13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਸਿਹਤ ਵਿਭਾਗ ਨੇ ਆਰ.ਬੀ.ਐਸ.ਕੇ. ਸਕੀਮ ਤਹਿਤ ਗਰੀਬ ਪਰਿਵਾਰ ਦੇ ਬੱਚੇ ਦਾ ਦਿਲ ਦਾ ਆਪ੍ਰੇਸ਼ਨ ਕਰਵਾਇਆ

ਅਜੀਤ ਡੈਸਕ 10-07-2026
ਸੁਲਤਾਨਪੁਰ ਲੋਧੀ, 9 ਜੁਲਾਈ (ਨਰੇਸ਼ ਹੈਪੀ)-ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਐਸ.ਐਮ.ਓ. ਡਾ. ਅਸ਼ੀਸ਼ ਜੇਤਲੀ ਦੀ ਅਗਵਾਈ ਹੇਠ ਸਿਵਲ ਹਸਪਤਾਲ ਵਿਚ ਦਾਖਲ ਇਕ ਗਰੀਬ ਪਰਿਵਾਰ ਦੇ ਬੱਚੇ ਦਾ ਦਿਲ ਦਾ ਆਪ੍ਰੇਸ਼ਨ ਸਰਕਾਰ ਦੀ ਆਰ.ਬੀ.ਐਸ.ਕੇ. ਸਕੀਮ ਤਹਿਤ ਮੋਹਾਲੀ ਦੇ ਫੋਰਟਿਸ ਹਸਪਤਾਲ ਤੋਂ ਮੁਫ਼ਤ ਕਰਵਾਇਆ ਗਿਆ ਤੇ ਬੱਚੇ ਨੂੰ ਨਵੀਂ ਜ਼ਿੰਦਗੀ ਦਿੱਤੀ ਗਈ | ਇਸ ਸਬੰਧੀ ਆਪ੍ਰੇਸ਼ਨ ਉਪਰੰਤ ਤੰਦਰੁਸਤ ਹੋਏ ਬੱਚੇ ਨੂੰ ਸਿਵਲ ਹਸਪਤਾਲ ਤੋਂ ਘਰ ਭੇਜਿਆ ਗਿਆ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਸ਼ੀਸ਼ ਜੇਤਲੀ ਦੇ ਨਾਲ ਡਾ. ਪ੍ਰਤਿਭਾ, ਡਾ. ਹਰਪ੍ਰੀਤ ਸਿੰਘ, ਫਾਰਮੇਸੀ ਅਫ਼ਸਰ ਅਮਰਿੰਦਰਜੀਤ ਸਿੰਘ ਅਤੇ ਸਿਹਤ ਵਿਭਾਗ ਦਾ ਹੋਰ ਸਟਾਫ਼ ਵੀ ਹਾਜ਼ਰ ਸੀ | ਐਸ.ਐਮ.ਓ. ਡਾ. ਅਸ਼ੀਸ਼ ਜੇਤਲੀ ਨੇ ਇਸ ਮੌਕੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਹਰ ਬੱਚੇ ਤੱਕ ਪਹੁੰਚਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀਆਂ ਹਨ |
ਪਿਛਲੀ ਖ਼ਬਰ ਵੱਖ-ਵੱਖ ਜਥੇਬੰਦੀਆਂ ਵਲੋਂ ਮਾਤਾ ਜਗੀਰ ਕੌਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਪਾਵਰਕਾਮ ਦਫ਼ਤਰ ਭੁਲੱਥ ਵਿਚ ਹੋਈ ਚੋਰੀ ਦੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਪੁਰਜ਼ੋਰ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।