11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਅਜੀਤਪਾਲ ਸਿੰਘ ਬੰਟੀ ਨੇ ਲਾਇਨਜ਼ ਕਲੱਬ ਬੇਗੋਵਾਲ ਵਜੋਂ ਅਹੁਦਾ ਸੰਭਾਲਿਆ

ਅਜੀਤ ਡੈਸਕ 26-06-2026
ਬੇਗੋਵਾਲ , 25 ਜੂਨ (ਸੁਖਜਿੰਦਰ ਸਿੰਘ ਸਿੰਘ)-ਲਾਈਨ ਕਲੱਬ ਬੇਗੋਵਾਲ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਅਮਰਜੋਤ ਸਿੰਘ ਜੱਜ ਦੀ ਅਗਵਾਈ ਹੇਠ ਟਾਊਨ ਹਾਰਟ ਰੈਸਟੋਰੈਂਟ ਵਿਚ ਹੋਈ| ਇਸ ਮੀਟਿੰਗ ਵਿਚ ਜਿੱਥੇ ਕਲੱਬ ਦਾ ਲੇਖਾ ਜੋਖਾ ਕੀਤਾ ਗਿਆ ਉੱਥੇ ਹੀ ਕਲੱਬ ਵੱਲੋਂ ਨਵੇਂ ਚੁਣੇ ਪ੍ਰਧਾਨ ਅਜੀਤਪਾਲ ਸਿੰਘ ਬੰਟੀ ਨੇ ਨੇ ਅਹੁਦਾ ਸੰਭਾਲਿਆ | ਇਸ ਮੌਕੇ ਨਵੇਂ ਚੁਣੇ ਪ੍ਰਧਾਨ ਅਜੀਤਪਾਲ ਸਿੰਘ ਬੰਟੀ ਨੇ ਕਿਹਾ ਕਿ ਜਿਸ ਵਿਸ਼ਵਾਸ ਨਾਲ ਸਮੂਹ ਕਲੱਬ ਨੇ ਉਨ੍ਹਾਂ ਨੂੰ ਇਹ ਮਾਣ ਬਖ਼ਸ਼ਿਆ ਹੈ ਉਹ ਇਸ ਅਹੁਦੇ ਤੇ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਉਹ ਸਾਲ 2026-27 ਦੌਰਾਨ ਕਲੱਬ ਵੱਲੋਂ ਸਮਾਜ ਸੇਵੀ ਕੰਮਾਂ ਨੂੰ ਅਗਾਂਹ ਤੋਰਦਿਆਂ ਵੱਧ ਤੋਂ ਵੱਧ ਪ੍ਰੋਜੈਕਟ ਲਾਉਣਗੇ ਤੇ ਕਲੱਬ ਨੂੰ ਉੱਚਾ ਚੁੱਕਣ ਲਈ ਸਮੂਹ ਲਾਈਨ ਮੈਂਬਰਾਂ ਦੀ ਮਦਦ ਨਾਲ ਕੰਮ ਕਰਨਗੇ | ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਲੱਬ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵੀ ਕੰਮਾਂ ਵਿਚ ਵੱਧ ਚੜ ਕੇ ਹਿੱਸਾ ਪਾਉਂਦੀ ਆ ਰਹੀ ਹੈ ਤੇ ਸਮੇਂ ਸਮੇਂ ਤੇ ਲੋੜਵੰਦਾਂ ਦੀ ਮਦਦ ਕਰਨਾ ਉਨ੍ਹਾਂ ਮੁੱਖ ਮੰਤਵ ਹੈ | ਇਸ ਮੌਕੇ ਪ੍ਰਧਾਨ ਅਜੀਤਪਾਲ ਸਿੰਘ ਬੰਟੀ, ਅਮਰਜੋਤ ਸਿੰਘ ਜੱਜ , ਹਰਵਿੰਦਰ ਸਿੰਘ ਬਾਵਾ, ਰਜਿੰਦਰ ਸਿੰਘ ਲਾਡੀ, ਸੁਖਦੇਵ ਸਿੰਘ, ਸਰਦਾਰੀ ਲਾਲ, ਸਰਪੰਚ ਨਰਿੰਦਰ ਸਿੰਘ ਈਸ਼ਰ ਬੁੱਚਾ, ਸਰਬਜੀਤ ਸਿੰਘ ਸਿੰਘ ਬਬਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਮਰਾਏ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ-ਨਵੀਂ ਇਕਾਈ ਦਾ ਕੀਤਾ ਗਠਨ ਅਗਲੀ ਖ਼ਬਰ ਰਸ਼ਪਾਲ ਸਿੰਘ ਬੱਚਾਜੀਵੀ ਮਲਟੀਪਲ ਫੂਡ ਫ਼ਾਰ ਹੰਗਰ ਦਾ ਚੇਅਰਮੈਨ ਤੇ ਸੁਖਦੇਵ ਰਾਜ ਜੰਗੀ ਰੀਜਨ ਚੇਅਰਮੈਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।