰਧਾਂ ਦੀ ਅਨੁਵਾਦਤ ਅੰਗਰੇਜ਼ੀ ਪੁਸਤਕ ‘ਦਾ ਇਮੋਸ਼ਨਜ਼’ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਇਸਤੋਂ ਇਲਾਵਾ ‘ਦਾਰਸ਼ਨਿਕ ਤੇ ਸਾਹਵਰਧਕ ਕਥਨਾ ਦੀ ਇਕ ਪੁਸਤਕ ਵੀ ਸ੍ਰੀਮਤੀ ਰਣਜੀਤ ਕੌਰ ਵਲੋਂ ਪ੍ਰਕਾਸ਼ਿਤ ਕਰਵਾਈ ਗਈ ਹੈ | ਸਮਾਗਮ ਨੂੰ ਸੰਬੋਧਨ ਕਰਦਿਆਂ ਸੇਵਾ ਮੁਕਤ ਕਰ ਤੇ ਆਬਕਾਰੀ ਅਫ਼ਸਰ ਹਰਜੀਤ ਸਿੰਘ ਬਾਜਵਾ ਤੇ ਸੇਵਾ ਮੁਕਤ ਇੰਸਪੈਕਟਰ ਸੁਕੈਸ਼ ਜੋਸ਼ੀ, ਪ੍ਰਵਾਸੀ ਭਾਰਤੀ ਜਸਬੀਰ ਸਿੰਘ ਨਾਰਵੇ ਤੇ ਰਮਨਦੀਪ ਸਿੰਘ ਵਾਲੀਆ ਨੇ ਕਿਹਾ ਕਿ ਡਾ. ਭੰਡਾਲ ਕਪੂਰਥਲਾ ਦੇ ਮਾਣ ਹੈ ਤੇ ਉਨ੍ਹਾਂ ਪ੍ਰਵਾਸ ਵਿਚ ਚੰਗਾ ਨਾਂਅ ਕਮਾਇਆ ਹੈ | ਇਸ ਮੌਕੇ ਬੋਲਦਿਆਂ ਰਤਨ ਸਿੰਘ ਸੰਧੂ ਨੇ ਡਾ. ਭੰਡਾਲ ਨੂੰ ਬੇਟ ਇਲਾਕੇ ਦੀ ਇਕ ਅਲੋਕਾਰ ਸ਼ਖ਼ਸੀਅਤ ਕਿਹਾ ਜਿਨ੍ਹਾਂ ਦੀਆਂ ਲਿਖਤਾਂ ਪੜ੍ਹ ਕੇ ਲੋਕਾਂ ਦੇ ਹਿਰਦੇ ਬਦਲ ਜਾਂਦੇ ਹਨ | ਸਮਾਗਮ ਦੀ ਸਮਾਪਤੀ ‘ਤੇ ਸੱਥ ਦੇ ਪ੍ਰਧਾਨ ਇੰਜ. ਛੱਜਾ ਸਿੰਘ ਨੇ ਖ਼ੂਬਸੂਰਤ ਸ਼ਬਦਾਂ ਵਿਚ ਡਾ. ਭੰਡਾਲ ਦੀਆਂ ਦੇਸ਼ ਵਿਦੇਸ਼ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਖ਼ੁਲਾਸਾ ਕੀਤਾ ਤੇ ਕਿਹਾ ਕਿ ਉਹ ਸਾਡੇ ਸਾਰਿਆਂ ਲਈ ਸਾਹਿਤਕ ਤੇ ਸਭਿਆਚਾਰਕ ਦੂਤ ਹਨ | ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਨੇ ਡਾ. ਗੁਰਬਖ਼ਸ਼ ਸਿੰਘ ਭੰਡਾਲ ਨੂੰ ਸੱਥ ਵਲੋਂ ਲੋਈ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਜਦਕਿ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਆਪਣੀ ਪੁਸਤਕ ‘ਧੀਆਂ ਡਾਲਰ ਖੋਜਣ ਚੱਲੀਆਂ’ ਵੀ ਡਾ. ਭੰਡਾਲ ਨੂੰ ਭੇਟ ਕੀਤੀ | ਸਨਮਾਨ ਉਪਰੰਤ ਡਾ. ਗੁਰਬਖ਼ਸ਼ ਸਿੰਘ ਭੰਡਾਲ ਨੇ ਕਿਹਾ ਕਿ ਮੈਂ ਜੋ ਵੀ ਹਾਂ ਤੁਹਾਡੇ ਸਾਰਿਆਂ ਕਰਕੇ ਹਾਂ ਤੇ ਤੁਹਾਡੀ ਸੰਗਤ ਤੇ ਸਨਮਾਨ ਸਦਕਾ ਮੈਂ ਤੁਹਾਡੇ ਸੁਨੇਹੇ ਤੇ ਸੁਪਨੇ ਦੇਸ਼ ਵਿਦੇਸ਼ ਵਿਚ ਵੰਡ ਰਿਹਾ ਹਾਂ
ਪਿਛਲੀ ਖ਼ਬਰ 21 ਨੂੰ ਹੋਣ ਵਾਲੀ ਕਿਸਾਨ ਮਹਾਂ ਪੰਚਾਇਤ ਵਿਚ ਸ਼ਾਮਿਲ ਹੋਵੇਗਾ ਜ਼ੋਨ ਨਡਾਲਾ-ਨਿਸ਼ਾਨ ਸਿੰਘ ਅਗਲੀ ਖ਼ਬਰ ਹੈਰੋਇਨ ਦਾ ਸੇਵਨ ਕਰਨ ਵਾਲੇ ਦੋ ਨੌਜਵਾਨ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।