11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਣੇ ਤਿੰਨ ਕਾਬੂ

ਅਜੀਤ ਡੈਸਕ 25-06-2026


ਫਗਵਾੜਾ, 24 ਜੂਨ (ਹਰਜੋਤ ਸਿੰਘ ਚਾਨਾ)-ਫਗਵਾੜਾ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਣੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ | ਸਿਟੀ ਪੁਲਿਸ ਦੇ ਥਾਣੇਦਾਰ ਜਤਿੰਦਰਪਾਲ ਦੀ ਅਗਵਾਈ ‘ਚ ਪੁਲਿਸ ਨੇ ਖੋਥੜਾ ਰੋਡ ਵਲੋਂ ਆ ਰਹੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 20 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਵਿਵੇਕ ਕੌੜਾ ਉਰਫ਼ ਗਾਂਧੀ ਪੁੱਤਰ ਸ਼ਾਮ ਲਾਲ ਕੋੜਾ ਵਾਸੀ ਕੋੜਿਆ ਮੁਹੱਲਾ ਬਾਂਸਾ ਬਾਜ਼ਾਰ ਤੇ ਰਣਜੀਤ ਸਿੰਘ ਉਰਫ਼ ਬੁੱਗਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਪਲਾਹੀ ਵਜੋਂ ਹੋਈ ਹੈ | ਇਸੇ ਤਰ੍ਹਾਂ ਸਤਨਾਮਪੁਰਾ ਪੁਲਿਸ ਨੇ ਇੱਕ ਮਹਿਲਾ ਨੂੰ ਕਾਬੂ ਕਰਕੇ ਉਸ ਪਾਸੋਂ ਤਿੰਨ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਅ ਗੇਟ ਤੋਂ ਅੱਗੇ ਆ ਰਹੀ ਇੱਕ ਮਹਿਲਾ ਨੂੰ ਕਾਬੂ ਕਰਕੇ ਉਸ ਪਾਸੋਂ ਤਿੰਨ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਕਾਬੂ ਕੀਤੀ ਮਹਿਲਾ ਦੀ ਪਛਾਣ ਨੇਹਾ ਰਾਣੀ ਪਤਨੀ ਪਰਦੀਪ ਕੁਮਾਰ ਵਾਸੀ ਹਦੀਆਬਾਦ ਸੁਧੀਰਾ ਮੁਹੱਲਾ ਵਜੋਂ ਹੋਈ ਹੈ | ਇਸੇ ਤਰ੍ਹਾਂ ਸਤਨਾਮਪੁਰਾ ਪੁਲਿਸ ਨੇ ਨਸ਼ੇ ਦਾ ਸੇਵਨ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ | ਥਾਣੇਦਾਰ ਨੇ ਦੱਸਿਆ ਕਿ ਪੁਲਿਸ ਨੇ ਟੀ ਪੁਆਇੰਟ ਮਹੇੜੂ ਲਾਗਿਓਾ ਸਾਗਰ ਥਾਪਰ ਉਰਫ਼ ਭੂਤੀ ਪੁੱਤਰ ਸੂਰਜ ਕੁਮਾਰ ਵਾਸੀ ਵਾਲਮੀਕੀ ਮੁਹੱਲਾ ਤੇ ਰੋਹਿਤ ਕਲੇਰ ਉਰਫ਼ ਰਾਹੁਲ ਪੁੱਤਰ ਦੇਵਰਾਜ ਵਾਸੀ ਪਿੰਡ ਖੇੜਾ ਨੂੰ ਨਸ਼ੇ ਦਾ ਸੇਵਨ ਕਰਦੇ ਸਮੇਂ ਕਾਬੂ ਕੀਤਾ ਹੈ |

ਪਿਛਲੀ ਖ਼ਬਰ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਪਾਵਨ ਅਸਥਾਨ ਦੇ ਚਾਰੇ ਪਾਸੇ ਡੰਗੇ ਲਗਾਉਣ ਦੀ ਕਾਰ ਸੇਵਾ ਸ਼ੁਰੂ ਅਗਲੀ ਖ਼ਬਰ ਮਕਸੂਦਾਂ ਸਬਜ਼ੀ ਮੰਡੀ ਵਿਖੇ ਗੋਲੀ ਚਲਾਉਣ ਦੇ ਮਾਮਲੇ ’ਚ ਲੋੜੀਂਦੇ ਦੋ ਹਮਲਾਵਰ ਹਥਿਆਰਾਂ ਸਮੇਤ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।