13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਪੀਰ ਬਾਬਾ ਸ਼ਾਹ ਸ਼ਰੀਫ਼ ਤਲਵੰਡੀ ਚੌਧਰੀਆਂ ਦਾ ਸਾਲਾਨਾ ਜੋੜ ਮੇਲਾ ਅੱਜ

ਅਜੀਤ ਡੈਸਕ 06-07-2026
ਤਲਵੰਡੀ ਚੌਧਰੀਆਂ, 5 ਜੁਲਾਈ (ਪਰਸਨ ਲਾਲ ਭੋਲਾ)-ਪੀਰ ਬਾਬਾ ਸ਼ਾਹ ਸ਼ਰੀਫ਼ ਜੀ ਦੀ ਦਰਗਾਹ ’ਤੇ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ 6 ਜੁਲਾਈ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੀਆਂ ਸੇਵਾਦਾਰ ਕੁਲਦੀਪ ਸਿੰਘ ਚੰਦੀ ਅਮਰੀਕਾ ਅਤੇ ਮਨਜੀਤ ਸਿੰਘ ਲਾਲੀ ਸਾਬਕਾ ਮੈਂਬਰ ਪੰਚਾਇਤ ਨੇ ਸਾਂਝੇ ਤੌਰ ਤੇ ਦੱਸਿਆ ਕਿ ਪੀਰ ਬਾਬਾ ਸ਼ਾਹ ਸ਼ਰੀਫ਼ ਜੀ ਦੇ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਚਾਦਰ ਅਤੇ ਝੰਡੇ ਚੜ੍ਹਾਉਣ ਰਸਮ ਉਪਰੰਤ ਸਭਿਆਚਾਰਕ ਪ੍ਰੋਗਰਾਮ ਹੋਵੇਗਾ | ਪ੍ਰਬੰਧਕ ਮੈਂਬਰਾਂ ਨੇ ਨਗਰ ਅਤੇ ਮਹੱਲਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜੋੜ ਮੇਲੇ ਵਿਚ ਸ਼ਮੂਲੀਅਤ ਜ਼ਰੂਰ ਕਰਨ | ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਜਾਣਗੀਆਂ |
ਪਿਛਲੀ ਖ਼ਬਰ ਨਗਰ ਨਿਗਮ ਕਪੂਰਥਲਾ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਸਬੰਧੀ ਮੀਟਿੰਗ 8 ਨੂੰ ਅਗਲੀ ਖ਼ਬਰ ਬ੍ਰਹਮ ਗਿਆਨ ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੇ ਜਨਮ ਦਿਨ ਮੌਕੇ ਸਜੇ ਧਾਰਮਿਕ ਦੀਵਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।