15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਭਾਗੋ ਬੁੱਢਾ ਫੀਡਰ ’ਤੇ ਕਿਸਾਨਾਂ ਨੇ ਅਣਐਲਾਨੇ ਪਾਵਰ ਕੱਟਾਂ ਦੇ ਖ਼ਿਲਾਫ਼ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਅਜੀਤ ਡੈਸਕ 28-06-2026
ਸੁਲਤਾਨਪੁਰ ਲੋਧੀ, 27 ਜੂਨ (ਨਰੇਸ਼ ਹੈਪੀ)-ਕਿਸਾਨਾਂ ਨੂੰ ਝੋਨੇ ਦੀ ਲਵਾਈ ਸਮੇਂ ਅੱਠ ਘੰਟੇ ਲਗਾਤਾਰ ਬਿਜਲੀ ਸਪਲਾਈ ਦੇਣ ਦੇ ਸਰਕਾਰ ਦੇ ਵਾਅਦਿਆਂ ਦੀ ਫ਼ੂਕ ਨਿਕਲ ਗਈ ਹੈ ਜਿਸ ਦੇ ਰੋਸ ਵਜੋਂ ਵੱਡੀ ਗਿਣਤੀ ਵਿਚ ਕਿਸਾਨ ਆਗੂਆਂ ਤੇ ਕਿਸਾਨਾਂ ਦੇ ਅੱਜ ਭਾਗੋ ਬੁੱਢਾ ਫੀਡਰ ਤੇ ਜਾ ਕੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਵੀ ਕੀਤੀ | ਇਸ ਮੌਕੇ ਕਿਸਾਨ ਆਗੂਆਂ ਜਗਤਾਰ ਸਿੰਘ ਮੀਤ ਸਕੱਤਰ, ਰਸ਼ਪਾਲ ਸਿੰਘ ਸੰਧੂ ਸੰਗਠਨ ਸਕੱਤਰ ਬਾਬਾ ਬੀਰ ਸਿੰਘ ਜ਼ੋਨ ਕਮੇਟੀ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਅੱਜ ਜੋ ਸੋਸ਼ਲ ਮੀਡੀਆ ਤੇ ਭੰਡੀ ਪ੍ਰਚਾਰ ਕਰਕੇ ਕਿਸਾਨਾਂ ਨੂੰ ਝੋਨੇ ਦੇ ਲਈ ਅੱਠ ਘੰਟੇ ਬਿਜਲੀ ਦੇਣ ਦੇ ਵਾਅਦੇ ਕਰ ਰਹੀ ਹੈ, ਉਹ ਸਰਾਸਰ ਝੂਠ ਤੇ ਫੋਕੀ ਬਿਆਨਬਾਜ਼ੀ ਹੈ | ਉਨ੍ਹਾਂ ਕਿਹਾ ਕਿ ਅੱਠ ਘੰਟੇ ਬਿਜਲੀ ਦੇਣ ਦੀ ਜਗ੍ਹਾ ਕਿਸਾਨਾਂ ਨੂੰ ਕਦੇ 4 ਘੰਟੇ ਤੇ ਕਦੇ 6 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਤੇ ਪੂਰੀ ਬਿਜਲੀ ਨਹੀਂ ਮਿਲ ਰਹੀ | ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਇਹ ਝੂਠਾ ਡਰਾਮਾ ਬੰਦ ਕਰਨ ਤੇ ਜਿਹੜੀ ਜ਼ੁਬਾਨ 8 ਘੰਟੇ ਬਿਜਲੀ ਸਪਲਾਈ ਨਿਰਵਿਘਨ ਦੇਣ ਦੀ ਕੀਤੀ ਹੈ, ਉਸ ਨੂੰ ਪੂਰਾ ਕਰੇ | ਕਿਸਾਨ ਆਗੂਆਂ ਨੇ ਸਪਸ਼ਟ ਤੌਰ ਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਵਿਭਾਗ ਨੇ ਫਿਰ ਵੀ ਬਿਜਲੀ ਕੱਟ ਲਗਾਉਣੇ ਜਾਰੀ ਰੱਖੇ ਤੇ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਨਾ ਦਿੱਤੀ ਤਾਂ ਕਿਸਾਨ ਪਾਵਰ ਕਾਮ ਅਫ਼ਸਰਾਂ, ਸਬ ਸਟੇਸ਼ਨ, ਪਾਵਰ ਗਰਿੱਡਾਂ ਦੇ ਨਾਲ ਨਾਲ ਸਰਕਾਰ ਦੇ ਨੁਮਾਇੰਦਿਆਂ ਦਾ ਵੀ ਘਿਰਾਓ ਕਰਨਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ | ਇਸ ਮੌਕੇ ਜਗਤਾਰ ਸਿੰਘ ਰਸ਼ਪਾਲ ਸਿੰਘ ਜ਼ੋਨ ਬਾਬਾ ਬੀਰ ਸਿੰਘ, ਮੀਤ ਸਕੱਤਰ ਮੰਗਲ ਸਿੰਘ, ਸੁਖਵਿੰਦਰ ਸਿੰਘ ਜ਼ੋਨ ਪ੍ਰਧਾਨ ਸਰੂਪਵਾਲ, ਜਗਤਾਰ ਸਿੰਘ ਮੀਤ ਪ੍ਰਧਾਨ, ਬਲਵੰਤ ਸਿੰਘ, ਸੰਤੋਖ ਸਿੰਘ, ਹਰਨੇਕ ਸਿੰਘ, ਕਿਸਾਨ ਨਿਸ਼ਾਨ ਸਿੰਘ, ਸੂਬਾ ਸਿੰਘ, ਮੋਨੂੰ ਸਿੰਘ, ਪਿਆਰਾ ਸਿੰਘ ਵਾਟਾਂ ਵਾਲੀ, ਦਲਜੀਤ ਸਿੰਘ ਇਕਾਈ ਪ੍ਰਧਾਨ, ਅੰਗਰੇਜ ਸਿੰਘ ਮੰਡ ਹੁਸੈਨਪੁਰ ਬੂਲੇ, ਸੁਖਵਿੰਦਰ ਜ਼ੋਨ ਸਕੱਤਰ, ਪਰਮਜੀਤ ਸਿੰਘ, ਇੰਦਰਜੀਤ ਸਿੰਘ ਮੀਤ ਪ੍ਰਧਾਨ ਅੱਲੂਵਾਲ, ਨਛੱਤਰ ਸਿੰਘ ਕਬੀਰ ਪੁਰ, ਗੁਰਸੇਵਕ ਸਿੰਘ, ਮੁਖ਼ਤਿਆਰ ਸਿੰਘ, ਸਾਰਜ ਸਿੰਘ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਮਿਡ-ਡੇ-ਮੀਲ ਵਰਕਰ ਯੂਨੀਅਨ ਨੇ ਦਿੱਤਾ ਮੁੱਖ ਮੰਤਰੀ ਦੇ ਨਾਂਅ ਡੀ.ਈ.ਓ. ਨੂੰ ਮੰਗ-ਪੱਤਰ ਅਗਲੀ ਖ਼ਬਰ ਪੁਰਾਣੀ ਜੇਲ੍ਹ ਰੋਡ ਨੇੜੇ ਟੈਂਟ ਦੇ ਗੋਦਾਮ ਨੂੰ ਲੱਗੀ ਅੱਗ-ਲੱਖਾਂ ਦਾ ਸਾਮਾਨ ਸੜ ਕੇ ਸੁਆਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।