12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਮਾਲ ਗੁਦਾਮ ਰੋਡ ‘ਤੇ ਦਫ਼ਤਰ ਦੀ ਭੰਨਤੋੜ ਕਰਨ ਤੇ ਅੱਗ ਲਗਾਉਣ ਸਬੰਧੀ ਤਿੰਨ ਨੌਜਵਾਨ ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 29-06-2026
ਫਗਵਾੜਾ, 28 ਜੂਨ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਮਾਲ ਗੋਦਾਮ ਰੋਡ ਵਿਖੇ ਇੱਕ ਦਫ਼ਤਰ ਨੂੰ ਅੱਗ ਲੱਗਾ ਕੇ ਸਾੜਨ ਦੇ ਸਬੰਧ ‘ਚ ਸਿਟੀ ਪੁਲਿਸ ਨੇ ਤਿੰਨ ਨੌਜਵਾਨਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਲਵਲੀਨ ਸ਼ਰਮਾ ਪੁੱਤਰ ਕਮਲ ਕਿਸ਼ੋਰ ਵਾਸੀ ਮੁਹੱਲਾ ਅਗਨੀਹੋਤਰੀ ਮੇਨ ਬਾਜ਼ਾਰ ਹਦੀਆਬਾਦ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਮਾਲ ਗੋਦਾਮ ਰੋਡ ‘ਤੇ ਸੈਲੂਨ ਦਾ ਕੰਮ ਕਰਦਾ ਹੈ ਤੇ ਨਾਲ ਹੀ ਉਸ ਦਾ ਇੱਕ ਦਫ਼ਤਰ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਣਾ ਦਫ਼ਤਰ ਬੰਦ ਕਰਕੇ ਚਲਾ ਗਿਆ ਤੇ ਉਸ ਨੰੂ ਗੁਆਂਢੀ ਦਾ ਫ਼ੋਨ ਆਇਆ ਕਿ ਤੁਹਾਡੇ ਦਫ਼ਤਰ ਦੀ ਕੁੱਝ ਨੌਜਵਾਨ ਭੰਨਤੋੜ ਕਰ ਰਹੇ ਹਨ ਤੇ ਜਦੋਂ ਉਹ ਪੁੱਜਾ ਤਾਂ ਦੇਖਿਆ ਕਿ ਦਫ਼ਤਰ ਨੂੰ ਅੱਗ ਲੱਗੀ ਹੋਈ ਸੀ ਤੇ ਲੋਕ ਵੀ ਟੁੱਟੇ ਹੋਏ ਸਨ | ਜਿਸ ਨਾਲ ਉਸ ਦਾ ਸਾਮਾਨ ਖ਼ਰਾਬ ਹੋ ਗਿਆ ਤੇ ਇਹ ਸਾਰਾ ਕੰਮ ਅਮਨ ਬਸਰਾ ਤੇ ਉਸ ਦੇ ਸਾਥੀਆਂ ਵਲੋਂ ਕੀਤਾ ਗਿਆ | ਜਿਸ ਸਬੰਧ ‘ਚ ਪੁਲਿਸ ਨੇ ਅਮਨ ਬਸਰਾ ਵਾਸੀ ਪਲਾਹੀ ਗੇਟ, ਦੀਪ ਲੋਲਾ ਵਾਸੀ ਅਰਬਨ ਅਸਟੇਟ ਤੇ ਇੱਕ ਅਣਪਛਾਤੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਪਿਛਲੀ ਖ਼ਬਰ ਖਲਵਾੜਾ ’ਚ ਘਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਤਿੰਨ ਜ਼ਖਮੀ ਅਗਲੀ ਖ਼ਬਰ ਸਰਕਾਰ ਦੇ ਅੱਠ ਘੰਟੇ ਬਿਜਲੀ ਦੇ ਦਾਅਵੇ ਫ਼ੇਲ੍ਹ, ਲੰਬੇ ਕੱਟਾਂ ਨੇ ਕਿਸਾਨਾਂ ਤੇ ਲੋਕਾਂ ਦਾ ਕੱਢਿਆ ਜਲੂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।