12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

‘ਬਾਲਟਾਲ’ ’ਚ ਲਗਾਏ ਜਾਣ ਵਾਲੇ ਵਿਸ਼ਾਲ ਭੰਡਾਰੇ ਲਈ ਰਾਸ਼ਨ ਦੇ ਟਰੱਕ ਤੇ ਸੇਵਾਦਾਰਾਂ ਦਾ ਦੂਜਾ ਜਥਾ ਰਵਾਨਾ

ਅਜੀਤ ਡੈਸਕ 29-06-2026
ਕਪੂਰਥਲਾ, 28 ਜੂਨ (ਵਿਸ਼ੇਸ਼ ਪ੍ਰਤੀਨਿਧ)-ਸ੍ਰੀ ਮਨੀ ਮਹੇਸ਼ ਸੇਵਾ ਮੰਡਲ ਵਲੋਂ ‘ਬਾਲਟਾਲ’ ਕਸ਼ਮੀਰ ਵਿਚ ਲਗਾਏ ਜਾ ਰਹੇ 25ਵੇਂ ਵਿਸ਼ਾਲ ਭੰਡਾਰੇ ਲਈ ਟਰੱਕਾਂ ਵਿਚ ਰਾਸ਼ਨ ਭੇਜਣ ਤੇ ਸੇਵਾਦਾਰਾਂ ਦਾ ਦੂਜਾ ਜਥਾ ਸ੍ਰੀ ਮਨੀ ਮਹੇਸ਼ ਮੰਦਿਰ ਕਪੂਰਥਲਾ ਤੋਂ ਜੈਕਾਰਿਆਂ ਨਾਲ ਰਵਾਨਾ ਹੋਇਆ | ਇਸ ਮੌਕੇ ਰਾਸ਼ਨ ਦੇ ਟਰੱਕਾਂ ਨੂੰ ਨਗਰ ਕੌਂਸਲਰ ਮੋਨਿਕਾ ਗੋਇਲ, ਉੱਘੇ ਰਾਈਸ ਮਿੱਲਰਜ਼ ਜੈਪਾਲ ਗੋਇਲ, ਉੱਘੇ ਸਨਅਤਕਾਰ ਤਰਲੋਚਨ ਸਿੰਘ ਧੀਂਜਨ, ਰੇਲ ਟੈੱਕ ਤੋਂ ਸੁਰੇਸ਼ ਜੈਨ, ਹਰਿੰਦਰ ਗਿਰੀ, ਸਾਬਕਾ ਚੇਅਰਮੈਨ ਅਨੂਪ ਕਲਹਨ ਤੇ ਐਮ.ਡੀ.ਐਸ.ਡੀ. ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਦਨ ਲਾਲ ਸ਼ਰਮਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਨ੍ਹਾਂ ਆਗੂਆਂ ਨੇ ਸ੍ਰੀ ਮਨੀ ਮਹੇਸ਼ ਮੰਦਿਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਅਰੋੜਾ ਤੇ ਚੇਅਰਮੈਨ ਵਿਕਾਸ ਗੁਪਤਾ ਦੀ ਦੇਖ ਰੇਖ ਹੇਠ ਪਿਛਲੇ 25 ਵਰਿ੍ਹਆਂ ਤੋਂ ਇਹ ਭੰਡਾਰਾ ਲਗਾਇਆ ਜਾ ਰਿਹਾ ਹੈ ਜਿੱਥੇ ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਹਜ਼ਾਰਾਂ ਭਗਤਾਂ ਨੂੰ 24 ਘੰਟੇ ਵੱਖ-ਵੱਖ ਪਕਵਾਨਾਂ ਦਾ ਲੰਗਰ ਮਿਲਦਾ ਹੈ | ਉਨ੍ਹਾਂ ਕਿਹਾ ਕਿ ਇਸ ਕਾਰਜ ਵਿਚ ਕਪੂਰਥਲਾ ਤੋਂ ਵੱਡੀ ਗਿਣਤੀ ਵਿਚ ਲੋਕ ਸਹਿਯੋਗ ਦਿੰਦੇ ਹਨ | ਅਸ਼ੋਕ ਅਰੋੜਾ ਨੇ ਦੱਸਿਆ ਕਿ ਸ੍ਰੀ ਮਨੀ ਮਹੇਸ਼ ਮੰਡਲ ਦੇ ਮੁੱਖ ਸੇਵਾਦਾਰ ਵਿਵੇਕ ਆਨੰਦ ਤੇ ਮੁਕੇਸ਼ ਸ਼ਰਮਾ ਦੀ ਅਗਵਾਈ ਵਿਚ ਰਾਸ਼ਨ ਦੇ ਟਰੱਕਾਂ ਦੇ ਨਾਲ ਸੇਵਾਦਾਰਾਂ ਦਾ ਇਕ ਜਥਾ ਵੀ ਰਵਾਨਾ ਹੋਇਆ ਹੈ ਜੋ ਬਾਲ ਟਾਲ ਵਿਖੇ 50 ਦਿਨ ਤੱਕ ਚੱਲਣ ਵਾਲੇ ਭੰਡਾਰੇ ਵਿਚ ਸੇਵਾ ਕਰੇਗਾ | ਇਸ ਮੌਕੇ ਕੁਲਦੀਪ ਜੋਸ਼ੀ, ਸੁਨੀਲ ਦੱਤਾ | ਜਤਿੰਦਰ ਬਹਿਲ, ਅਨਿਲ ਬਹਿਲ, ਸੁਰੇਸ਼ ਅਗਰਵਾਲ, ਵਿੱਕੀ ਤਿਵਾੜੀ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਸਹਾਇਕ ਚੀਫ਼ ਇੰਜੀਨੀਅਰ ਦੇ ਦਫ਼ਤਰ ਮੂਹਰੇ ਧਰਨਾ ਕੱਲ੍ਹ ਅਗਲੀ ਖ਼ਬਰ ਗ਼ੈਰ ਸਰਕਾਰੀ ਖੇਡ ਕੇਂਦਰ, ਖੇਡਾਂ ਤੇ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ’ਚ ਵੱਡਾ ਯੋਗਦਾਨ ਪਾਉਂਦੇ ਹਨ- ਵੀਰਪਾਲ, ਹਰਜਾਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।