18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਚੰਗੀਆਂ ਸੇਵਾਵਾਂ ਲਈ ਡਾ. ਰਾਜੇਸ਼ ਗੌਤਮ ਤੇ ਸੌਰਵ ਸੂਦ ਨੂੰ ਸਨਮਾਨਿਤ ਕੀਤਾ

ਅਜੀਤ ਡੈਸਕ 02-07-2026
ਫਗਵਾੜਾ, 1 ਜੁਲਾਈ (ਹਰਜੋਤ ਸਿੰਘ ਚਾਨਾ)- ਹਿੰਦੋਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ (ਰਜਿ.) ਵਲੋਂ ਰਾਸ਼ਟਰੀ ਡਾਕਟਰਜ਼ ਡੇ ਦੇ ਮੌਕੇ ‘ਤੇ ਸਿਵਲ ਹਸਪਤਾਲ ਫਗਵਾੜਾ ‘ਚ ਆਪਣੀਆਂ ਸੇਵਾਵਾਂ ਨਿਭਾ ਰਹੇ ਪ੍ਰਸਿੱਧ ਡਾਕਟਰ ਡਾ. ਰਾਜੇਸ਼ ਗੌਤਮ ਤੇ ਡਾ. ਸੌਰਵ ਸੂਦ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ | ਕਲੱਬ ਦੇ ਉਪ ਪ੍ਰਧਾਨ ਹਰਜਿੰਦਰ ਗੋਗਨਾ ਤੇ ਜਨਰਲ ਸਕੱਤਰ ਵਿਤਿਨ ਪੁਰੀ ਨੇ ਕਿਹਾ ਕਿ ਡਾਕਟਰ ਸਮਾਜ ਦੇ ਅਸਲ ਨਾਇਕ ਹਨ, ਜੋ ਦਿਨ-ਰਾਤ ਮਰੀਜ਼ਾਂ ਦੀ ਸੇਵਾ ਕਰਕੇ ਮਨੁੱਖਤਾ ਦੀ ਸੇਵਾ ਕਰਦੇ ਹਨ | ਉਨ੍ਹਾਂ ਕਿਹਾ ਕਿ ਡਾਕਟਰਾਂ ਦਾ ਯੋਗਦਾਨ ਕਿਸੇ ਵੀ ਸਮਾਜ ਦੀ ਸਿਹਤ ਤੇ ਖ਼ੁਸ਼ਹਾਲੀ ਲਈ ਬਹੁਤ ਮਹੱਤਵਪੂਰਨ ਹੈ ਤੇ ਡਾਕਟਰਜ਼ ਡੇ ਉਨ੍ਹਾਂ ਦੀਆਂ ਨਿਸ਼ਕਾਮ ਸੇਵਾਵਾਂ ਪ੍ਰਤੀ ਸਨਮਾਨ ਪ੍ਰਗਟ ਕਰਨ ਦਾ ਇੱਕ ਉਚਿਤ ਮੌਕਾ ਹੈ | ਉਨ੍ਹਾਂ ਕਿਹਾ ਕਿ ਡਾਕਟਰੀ ਕਿੱਤੇ ਦੀ ਸੇਵਾ ਸਨਮਾਨਯੋਗ ਹੈ ਤੇ ਜ਼ਿੰਦਗੀ ਮੌਤ ਦੀ ਲੜਾਈ ਦੌਰਾਨ ਲੋਕ ਡਾਕਟਰ ਨੂੰ ਰੱਬ ਵਾਂਗ ਹੀ ਦੇਖਦੇ ਹਨ | ਕਲੱਬ ਵੱਲੋਂ ਡਾ. ਰਾਜੇਸ਼ ਗੌਤਮ ਅਤੇ ਡਾ. ਸੌਰਵ ਸੂਦ ਨੂੰ ਸਨਮਾਨ ਚਿੰਨ੍ਹ ਅਤੇ ਦੁਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਇਸ਼ਾਨ ਗੋਗਨਾ, ਲੈਕ. ਰਣਵੀਰ ਪਰਮਾਰ, ਡਾ. ਅੰਜੂ ਸ਼ਰਮਾ, ਰਾਕੇਸ਼ ਵਢੇਰਾ, ਹਰਜਿੰਦਰ ਗੋਗਨਾ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਸੁਖਬੀਰ ਵਲੋਂ ਮਹਾਂਰਾਸ਼ਟਰ ਵਿਖੇ 1956 ਵਾਲਾ ਮੌਜੂਦਾ ਐਕਟ ਹੀ ਲਾਗੂ ਕਰਾਉਣਾ ਸਿੱਖਾਂ ਲਈ ਬਹੁਤ ਹੀ ਮਾਣ ਵਾਲੀ ਗੱਲ-ਗੁਰਦ... ਅਗਲੀ ਖ਼ਬਰ ਲੇਖਕ ਜਨ ਸਾਹਿਤ ਰਸਾਲੇ ਦੇ ‘ਦੇਵਨੀਤ’ ਵਿਸ਼ੇਸ਼ ਅੰਕ ਲਈ 30 ਜੁਲਾਈ ਤੱਕ ਰਚਨਾਵਾਂ ਭੇਜਣ-ਜਸਪ੍ਰੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।