11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਬਰਸਾਤ ਤੋਂ ਪਹਿਲਾਂ ਫਗਵਾੜਾ ਰਾਵਲਪਿੰਡੀ ਦੇ ਨਜ਼ਦੀਕ ਲੰਘਦੀ ਚਿੱਟੀ ਵੇਈਂ ਦੀ ਸਫ਼ਾਈ ਕਰਵਾਉਣ ਦੀ ਮੰਗ

ਅਜੀਤ ਡੈਸਕ 03-07-2026
ਫਗਵਾੜਾ, 2 ਜੁਲਾਈ (ਅਸ਼ੋਕ ਕੁਮਾਰ ਵਾਲੀਆ)-ਭਗਵੰਤ ਮਾਨ ਜੀ ਫਗਵਾੜਾ ਲੰਘਦੀ ਚਿੱਟੀ ਵੇਈਂ ਦੀ ਸਹੀ ਢੰਗ ਨਾਲ ਸਾਫ਼ ਸਫ਼ਾਈ ਨਾ ਹੋਣ ਕਰਕੇ ਕਿਸਾਨਾਂ ਨੂੰ ਬਰਸਾਤ ਵੇਲੇ ਭਾਰੀ ਨੁਕਸਾਨ ਝੱਲਣਾ ਪੈਦਾ ਹੈ| ਕਈ ਵਾਰ ਬਰਸਾਤ ਘੱਟ ਹੋਣ ਦੇ ਬਾਵਜੂਦ ਪਹਾੜਾ ਵਿਚ ਪਏ ਮੀਂਹ ਕਾਰਨ ਇਸ ਦਾ ਪਾਣੀ ਕਿਸਾਨਾਂ ਦੇ ਖੇਤਾਂ ’ਚ ਫਿਰ ਜਾਂਦਾ ਹੈ ਇਹ ਪਾਣੀ ਕਿਸਾਨ ਵਲੋਂ ਬੀਜੀ ਫ਼ਸਲ ਝੋਨੇ ਅਤੇ ਹਰੇ ਨੂੰ ਤਬਾਹ ਕਰਕੇ ਨਿਕਲਦਾ ਹੈ। ਕਿਸਾਨਾਂ ਦੇ ਦੱਸਣ ਮੁਤਾਬਿਕ ਪਾਣੀ ਦੀ ਮਾਰ ਨਾਲ ਨੁਕਸਾਨੀ ਫ਼ਸਲ ਦਾ ਕੋਈ ਵੀ ਮੁਆਵਜ਼ਾ ਨਹੀਂ ਮਿਲਦਾ | ਗੜ੍ਹਸ਼ੰਕਰ ਤੋ ਲੋਹੀਆ ਸਤਲੁਜ ਦਰਿਆ ਵਿਚ ਪੈਂਦੀ ਫਗਵਾੜਾ ਲੰਘਦੀ ਸਦੀਆਂ ਪੁਰਾਣੀ ਚਿੱਟੀ ਵੇਈਾ ਦਾ ਪਾਣੀ ਕਿਸੇ ਵਕਤ ਪੀਣ ਯੋਗ ਹੁੰਦਾ ਸੀ ਅਤੇ ਰਾਹਗੀਰ ਆਪਣੀ ਪਿਆਸ ਇਸ ਵੇਈਂ ਦੇ ਪਾਣੀ ਪੀ ਕੇ ਬੁਝਾਉਂਦੇੇ ਸਨ ਅਤੇ ਉਪਜ ਲਈ ਵੀ ਇਹ ਪਾਣੀ ਕਾਫ਼ੀ ਲਾਹੇਵੰਦ ਸੀ ਹੁਣ ਫ਼ੈਕਟਰੀਆਂ ਦਾ ਪਾਣੀ ਇਸ ਵੇਈਂ ਵਿਚ ਪੈਣ ਨਾਲ ਇਹ ਵੇਈਂ ਕਾਲੀ ਵੇਈਂ ਨਾਲ ਮਸ਼ਹੂਰ ਹੋ ਗਈ ਹੈ, ਇਸ ਦਾ ਪਾਣੀ ਹੁਣ ਪਸ਼ੂਆਂ ਦੇ ਪੀਣ ਯੋਗ ਵੀ ਨਹੀਂ ਰਿਹਾ| ਜੇਕਰ ਪਸ਼ੂ ਇਸ ਵੇਈਂ ਦਾ ਪਾਣੀ ਪੀਂਦੇ ਹਨ ਤਾਂ ਉਹ ਬਿਮਾਰ ਹੋ ਜਾਂਦੇ ਹਨ| ਇਸ ਵੇਈਂ ਦਾ ਪਾਣੀ ਕਿਸਾਨ ਸਿੰਜਾਈ ਸਾਧਨਾ ਰਾਹੀਂ ਵਰਤਦੇ ਸਨ| ਸਰਕਾਰਾਂ ਦੀਆਂ ਮਾਰੀਆਂ ਨੀਤੀਆਂ ਕਰਕੇ ਇਸ ਚਿੱਟੀ ਵੇਈਂ ਦੀ ਸਾਂਭ ਸੰਭਾਲ ਨਹੀਂ ਹੋਈ। ਇਹ ਵੇਈਂ ਪਹਿਲਾ ਕਿਤੇ 100 ਫੁੱਟ ਚੌੜੀ ਸੀ ਤੇ ਕਿਤੇ 200 ਫੁੱਟ ਚੌੜੀ ਹੁੰਦੀ ਸੀ ਇਸ ਸਮੇਂ ਘੱਟ ਕੇ ਕਿਤੇ 10 ਫੁੱਟ ਚੌੜੀ ਹੈ ਕਿਤੇ 20 ਫੁੱਟ ਚੌੜੀ ਰਹਿ ਗਈ ਹੈ, ਜਿਸ ਕਾਰਨ ਬਰਸਾਤ ਦੇ ਸਮੇਂ ਵਿਚ ਵੇਈਂ ਦੀ ਸਾਫ਼ ਸਫ਼ਾਈ ਨਾ ਹੋਣ ਕਰਕੇ ਆਸ-ਪਾਸ ਦੇ ਪਿੰਡਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ| ਇਸ ਵੇਈਾ ਦੀ ਮਾਰ ਹੇਠ ਫਗਵਾੜਾ ਹਲਕੇ ਦੇ ਪਿੰਡ ਸੰਗਤਪੁਰ, ਲੱਖਪੁਰ, ਸਾਹਨੀ, ਰਾਵਲਪਿੰਡੀ, ਸੀਕਰੀ, ਰਾਮਪੁਰ ਸੁੰਨੜਾ, ਬਬੇਲੀ, ਦੁੱਗਾ, ਰਾਣੀਪੁਰ, ਭਾਖੜੀਆਣਾ, ਚਹੇੜੂ, ਮਹੇੜੂ ਆਦਿ ਪਿੰਡਾਂ ਨੂੰ ਬਰਸਾਤ ਸਮੇਂ ਨੁਕਸਾਨ ਝੱਲਣਾ ਪੈਦਾ ਹੈ ਜੋ ਫ਼ਸਲ ਨੂੰ 100 ਪ੍ਰਤੀਸ਼ਤ ਤਬਾਹ ਕਰ ਜਾਂਦਾ ਹੈ ਤੇ ਸਰਕਾਰ ਵੀ ਇਨ੍ਹਾਂ ਫ਼ਸਲਾਂ ਦਾ ਕੋਈ ਵੀ ਮੁਆਵਜ਼ਾ ਨਹੀਂ ਦਿੰਦੀ | ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਭਗਵੰਤ ਮਾਨ ਸਰਕਾਰ ਆਪਣਾ ਇਸ ਵੇਈਂ ਵੱਲ ਉਚੇਚਾ ਧਿਆਨ ਦੇ ਕੇ ਇਸ ਵੇਈਂ ਦੀ ਪੁਟਾਈ ਕਰਕੇ ਇਸ ਨੂੰ 200 ਫੁੱਟ ਚੌੜਾ ਕੀਤਾ ਜਾਵੇ ਤਾਂ ਜੋ ਬਰਸਾਤਾਂ ਸਮੇਂ ਫ਼ਸਲਾਂ ਦਾ ਨੁਕਸਾਨ ਨਾ ਹੋ ਸਕੇ |
ਪਿਛਲੀ ਖ਼ਬਰ ਜ਼ਿਲ੍ਹੇ ਵਿਚ ਸੜਕ ਸੁਰੱਖਿਆ ਨਿਯਮਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਜ਼ਿਲ੍ਹਾ ਹਾਈਵੇ ਸੇਫ਼ਟੀ ਟਾਸਕ ਫੋਰਸ ਦਾ ਗਠਨ ਅਗਲੀ ਖ਼ਬਰ ਹੜ੍ਹ ਨਾਲ ਪਿਛਲੇ ਵਰ੍ਹੇ ਹੋਈ ਤਬਾਹੀ ਪਿੱਛੋਂ ਅਜੇ ਤੱਕ ਮੰਡ ਬਾਊਪੁਰ ਦੇ ਟਾਪੂਨੁਮਾ ਪਿੰਡਾਂ ਦੇ ਲੋਕ ਆਪਣੇ ਪੈਰਾਂ ’ਤੇ ਖੜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।