31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸ਼ਿਵ ਮੰਦਰ ਨਾਥ ਦਾ ਡੇਰਾ ਕਾਂਜਲੀ ਰੋਡ ਵਿਖੇ ਦੂਜੀ ਵਾਰ ਹੋਈ ਚੋਰੀ

ਅਜੀਤ ਡੈਸਕ 05-07-2026
a ਕਪੂਰਥਲਾ, 4 ਜੁਲਾਈ (ਸਡਾਨਾ)-ਸ਼ਿਵ ਮੰਦਰ ਨਾਥ ਦਾ ਡੇਰਾ ਸੀਨਪੁਰਾ ਕਾਂਜਲੀ ਰੋਡ ਨੂੰ ਚੋਰਾਂ ਵਲੋਂ ਮੁੜ ਨਿਸ਼ਾਨਾਂ ਬਣਾਇਆ| ਇਸ ਸੰਬੰਧੀ ਮੁੱਖ ਸੇਵਾਦਾਰ ਬਾਬਾ ਵਿਜੇ ਨਾਥ ਤੇ ਪ੍ਰਧਾਨ ਅਵਤਾਰ ਸਿੰਘ, ਕ੍ਰਿਸ਼ਨ ਕੁਮਾਰ ਟੰਡਨ ਸਰਪ੍ਰਸਤ ਨੇ ਦੱਸਿਆ ਕਿ ਮੰਦਰ ਵਿਖੇ ਪਹਿਲਾਂ ਵੀ ਚੋਰੀ ਹੋ ਚੁੱਕੀ ਹੈ ਤੇ ਹੁਣ ਫਿਰ ਚੋਰਾਂ ਵਲੋਂ ਤਾਲਾ ਤੋੜ ਕੇ ਦਾਨ ਪਾਤਰ ਵਿਚੋਂ ਚੜ੍ਹਾਵੇ ਦਾ ਪੈਸਾ ਚੋਰੀ ਕਰ ਲਿਆ ਗਿਆ| ਉਨ੍ਹਾਂ ਦੱਸਿਆ ਕਿ ਇਸ ਘਟਨਾ ਸੰਬੰਧੀ ਥਾਣਾ ਸਿਟੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪ੍ਰਬੰਧਕਾਂ ਅਨੁਸਾਰ ਕੁੱਝ ਮਹੀਨੇ ਪਹਿਲਾਂ ਵੀ ਮੰਦਰ ਵਿਖੇ ਚੋਰਾਂ ਵਲੋਂ ਚੜ੍ਹਾਵੇ ਦੀ ਸਾਰੇ ਰਕਮ ਚੋਰੀ ਕਰ ਲਈ ਗਈ ਸੀ ਤੇ ਚੋਰ ਦਾਨ ਪਾਤਰ ਹੀ ਪੁੱਟ ਕੇ ਲੈ ਗਏ ਸਨ ਤੇ ਉਸ ਸਮੇਂ ਵੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ, ਪਰ ਚੋਰਾਂ ਸੰਬੰਧੀ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਚੋਰਾਂ ਨੇ ਮੁੜ ਮੰਦਰ ਵਿਖੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ ਹੈ। ਪ੍ਰਬੰਧਕਾਂ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਸ ਸੰਬੰਧੀ ਕਾਰਵਾਈ ਕਰਦਿਆਂ ਚੋਰਾਂ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ |
ਪਿਛਲੀ ਖ਼ਬਰ ਝੂਠੇ ਮੁਕੱਦਮੇ ਦੇ ਰੋਸ ਵਜੋਂ ਬਾਰ ਐਸੋਸੀਏਸ਼ਨ ਦੇ ਵਕੀਲਾਂ ਵਲੋਂ ਚੌਥੇ ਦਿਨ ਵੀ ਨੋ ਵਰਕ ਡੇ ਰੱਖ ਕੇ ਕੀਤਾ ਰੋਸ ਦਾ ਪ੍ਰਗ... ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਦੀ ਨਹਿਰਾਂ-ਨਾਲਿਆਂ ਦੀ ਸਫ਼ਾਈ ਕਰਵਾਉਣ ਦੀ ਮੁਹਿੰਮ ਠੁੱਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।