28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪ੍ਰਭਾਤ ਐਗਰੀ ਬਾਇਓਟਿਕ ਕੰਪਨੀ ਵਲੋਂ ‘ਗਜ਼ਨੀ 2299’ ਮੱਕੀ ਦੀ ਪ੍ਰਦਰਸ਼ਨੀ ਲਗਾਈ

ਅਜੀਤ ਡੈਸਕ 05-07-2026

ਸੁਲਤਾਨਪੁਰ ਲੋਧੀ, 4 ਜੁਲਾਈ (ਨਰੇਸ਼ ਹੈਪੀ)-ਮੱਕੀ ‘ਗਜ਼ਨੀ 2299’ ਕਿਸਮ ਦੀ ਫ਼ਸਲ ਆਪਣੇ ਸ਼ਾਨਦਾਰ ਝਾੜ, ਬਿਮਾਰੀਆਂ ਪ੍ਰਤੀ ਸਹਿਣਸ਼ੀਲਤਾ ਤੇ ਵਧੀਆ ਦਾਣਿਆਂ ਦੀ ਗੁਣਵੱਤਾ ਲਈ ਜਾਣੀ ਜਾਂਦੀ ਹੈ ਤੇ ਇਸ ਕਿਸਮ ਦੀ ਪੈਦਾਵਾਰ ਬਹੁਤ ਵਧੀਆ ਹੈ, ਜੋ ਕਿਸਾਨਾਂ ਨੂੰ ਚੰਗਾ ਮੁਨਾਫਾ ਦਿੰਦੀ ਹੈ। ਇਹ ਜਾਣਕਾਰੀ ਸਮਾਜ ਸੇਵੀ ਕਿਸਾਨ ਜੋਗਾ ਸਿੰਘ ਨੰਬਰਦਾਰ ਕਾਲੇਵਾਲ ਦੇ ਖੇਤਾਂ ਵਿਚ ਪ੍ਰਭਾਤ ਐਗਰੀ ਬਾਇਓਟਿਕ ਕੰਪਨੀ ਵਲੋਂ ਗਜ਼ਨੀ 2299 ਕਿਸਮ ਮੱਕੀ ਦੀ ਪ੍ਰਦਰਸ਼ਨੀ ਸੰਬੰਧੀ ਕਰਵਾਏ ਪ੍ਰੋਗਰਾਮ ਦੌਰਾਨ ਡਿਸਟਰੀਬਿਊਟਰ ਰਤਨਪਾਲ ਪੈਸਟੀਸਾਈਡਜ ਮੁੰਡੀ ਮੋੜ ’ਤੇ ਕੰਪਨੀ ਦੇ ਆਰ. ਐਮ. ਜਸਪਾਲ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦਿੱਤੀ| ਉਨ੍ਹਾਂ ਦੱਸਿਆ ਕਿ ਇਸ ਕਿਸਮ ਤੋਂ ਕਿਸਾਨਾਂ ਨੂੰ ਪ੍ਰਤੀ ਏਕੜ 50 ਕੁਇੰਟਲ (ਸੁੱਕੀ ਮੱਕੀ) ਤੱਕ ਦੀ ਉੱਚ ਪੈਦਾਵਾਰ ਮਿਲ ਜਾਂਦੀ ਹੈ ਅਤੇ ਇਸ ਦੇ ਦਾਣੇ ਬਹੁਤ ਵੱਡੇ ਤੇ ਭਾਰੀ ਹੁੰਦੇ ਹਨ ਅਤੇ ਇਸ ਦੀਆਂ ਛੱਲੀਆਂ ਆਮ ਕਿਸਮਾਂ ਨਾਲੋਂ ਕਾਫ਼ੀ ਲੰਬੀਆਂ ਹੁੰਦੀਆਂ ਹਨ| ਇਸ ਕਿਸਮ ਦੇ ਦਾਣੇ ਮੋਟੇ, ਚਮਕਦਾਰ ਤੇ ਪੱਕੇ ਹੁੰਦੇ ਹਨ ਅਤੇ ਇਸ ਦੇ ਪੌਦੇ ਕਾਫੀ ਮਜ਼ਬੂਤ ਤੇ ਦਮਦਾਰ ਹੁੰਦੇ ਹਨ ਜੋ ਹਨੇਰੀ ਝੱਖੜ ਨੂੰ ਸਹਿਣ ਕਰ ਸਕਦੇ ਹਨ| ਦਾਣਿਆਂ ਤੋਂ ਇਲਾਵਾ, ਇਸ ਕਿਸਮ ਨੂੰ ਹਰੇ ਚਾਰੇ ਤੇ ਆਚਾਰ ਬਣਾਉਣ ਲਈ ਵੀ ਬਹੁਤ ਵਧੀਆ ਮੰਨਿਆ ਜਾਂਦਾ ਹੈ| ਉਨ੍ਹਾਂ ਦੱਸਿਆ ਕਿ ਇਸ ਕਿਸਮ ਵਿਚ ਆਮ ਮੱਕੀ ਵਾਲੀਆਂ ਬਿਮਾਰੀਆਂ (ਜਿਵੇਂ ਕਿ ਪੱਤੇ ਝੁਲਸਣ ਜਾਂ ਤਣੇ ਦੇ ਗੜੂੰਏ) ਦਾ ਟਾਕਰਾ ਕਰਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ| ਇਹ ਵੱਖੋ-ਵੱਖਰੇ ਤਾਪਮਾਨ ਤੇ ਮੌਸਮੀ ਹਾਲਾਤਾਂ ਵਿਚ ਆਸਾਨੀ ਨਾਲ ਢਲ ਜਾਂਦੀ ਹੈ, ਜਿਸ ਨਾਲ ਜਿਆਦਾ ਖਰਾਬ ਮੌਸਮ ਦਾ ਇਸ ਤੇ ਬਹੁਤਾ ਅਸਰ ਮਾਰ ਨਹੀਂ ਕਰਦਾ| ਇਹ ਫ਼ਸਲ ਲਗਪਗ 90 ਤੋਂ 110 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ| ਉਨ੍ਹਾਂ ਇਲਾਕੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਗਜਨੀ 2299 ਮੱਕੀ ਦੀ ਇਸ ਕਿਸਮ ਦੀ ਬਿਜਾਈ ਕੀਤੀ ਜਾਵੇ ਤੇ ਵੱਧ ਤੋਂ ਵੱਧ ਮੁਨਾਫਾ ਕਮਾਇਆ ਜਾਵੇ | ਇਸ ਮੌਕੇ ਆਰ. ਐਮ. ਜਸਪਾਲ ਸਿੰਘ, ਟੀ. ਐਮ. ਹਰਵਿੰਦਰ ਸਿੰਘ, ਐਮ. ਡੀ. ਓ. ਲਵਪ੍ਰੀਤ ਸਿੰਘ, ਕੁਲਵੰਤ ਸਿੰਘ ਨੂਰੋਵਾਲ, ਬਲਵਿੰਦਰ ਸਿੰਘ, ਸਾਹਿਲ ਪ੍ਰੀਤ ਸਿੰਘ, ਦਵਿੰਦਰ ਸਿੰਘ, ਸਾਬੀ ਸਿੰਘ, ਨਿਹਾਲ ਸਿੰਘ ਆਦਿ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹੇ ਵਿਚ ਖਾਣ-ਪੀਣ ਵਾਲੇ ਪਦਾਰਥਾਂ ਦੀ ਚੈਕਿੰਗ ਤੇ ਸੈਂਪਿਲੰਗ ਪ੍ਰਕਿਰਿਆ ’ਚ ਤੇਜ਼ੀ ਲਿਆਂਦੀ ਜਾਵੇ-ਅਕਾਸ਼ ਬਾਂਸਲ ਅਗਲੀ ਖ਼ਬਰ ਮੁਸਲਿਮ ਭਾਈਚਾਰੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਵਾਲੀ ਭਾਜਪਾ ਆਗੂ ਵਿਰੁੱਧ ਕੇਸ ਦਰਜ ਕੀਤਾ ਜਾਵੇ-ਮੌਲਾਨਾ ਅਮਾਨੁੱਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।