20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸੂਫ਼ੀ ਦਰਬਾਰ ਦੇ ਸਾਈਆਂ ਨੇ ਗਲਤ ਕਲਾਮ ਗਾਉਣ ਦੇ ਰੋਸ ਵਜੋਂ ਰੀਤੂ ਮੀਰ ਤੇ ਮੰਗੀ ਖਾਨ ਦਾ ਪੁਤਲਾ ਜਲਾਇਆ

ਅਜੀਤ ਡੈਸਕ 02-07-2026
ਕਪੂਰਥਲਾ, 1 ਜੁਲਾਈ (ਅਮਨਜੋਤ ਸਿੰਘ ਵਾਲੀਆ)-ਸੂਫੀ ਗਾਇਕ ਰੀਤੂ ਮੀਰ ਤੇ ਮੰਗੀ ਖਾਨ ਵਲੋਂ ਇਕ ਮੇਲੇ ਵਿਚ ਕਥਿਤ ਤੌਰ ‘ਤੇ ਗਲਤ ਕਲਾਮ ਗਾਉਣ ਦੇ ਰੋਸ ਵਿਚ ਸੂਫ਼ੀ ਦਰਬਾਰ ਦੇ ਸਾਈਆਂ ਨੇ ਪੰਜ ਪੀਰ ਦਰਬਾਰ ਕਾਂਜਲੀ ਰੋਡ ਤੋਂ ਸ਼ਹੀਦ ਭਗਤ ਸਿੰਘ ਚੌਂਕ ਤੱਕ ਰੋਸ ਮਾਰਚ ਕੱਢਿਆ ਤੇ ਰੀਤੂ ਮੀਰ ਤੇ ਮੰਗੀ ਖਾਨ ਦਾ ਪੁਤਲਾ ਸਾੜ ਕੇ ਰੋਸ ਵਿਖਾਵਾ ਕੀਤਾ | ਇਸ ਮੌਕੇ ਬੀਬੀ ਸ਼ੱਭੋ ਨੇ ਦੱਸਿਆ ਕਿ ਰੀਤੂ ਮੀਰ ਤੇ ਮੰਗੀ ਖਾਨ ਵਲੋਂ ਇਕ ਮੇਲੇ ਵਿਚ ਜਦੋਂ ਗਲਤ ਕਲਾਮ ਗਾਇਆ ਗਿਆ ਤਾਂ ਉਨ੍ਹਾਂ ਦੇ ਮੁਰਸ਼ਦ ਸਾਈਾ ਕੁੱਲੇ ਵਾਲਿਆਂ ਨੇ ਜਦੋਂ ਇਨ੍ਹਾਂ ਨੂੰ ਗਲਤ ਕਲਾਮ ਗਾਉਣ ਤੋਂ ਰੋਕਿਆ ਸੀ, ਪਰ ਫਿਰ ਉਨ੍ਹਾਂ ਵਲੋਂ ਮੁੜ ਕਲਾਮ ਨੂੰ ਗਲਤ ਗਾਇਆ ਗਿਆ | ਜਿਸਦੇ ਰੋਸ ਵਜੋਂ ਅੱਜ ਉਨ੍ਹਾਂ ਦੇ ਖ਼ਿਲਾਫ਼ ਇਹ ਰੋਸ ਵਿਖਾਵਾ ਕੀਤਾ ਗਿਆ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਦੋਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਹ ਦੋਵੇਂ ਮੁਆਫ਼ੀ ਨਹੀਂ ਮੰਗਦੇ ਤਾਂ ਇਨ੍ਹਾਂ ਦਾ ਮੇਲਿਆਂ ਵਿਚ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਸਾਈਂ ਪਵਨ ਸ਼ਾਹ, ਸਾਈਂ ਰਾਣੇ ਸ਼ਾਹ, ਸਾਈਂ ਸੋਖਾ ਸ਼ਾਹ, ਸਾਈਂ ਵਿੱਕੀ ਸ਼ਾਹ, ਸਾਈਂ, ਬਾਬਾ ਬਿੱਟਾ, ਬਾਬਾ ਲੱਖਾ, ਦੀਪਕ, ਬੰਟੀ, ਕਾਕਾ, ਨਾਨੀ, ਸੰਦੀਪ ਕੌਰ ਕੋਆਰਡੀਨੇਟਰ ਮਹਿਲਾ ਵਿੰਗ ਆਪ, ਯੋਗੇਸ਼, ਸਿੰਦਰ, ਦੇਬੂ, ਚੀਮਾ, ਬੰਟੀ, ਬਾਬਾ ਗੇਂਦਾ, ਸਾਈਂ ਲਵ, ਸਾਈਂ ਪਲਵਿੰਦਰ, ਸਾਈਂ ਅਸ਼ੋਕ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਮਾਨ ਸਰਕਾਰ ਨੇ ਪੂਰੀ ਕੀਤੀ ਆਪਣੀ ਆਖ਼ਰੀ ਗਰੰਟੀ- ਹਰਜੋਤ ਬੈਂਸ ਅਗਲੀ ਖ਼ਬਰ ਨਸ਼ੇ ਹੈਰੋਇਨ ਦਾ ਸੇਵਨ ਕਰਨ ਵਾਲੇ ਦੋ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।